ਮੋਬਾਇਲ ਐਪ 'ਸੰਸਦ ਕੈਫੇਟੇਰੀਆ' ਤਿਆਰ, ਹੁਣ ਸੰਸਦ ਮੈਂਬਰ ਕੰਟੀਨ ਤੋਂ ਮੰਗਾ ਸਕਣਗੇ ਆਨਲਾਈਨ ਖਾਣਾ

09/12/2023 4:56:12 PM

ਨਵੀਂ ਦਿੱਲੀ (ਭਾਸ਼ਾ)- ਸੰਸਦ ਮੈਂਬਰਾਂ ਅਤੇ ਸੰਸਦ ਭਵਨ ਦੇ ਕਰਮਚਾਰੀਆਂ ਦੀ ਸਹੂਲਤ ਲਈ ਇਕ ਨਵੀਂ ਮੋਬਾਇਲ ਐਪ 'ਸੰਸਦ ਕੈਫੇਟੇਰੀਆ' ਤਿਆਰ ਕੀਤਾ ਗਿਆ ਹੈ। ਇਸ ਐਪ 'ਤੇ ਹੁਣ ਇਹ ਲੋਕ ਆਨਲਾਈਨ ਆਰਡਰ ਦੇ ਕੇ ਸੰਸਦ ਦੀ ਕੰਟੀਨ ਤੋਂ ਖਾਣਾ ਮੰਗਵਾ ਸਕਣਗੇ। ਲੋਕ ਸਭਾ ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ,''ਸਮਰੱਥ ਅਥਾਰਟੀ ਦੀ ਮਨਜ਼ੂਰੀ ਨਾਲ ਹਾਲ ਹੀ 'ਚ ਆਨਲਾਈਨ ਭੋਜਨ ਆਰਡਰ ਕਰਨ ਲਈ ਮੋਬਾਇਲ ਐਪ 'ਸੰਸਦ ਕੈਫੇਟੇਰੀਆ' ਪੇਸ਼ ਕੀਤਾ ਗਿਆ ਹੈ।'' ਇਸ ਐਪ ਦੇ ਮਾਧਿਅਮ ਨਾਲ ਸੰਸਦ ਮੈਂਬਰ, ਸੰਸਦ ਭਵਨ ਦੇ ਕਰਮਚਾਰੀ ਅਤੇ ਸੰਸਦ ਭਵਨ ਕੰਪਲੈਕਸ 'ਚ ਸਥਿਤ ਦਫ਼ਤਰਾਂ 'ਚ ਤਾਇਨਾਤ ਕਰਮੀ ਸੰਸਦ ਭਵਨ ਦੀ ਕੈਟਰਿੰਗ ਇਕਾਈਆਂ ਤੋਂ ਆਨਲਾਈਨ ਆਰਡਰ ਦੇ ਕੇ ਖਾਣਾ ਮੰਗਵਾ ਸਕਦੇ ਹਨ। 'ਸੰਸਦ ਕੈਫੇਟੇਰੀਆ' ਮੋਬਾਇਲ ਐਪ ਭਾਰਤੀ ਸੈਰ-ਸਪਾਟਾ ਵਿਕਾਸ ਨਿਗਮ (ਆਈ.ਟੀ.ਡੀ.ਸੀ.) ਨੇ ਤਿਆਰ ਕੀਤੀ ਹੈ। ਇਸ ਨਾਲ ਸੰਬੰਧਤ ਸਰਕੂਲਰ ਅਨੁਸਾਰ, ਮੋਬਾਇਲ ਐਪ 'ਸੰਸਦ ਕੈਫੇਟੇਰੀਆ' ਦਾ ਉਪਯੋਗ ਕਰ ਕੇ ਉਪਯੋਗਕਰਤਾ ਆਪਣੀ ਪਸੰਦ ਅਨੁਸਾਰ ਉਪਲੱਬਧ ਸੂਚੀ ਨਾਲ ਭੋਜਨ ਅਤੇ ਖਾਣ ਵਾਲੇ ਪਦਾਰਥ ਦੀ ਚੋਣ ਕਰ ਸਕਦੇ ਹਨ, ਇਸ ਦੀ ਮਾਤਰਾ ਤੈਅ ਕਰ ਸਕਦੇ ਹਨ ਅਤੇ ਧਨਰਾਸ਼ੀ ਦਾ ਭੁਗਤਾਨ ਵੀ ਆਨਲਾਈਨ ਕਰ ਸਕਦੇ ਹਨ।

ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ

'ਸੰਸਦ ਕੈਫੇਟੇਰੀਆ' ਮੋਬਾਇਲ ਐਪ ਸਹੂਲਤ ਦਾ ਉਪਯੋਗ ਐਂਡ੍ਰਾਇਡ ਅਤੇ ਐਪਲ, ਦੋਹਾਂ ਫ਼ੋਨ 'ਤੇ ਕੀਤਾ ਜਾ ਸਕਦਾ ਹੈ। ਉਪਯੋਗਕਰਤਾ ਐਂਡ੍ਰਾਇਡ ਪਲੇਅ ਸਟੋਰ ਅਤੇ ਐਪਲ ਪਲੇਅ ਸਟੋਰ 'ਤੇ ਜਾ ਕੇ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਦਰਜ ਕਰ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਮੋਬਾਇਲ ਐਪ 'ਤੇ ਕੰਟੀਨ ਆਰਡਰ ਫਾਰਮ ਉਪਲੱਬਧ ਹੈ, ਜਿਸ 'ਚ ਖਾਣ ਵਾਲੀਆਂ ਸਮੱਗਰੀਆਂ ਦੀ ਸੂਚੀ ਅਤੇ ਉਨ੍ਹਾਂ ਦੀ ਕੀਮਤ ਦਰਜ ਹੈ ਅਤੇ ਉਪਯੋਗਕਰਤਾ ਆਪਣੀ ਪਸੰਦ ਅਨੁਸਾਰ ਖਾਣੇ ਦਾ ਆਰਡਰ ਦੇ ਸਕਦੇ ਹਨ। ਉਨ੍ਹਾਂ ਨੂੰ ਐਪ 'ਤੇ ਉਹ ਕਮਰਾ ਨੰਬਰ ਦੱਸਣਾ ਹੋਵੇਗਾ, ਜਿੱਥੇ ਲਈ ਉਹ ਖਾਣੇ ਦਾ ਆਰਡਰ ਦੇ ਰਹੇ ਹਨ। ਇਸ 'ਚ ਖਾਣੇ ਦੀ ਸਪਲਾਈ 'ਚ ਲੱਗਣ ਵਾਲੇ ਸਮੇਂ ਦੀ ਜਾਣਕਾਰੀ ਵੀ ਉਪਲੱਬਧ ਹੋਵੇਗੀ। ਇਸ ਐਪ ਦੀ ਮਦਦ ਨਾਲ ਸੰਸਦ ਭਵਨ 'ਚ ਸਥਿਤ ਸੰਸਦ ਮੈਂਬਰਾਂ ਦੇ ਡਾਈਨਿੰਗ ਹਾਲ, ਸੰਸਦ ਮੈਂਬਰਾਂ ਦੇ ਮਹਿਮਾਨਾਂ ਦੇ ਕੈਫੇਟੇਰੀਆ ਅਤੇ ਕਰਮਚਾਰੀਆਂ ਦੇ ਕੈਫੇਟੇਰੀਆ ਤੋਂ ਭੋਜਨ ਮੰਗਾਇਆ ਜਾ ਸਕਦਾ ਹੈ। ਇਸ 'ਤੇ ਭੁਗਤਾਨ ਲਈ ਕਿਊ.ਆਰ. ਕੋਡ ਦੀ ਸਹੂਲਤ ਵੀ ਹੋਵੇਗੀ। ਇਸ 'ਚ ਖਾਣ ਵਾਲੀਆਂ ਸਮੱਗਰੀਆਂ ਦੀ ਸੂਚੀ 'ਚ ਸੈਂਡਵਿਚ, ਪੂੜੀ ਸਬਜ਼ੀ, ਪੋਹਾ, ਮਸਾਲਾ ਡੋਸਾ ਵਰਗੀਆਂ ਚੀਜ਼ਾਂ ਸ਼ਾਮਲ ਹਨ। ਦੁਪਹਿਰ ਦੇ ਭੋਜਨ 'ਚ ਮਿੰਨੀ ਥਾਲੀ, ਸ਼ਾਹੀ ਪਨੀਰ, ਚਿਕਨ ਕੜੀ, ਕੜ੍ਹੀ ਪਕੌੜਾ, ਜ਼ੀਰਾ ਚਾਵਲ, ਮਟਰ ਮਸ਼ਰੂਮ ਆਦਿ ਉਪਲੱਬਧ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News