ਪੁਲਸ ਟੀਮ ’ਤੇ ਹਮਲਾ, ਘੇਰ ਕੇ ਡੰਡਿਆਂ ਨਾਲ ਕੁੱਟਮਾਰ, ਥਾਣਾ ਮੁਖੀ ਸਮੇਤ 4 ਜ਼ਖਮੀ

Friday, Aug 01, 2025 - 12:18 AM (IST)

ਪੁਲਸ ਟੀਮ ’ਤੇ ਹਮਲਾ, ਘੇਰ ਕੇ ਡੰਡਿਆਂ ਨਾਲ ਕੁੱਟਮਾਰ, ਥਾਣਾ ਮੁਖੀ ਸਮੇਤ 4 ਜ਼ਖਮੀ

ਬਿਜਨੌਰ– ਪਿੰਡ ਪੁਰੈਨਾ ’ਚ ਇਕ ਜੋੜੇ ਦੀ ਹੱਤਿਆ ਪਿੱਛੋਂ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਵੀਰਵਾਰ ਨੰ 2 ਸ਼ੱਕੀ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਸੂਚਨਾ ਮਿਲਣ ’ਤੇ ਪੁਲਸ ਟੀਮ ਜਦੋਂ ਦੋਵਾਂ ਨੂੰ ਛੁਡਵਾਉਣ ਲਈ ਪਹੁੰਚੀ ਤਾਂ ਭੀੜ ਨੇ ਪੁਲਸ ’ਤੇ ਵੀ ਹਮਲਾ ਕਰ ਦਿੱਤਾ।

ਨੂਰਪੁਰ ਤੇ ਚਾਂਦਪੁਰ ਥਾਣਿਆਂ ਦੀ ਪੁਲਸ ਜਦੋਂ ਸ਼ੱਕੀਆਂ ਨੂੰ ਥਾਣੇ ਲਿਜਾਣ ਲੱਗੀ ਤਾਂ ਪਿੰਡ ਵਾਲਿਆਂ ਨੇ ਜੀਪ ਦਾ ਰਸਤਾ ਰੋਕ ਕੇ ਪਥਰਾਅ ਕੀਤਾ ਅਤੇ ਲਾਠੀਆਂ-ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਨੂਰਪੁਰ ਥਾਣਾ ਮੁਖੀ ਜੈਭਗਵਾਨ ਸਿੰਘ, ਚਾਂਦਪੁਰ ਥਾਣਾ ਮੁਖੀ ਸੰਜੇ ਤੋਮਰ ਅਤੇ ਇਕ ਹੋਮਗਾਰਡ ਸਮੇਤ 4 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

ਪੁਲਸ ਨੇ ਲਾਠੀਚਾਰਜ ਕਰ ਕੇ ਭੀੜ ਨੂੰ ਹਟਾਇਆ ਅਤੇ ਦੋਵਾਂ ਸ਼ੱਕੀਆਂ ਨੂੰ ਥਾਣੇ ਪਹੁੰਚਾਇਆ। ਖਬਰ ਲਿਖੇ ਜਾਣ ਤਕ ਏ. ਐੱਸ. ਪੀ. ਦਿਹਾਤ ਤੇ ਸੀ. ਓ. ਚਾਂਦਪੁਰ ਭਾਰੀ ਫੋਰਸ ਦੇ ਨਾਲ ਪਿੰਡ ਵਿਚ ਡਟੇ ਸਨ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪਿੰਡ ਦੇ ਪਰਵਿੰਦਰ ਸੈਣੀ ਤੇ ਉਸ ਦੀ ਪਤਨੀ ਗੀਤਾ ਸੈਣੀ ਦੀ ਖੇਤ ਵਿਚ ਭੇਤ ਭਰੇ ਢੰਗ ਨਾਲ ਮੌਤ ਹੋਣ ਪਿੱਛੋਂ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ। ਪਿੰਡ ਵਾਲਿਆਂ ਨੇ ਦੋਸ਼ ਲਾਇਆ ਕਿ ਸ਼ੱਕੀਆਂ ਨੇ ਹੀ ਪਰਵਿੰਦਰ ਤੇ ਗੀਤਾ ਦੀ ਹੱਤਿਆ ਕੀਤੀ ਸੀ।


author

Rakesh

Content Editor

Related News