ਗੁਰੂਗ੍ਰਾਮ ’ਚ ਭੀੜ ਨੇ ਇਮਾਮ ਦੀ ਕੀਤੀ ਹੱਤਿਆ, ਮਸਜਿਦਾਂ, ਢਾਬੇ, ਗੋਦਾਮ ਤੇ ਕਾਰਾਂ ਅੱਗ ਦੇ ਹਵਾਲੇ

Wednesday, Aug 02, 2023 - 05:57 AM (IST)

ਗੁਰੂਗ੍ਰਾਮ ’ਚ ਭੀੜ ਨੇ ਇਮਾਮ ਦੀ ਕੀਤੀ ਹੱਤਿਆ, ਮਸਜਿਦਾਂ, ਢਾਬੇ, ਗੋਦਾਮ ਤੇ ਕਾਰਾਂ ਅੱਗ ਦੇ ਹਵਾਲੇ

ਗੁਰੂਗ੍ਰਾਮ/ਚੰਡੀਗੜ੍ਹ (ਭਾਸ਼ਾ, ਗੌਰਵ, ਧਰਮੇਂਦਰ) : ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ’ਚ ਦੱਖਣੀ ਹਰਿਆਣਾ ਝੁਲਸ ਗਿਆ। ਸਥਿਤੀ ਨੂੰ ਕੰਟਰੋਲ ਕਰਨ ਲਈ 6 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰਨੀ ਪਈ। ਗੁਰੂਗ੍ਰਾਮ ’ਚ ਭੜਕੀ ਫਿਰਕੂ ਹਿੰਸਾ ’ਚ ਬੀਤੀ ਰਾਤ ਇਕ ਮਸਜਿਦ ਦੇ ਇਮਾਮ ਦੀ ਹੱਤਿਆ ਕਰ ਦਿੱਤੀ ਗਈ। ਇਕ ਢਾਬੇ ਨੂੰ ਅੱਗ ਲਾ ਦਿੱਤੀ ਗਈ ਅਤੇ ਦੁਕਾਨਾਂ ’ਚ ਤੋੜਭੰਨ੍ਹ ਕੀਤੀ ਗਈ। ਗੁਰੂਗ੍ਰਾਮ ਦੇ ਹੀ ਸੈਕਟਰ 70-ਏ ਦੇ ਗੋਦਾਮ ’ਚ ਦੰਗਾਕਾਰੀਆਂ ਨੇ ਅੱਗ ਲਾ ਦਿੱਤੀ ਅਤੇ ਵੱਡੀ ਗਿਣਤੀ ’ਚ ਕਾਰਾਂ ਵੀ ਫੂਕੀਆਂ।

ਇਹ ਵੀ ਪੜ੍ਹੋ : ਮਸ਼ਹੂਰ ਰੂਸੀ Food Influencer ਝੰਨਾ ਸੈਮਸੋਨੋਵਾ ਦਾ ਦਿਹਾਂਤ, ਜਾਣੋ ਕਿੰਝ ਹੋਈ ਮੌਤ

ਸੋਮਵਾਰ ਅੱਧੀ ਰਾਤ ਭੀੜ ਨੇ ਗੁਰੂਗ੍ਰਾਮ ਦੇ ਸੈਕਟਰ-57 ’ਚ ਇਕ ਨਿਰਮਾਣ ਅਧੀਨ ਮਸਜਿਦ ’ਚ ਅੱਗ ਲਾਉਣ ਤੋਂ ਬਾਅਦ ਨਾਇਬ ਇਮਾਮ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਨੂਹ ’ਚ ਹੋਏ ਹਮਲੇ ਤੋਂ ਬਾਅਦ 2 ਹੋਰ ਲੋਕਾਂ ਨੇ ਦਮ ਤੋੜ ਦਿੱਤਾ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5 ਹੋ ਗਈ। ਨੂਹ ’ਚ 10 ਪੁਲਸ ਕਰਮਚਾਰੀਆਂ ਸਮੇਤ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮੰਗਲਵਾਰ ਸਵੇਰੇ ਨੂਹ ਜ਼ਿਲ੍ਹੇ ’ਚ ਕਰਫਿਊ ਲਾ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਆਸ-ਪਾਸ ਦੇ ਜ਼ਿਲ੍ਹਿਆਂ ’ਚ ਵੀ ਫਲੈਗ ਮਾਰਚ ਕੀਤਾ ਅਤੇ ਕਈ ਸ਼ਾਂਤੀ ਕਮੇਟੀਆਂ ਦੀਆਂ ਬੈਠਕਾਂ ਆਯੋਜਿਤ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਮਮਤਾ ਹੋਈ ਸ਼ਰਮਸਾਰ : ਕੁਝ ਰੁਪਿਆਂ ਖਾਤਿਰ ਮਾਂ ਨੇ ਜਿਗਰ ਦੇ ਟੁਕੜੇ ਨਾਲ ਜੋ ਕੀਤਾ, ਜਾਣ ਉੱਡ ਜਾਣਗੇ ਹੋਸ਼

ਨੂਹ ਦੇ ਖੇੜਲਾ ਮੋੜ ’ਤੇ ਭੀੜ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਨਿਸ਼ਾਨਾ ਬਣਾਉਣ, ਗੋਲ਼ੀਬਾਰੀ ਕਰਨ, ਪਥਰਾਅ ਕਰਨ ਅਤੇ ਕਾਰਾਂ ਨੂੰ ਅੱਗ ਲਾਉਣ ਤੋਂ ਕੁਝ ਘੰਟਿਆਂ ਬਾਅਦ ਦੰਗਾਕਾਰੀਆਂ ਨੇ ਗੁਰੂਗ੍ਰਾਮ ਦੇ ਸੋਹੰਦੜਾ ਸ਼ਹਿਰ ’ਚ ਵਾਹਨਾਂ ਅਤੇ ਦੁਕਾਨਾਂ ਨੂੰ ਸਾੜ ਦਿੱਤਾ। ਸੋਮਵਾਰ ਰਾਤ 9 ਵਜੇ ਤੱਕ ਪੁਲਸ ਨੇ ਸੋਹੰਦੜਾ ਦੀ ਭੀੜ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਜਿਸ ਕਾਰਨ ਉੱਥੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੁਰੂਗ੍ਰਾਮ ’ਚ ਅੱਧੀ ਰਾਤ ਤੋਂ ਬਾਅਦ ਦੂਜੇ ਧੜੇ ਨੇ ਨਿਰਮਾਣ ਅਧੀਨ ਅੰਜੁਮਨ ਮਸਜਿਦ ’ਚ ਅੱਗ ਲਾ ਦਿੱਤੀ। ਭੀੜ ਵੱਲੋਂ ਕੀਤੀ ਗਈ ਗੋਲ਼ੀਬਾਰੀ ’ਚ 26 ਸਾਲਾ ਨਾਇਬ ਇਮਾਮ ਸਾਦ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਬਿਹਾਰ ਦੇ ਰਹਿਣ ਵਾਲੇ ਇਮਾਮ ਦੀ ਹਸਪਤਾਲ ’ਚ ਮੌਤ ਹੋ ਗਈ। ਮਸਜਿਦ ’ਤੇ ਹਮਲੇ ਦੇ ਸਿਲਸਿਲੇ ’ਚ 5 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਇਹ ਵੀ ਪੜ੍ਹੋ : ਕੁੜੀ ਨੂੰ ਭਜਾ ਕੇ ਵਿਆਹ ਕਰਵਾਉਣ ਜਾ ਰਿਹਾ ਸੀ ਨੌਜਵਾਨ, ਮੌਕੇ 'ਤੇ ਬਾਈਕ ਨੇ ਦੇ ਦਿੱਤਾ ਧੋਖਾ, ਆ ਗਏ ਘਰਵਾਲੇ

ਮੰਗਲਵਾਰ ਦੁਪਹਿਰ ਜੈ ਸ਼੍ਰੀਰਾਮ ਦੇ ਨਾਅਰੇ ਲਾਉਂਦੀ ਭੀੜ ਨੇ ਗੁਰੂਗ੍ਰਾਮ ਦੇ ਬਾਦਸ਼ਾਹਪੁਰ ’ਚ ਸੜਕ ਕੰਢੇ ਇਕ ਢਾਬੇ ’ਚ ਅੱਗ ਲਾ ਦਿੱਤੀ। ਆਸ-ਪਾਸ ਦੇ ਬਾਜ਼ਾਰ ’ਚ ਕੁਝ ਦੁਕਾਨਾਂ ’ਚ ਵੀ ਤੋੜਭੰਨ੍ਹ ਕੀਤੀ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ। ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਦੰਗਾਕਾਰੀ, ਜਿਨ੍ਹਾਂ ਦੀ ਗਿਣਤੀ ਲਗਭਗ 70 ਦੱਸੀ ਜਾ ਰਹੀ ਹੈ, ਆਪਣੇ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਗੁਰੂਗ੍ਰਾਮ ’ਚ ਮਸਜਿਦ ’ਤੇ ਹਮਲੇ ਤੋਂ ਬਾਅਦ ਮੰਦਰਾਂ ਅਤੇ ਮਸਜਿਦਾਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਨੂਹ ਅਤੇ ਫਰੀਦਾਬਾਦ ’ਚ ਬੁੱਧਵਾਰ ਤੱਕ ਮੋਬਾਇਲ ਇੰਟਰਨੈੱਟ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ। ਆਸ-ਪਾਸ ਦੇ ਜ਼ਿਲ੍ਹਿਆਂ ’ਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News