ਨਾਗਰਿਕਤਾ ਕਾਨੂੰਨ ਅਤੇ NRC ਦਾ ਵੀ ਵਿਰੋਧ ਕਰਦੀ ਹੈ ਐੱਮ.ਐੱਨ.ਐੱਸ. : ਕਮਲ ਹਾਸਨ

12/18/2019 1:06:12 AM

ਚੇਨਈ – ਅਭਿਨੇਤਾ-ਰਾਜਨੇਤਾ ਕਮਲ ਹਾਸਨ ਨੇ ਦੇਸ਼ ਭਰ ’ਚ ਐੱਨ.ਆਰ.ਸੀ. ਲਾਗੂ ਕਰਨ ਦੇ ਪ੍ਰਸਤਾਵ ਦਾ ਮੰਗਲਵਾਰ ਨੂੰ ਵਿਰੋਧ ਕੀਤਾ ਅਤੇ ਨਾਗਰਿਕਤਾ ਕਾਨੂੰਨ ’ਚ ਕੀਤੇ ਗਏ ਰਾਜਗ ਸਰਕਾਰ ਦੇ ਹਾਲੀਆ ਸੋਧ ਨੂੰ ਸਮਰਥਨ ਦੇਣ ਲਈ ਏ. ਆਈ. ਡੀ. ਐੱਮ. ਕੇ. ’ਤੇ ਹਮਲਾ ਬੋਲਿਆ।

ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਆਪਣੇ ਮਾਸਟਰ ਦੀ ਆਗਿਆਕਾਰੀ ਬਣੀ ਰਹੀ ਸੀ। ਮੱਕਲ ਨਿਧੀ ਮਈਮ (ਐੈੱਨ.ਐੱਨ.ਐੱਮ.) ਦੇ ਮੁਖੀ ਨੇ ਦੋਸ਼ ਲਾਇਆ ਕਿ ਸੰਸਦ ’ਚ ਸੋਧ ਕੀਤੇ ਗਏ ਬਿੱਲ ਨੂੰ ਏ.ਆਈ.ਡੀ. ਐੱਮ. ਕੇ. ਦਾ ਸਮਰਥਨ ਤਾਮਿਲਾਂ ਅਤੇ ਰਾਸ਼ਟਰ ਦੇ ਨਾਲ ਇਕ ਧੋਖਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਗੁਰੂ ਦੇ ਆਗਿਆਕਾਰੀ ਬਣੇ ਰਹੇ ਸਨ। ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦੇ ਗੁਰੂ ਕੌਣ ਹਨ। ਹਾਸਨ ਨੇ ਦੋਸ਼ ਲਾਇਆ ਕਿ ਏ.ਆਈ.ਡੀ. ਐੱਮ.ਕੇ. ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦੀ ਧੁਨ ’ਤੇ ਨੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਮ.ਐੱਨ.ਐੱਮ. ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਦੇ ਵਿਰੁੱਧ ਲੜੇਗੀ।


Inder Prajapati

Content Editor

Related News