ਵਿਧਾਇਕ ਦੇ ਰਹੇ ਸਨ ਭਾਸ਼ਣ, ਮੰਚ ’ਤੇ ਤੇਜ਼ਧਾਰ ਹਥਿਆਰ ਲੈ ਕੇ ਚੜ੍ਹਿਆ ਵਿਅਕਤੀ

Monday, Apr 14, 2025 - 11:29 PM (IST)

ਵਿਧਾਇਕ ਦੇ ਰਹੇ ਸਨ ਭਾਸ਼ਣ, ਮੰਚ ’ਤੇ ਤੇਜ਼ਧਾਰ ਹਥਿਆਰ ਲੈ ਕੇ ਚੜ੍ਹਿਆ ਵਿਅਕਤੀ

ਰਾਏਚੂਰ (ਕਰਨਾਟਕ) (ਭਾਸ਼ਾ) : ਭਾਰਤੀ ਜਨਤਾ ਪਾਰਟੀ ’ਚੋਂ ਬਾਹਰ ਕੀਤੇ ਗਏ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਐਤਵਾਰ ਰਾਤ ਨੂੰ ਭਾਸ਼ਣ ਦੇ ਰਹੇ ਸਨ। ਉਸੇ ਦੌਰਾਨ ਇਕ ਵਿਅਕਤੀ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਦੇ ਮੰਚ ’ਤੇ ਚੜ੍ਹ ਗਿਆ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਸ਼੍ਰੀਨਿਵਾਸ ਪੁਜਾਰ (46) ਰਾਏਚੂਰ ਸਥਿਤ ਹੱਟੀ ਗੋਲਡ ਮਾਈਨਸ ਕੰਪਨੀ ’ਚ ਬਿਜਲੀ ਮਿਸਤਰੀ ਹੈ। ਉਹ ਕੱਲ ਰਾਤ ਪੂਰੀ ਤਰ੍ਹਾਂ ਨਸ਼ੇ ਵਿਚ ਸੀ ਪਰ ਉਸ ਨੇ ਹਮਲੇ ਦਾ ਕੋਈ ਯਤਨ ਨਹੀਂ ਕੀਤਾ। ਉਸ ਨੇ ਆਪਣੀ ਕਮਰ ਨਾਲ ਤੇਜ਼ਧਾਰ ਹਥਿਆਰ ਬੰਨ੍ਹਿਆ ਹੋਇਆ ਸੀ। ਨਸ਼ੇ ਵਿਚ ਹੀ ਉਹ ਮੰਚ ’ਤੇ ਚੜ੍ਹ ਗਿਆ।

ਪੁਲਸ ਨੂੰ ਯਤਨਾਲ ਨੂੰ ਮਿਲੀ ਧਮਕੀ ਬਾਰੇ ਪਤਾ ਹੈ। ਇਸ ਲਈ ਇਸ ਘਟਨਾ ਦੀ ਡੂੰਘੀ ਜਾਂਚ ਕੀਤੀ ਗਈ। ਬਾਅਦ ’ਚ ਮੁਲਜ਼ਮ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News