ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਮੇਰੀ ਪਹਿਲੀ ਤਰਜੀਹ: ਵਿਕ੍ਰਮਾਦਿੱਤਿਆ

09/14/2019 5:35:51 PM

ਸ਼ਿਮਲਾ—ਕਾਂਗਰਸ ਵਿਧਾਇਕ ਵਿਕ੍ਰਮਾਦਿੱਤਿਆ ਸਿੰਘ ਨੇ ਕਿਹਾ ਹੈ ਕਿ ਸ਼ਿਮਲਾ ਗ੍ਰਾਮੀਣ ਵਿਧਾਨਸਭਾ ਖੇਤਰ ਦਾ ਵਿਕਾਸ ਅਤੇ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨਾ ਮੇਰੀ ਪਹਿਲੀ ਤਰਜੀਹ ਹੈ। ਇਸ ਦੇ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਵਿਧਾਇਕ ਵਿਕ੍ਰਮਾਦਿੱਤਿਆ ਅੱਜ ਭਾਵ ਸ਼ਨੀਵਾਰ ਇੱਕ ਪ੍ਰੋਗਰਾਮ 'ਚ ਦੌਰਾਨ ਪਾਹਲ ਪੰਚਾਇਤ ਪਹੁੰਚੇ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਮੇਰੇ ਪਿਤਾ (ਸੂਬੇ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ) ਨੇ ਪੂਰੇ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਲਿਆਂਦਾ। ਸੂਬੇ ਦਾ ਅੱਜ ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿੱਥੇ ਸੜਕ, ਪੀਣ ਦਾ ਪਾਣੀ, ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਘਾਟ ਹੋਵੇ।

ਉਨ੍ਹਾਂ ਨੇ ਕਿਹਾ ਹੈ ਕਿ ਮੈਂ ਮਹੀਨੇ 'ਚ 15 ਦਿਨ ਆਪਣੇ ਚੋਣ ਖੇਤਰ ਦੇ ਦੌਰੇ 'ਤੇ ਰਹਿੰਦਾ ਹਾਂ, ਜਿਸ ਦਾ ਮੁੱਖ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਨੀਆਂ ਹਨ। ਸ਼ਿਮਲਾ ਗ੍ਰਾਮੀਣ ਦੇ ਲੋਕਾਂ ਦੇ ਅਸ਼ੀਰਵਾਦ ਸਦਕਾ ਉਹ ਵਿਧਾਇਕ ਬਣੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਘਰ-ਘਰ ਜਾ ਕੇ ਦੂਰ ਕਰਨਾ ਹੀ ਉਨ੍ਹਾਂ ਦਾ ਕੰਮ ਹੈ।

ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਖੇਤਰ ਦੇ ਵਿਕਾਸ ਅਤੇ ਸਮੱਸਿਆਵਾਂ ਸੰਬੰਧੀ ਕਿਸੇ ਸਮੇਂ ਵੀ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਪਾਹਲ ਪੰਚਾਇਤ ਦੇ ਵਿਕਾਸ ਕੰਮਾਂ ਦੇ ਨਾਲ-ਨਾਲ ਨੌਜਵਾਨ ਮੰਡਲ, ਮਹਿਲਾ ਮੰਡਲ ਅਤੇ ਸੰਸਕ੍ਰਿਤੀ ਕੰਮਾਂ ਲਈ ਆਪਣੀ ਵਿਧਾਇਕੀ ਫੰਡ ਤੋਂ 10 ਲੱਖ ਰੁਪਏ ਦਾ ਐਲਾਨ ਕੀਤਾ।


Iqbalkaur

Content Editor

Related News