AAP ਵਿਧਾਇਕ ਨੇ ਹੇਮਾ ਮਾਲਿਨੀ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਕਿਹਾ...

Tuesday, Nov 05, 2024 - 04:18 PM (IST)

AAP ਵਿਧਾਇਕ ਨੇ ਹੇਮਾ ਮਾਲਿਨੀ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਕਿਹਾ...

ਨਵੀਂ ਦਿੱਲੀ- ਮਸ਼ਹੂਰ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਲੈ ਕੇ 'ਆਪ' ਵਿਧਾਇਕ ਦੇ ਕਥਿਤ ਬਿਆਨ 'ਤੇ ਹੰਗਾਮਾ ਹੋ ਗਿਆ ਹੈ। ਭਾਜਪਾ ਨੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕੇਜਰੀਵਾਲ ਤੋਂ ਬਿਆਨ ਦੇਣ ਵਾਲੇ 'ਆਪ' ਵਿਧਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -ਹਜ਼ਾਰਾਂ ਦੀ ਭੀੜ ਕਰਦੀ ਰਹੀ ਇੰਤਜ਼ਾਰ, ਬਿਨਾਂ ਗਾਏ ਵਾਪਸ ਪਰਤਿਆ ਇਹ ਮਸ਼ਹੂਰ ਪੰਜਾਬੀ ਗਾਇਕ

ਕੀ ਹੈ ਪੂਰਾ ਮਾਮਲਾ?
ਉੱਤਮ ਨਗਰ ਦੇ ਵਿਧਾਇਕ ਨਰੇਸ਼ ਬਾਲਿਆਨ ਹੇਮਾ ਮਾਲਿਨੀ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਪਰੇਸ਼ਾਨ ਨਜ਼ਰ ਆ ਰਹੇ ਹਨ। ਭਾਜਪਾ ਨੇ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਔਰਤਾਂ ਦਾ ਅਪਮਾਨ ਕਰਨ ਵਾਲੇ 'ਆਪ' ਵਿਧਾਇਕ ਨੂੰ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਯੂਪੀ ਦੇ ਮਥੁਰਾ ਤੋਂ ਲੋਕ ਸਭਾ ਮੈਂਬਰ ਹੈ।ਅਸਲ 'ਚ ਵਾਇਰਲ ਵੀਡੀਓ 'ਚ 'ਆਪ' ਵਿਧਾਇਕ ਨਰੇਸ਼ ਬਾਲਿਆਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ 'ਮਹੀਨੇ ਦੀ 35 ਤਰੀਕ ਤੱਕ ਸਾਰੇ ਕੰਮ ਤੇਜ਼ੀ ਨਾਲ ਪੂਰੇ ਹੋ ਜਾਣਗੇ, ਉੱਤਮ ਨਗਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀ ਗੱਲ੍ਹਾਂ ਵਾਂਗ ਬਣਾ ਦਿੱਤਾ ਜਾਵੇਗਾ।' ਜਦੋਂ ਉਨ੍ਹਾਂ ਦੇ ਬਿਆਨ 'ਤੇ ਹੰਗਾਮਾ ਵਧਿਆ ਤਾਂ ਲੋਕਾਂ ਨੇ ਬਾਲਿਆਨ ਦਾ ਪ੍ਰਤੀਕਰਮ ਜਾਣਨਾ ਚਾਹਿਆ। ਹਾਲਾਂਕਿ ਹੁਣ ਤੱਕ ਇਸ ਮੁੱਦੇ 'ਤੇ ਬਾਲਿਆਨ ਅਤੇ 'ਆਪ' ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Tv ਅਦਾਕਾਰਾ ਦਾ ਛਲਕਿਆ ਦਰਦ, ਕਿਹਾ- ਮੈਂ ਸਿੰਗਲ ਹੀ ਮਰ....

ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਦੋਸ਼ ਲਾਇਆ ਕਿ ਨਰੇਸ਼ ਬਾਲਿਆਨ ਨੇ ਮਹੀਨੇ ਦੀ 35 ਤਰੀਕ ਤੱਕ ਸੜਕਾਂ ਦੀ ਮੁਰੰਮਤ ਹੋਣ ਦੀ ਗੱਲ ਕਹਿ ਕੇ ਨਾ ਸਿਰਫ਼ ਔਰਤਾਂ ਦਾ ਅਪਮਾਨ ਕੀਤਾ ਹੈ ਸਗੋਂ ਇਲਾਕੇ ਦੇ ਲੋਕਾਂ ਦਾ ਵੀ ਅਪਮਾਨ ਕੀਤਾ ਹੈ। ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਮਹੀਨੇ 'ਚ 35 ਦਿਨਾਂ ਦਾ ਕੈਲੰਡਰ ਬਣਾ ਲਿਆ ਹੈ।ਇਸ ਦੇ ਨਾਲ ਹੀ ਪ੍ਰਵੀਨ ਸ਼ੰਕਰ ਕਪੂਰ ਨੇ ਮੰਗ ਕੀਤੀ ਕਿ ਦਿੱਲੀ ਦੇ ਲੋਕਾਂ ਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਆਤਿਸ਼ੀ ਉਨ੍ਹਾਂ ਦੇ ਵਿਧਾਇਕ ਨਰੇਸ਼ ਬਾਲਿਆਨ ਦੀਆਂ ਅਸ਼ਲੀਲ ਟਿੱਪਣੀਆਂ ਵੱਲ ਧਿਆਨ ਦੇਣਗੇ ਅਤੇ ਉਸ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਕੱਢਣਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਸਮੁੱਚੀ ਆਮ ਆਦਮੀ ਪਾਰਟੀ ਔਰਤ ਵਿਰੋਧੀ ਹੈ। ਉਹ ਔਰਤਾਂ ਦਾ ਅਪਮਾਨ ਕਰਨ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਤੋਂ ਪ੍ਰੇਰਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News