ਦਿੱਲੀ ਚੋਣ ਤੋਂ ਪਹਿਲਾਂ ਆਪ ਨੂੰ ਝਟਕਾ, ਵਿਧਾਇਕ ਮਨੋਜ ਕੁਮਾਰ ਭਾਜਪਾ ''ਚ ਸ਼ਾਮਲ

01/28/2020 8:28:30 PM

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਕੋਂਡਲੀ ਵਿਧਾਨ ਸਭਾ ਸੀਟ ਤੋਂ ਆਪ ਦੇ ਬਾਗੀ ਵਿਧਾਇਕ ਮਨੋਜ ਕੁਮਾਰ ਨੇ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਹਾਜ਼ਰੀ 'ਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ 'ਚ ਸ਼ਾਮਲ ਹੋ ਗਏ।
ਮਨੋਜ ਕੁਮਾਰ ਇਸ ਵਾਰ ਆਪ ਵੱਲੋਂ ਟਿਕਟ ਨਾ ਦਿੱਤੇ ਜਾਣ ਨੂੰ ਲੈ ਕੇ ਕਈ ਦਿਨਾਂ ਤੋਂ ਨਾਰਾਜ਼ ਚੱਲ ਰਹੇ ਸੀ। ਆਮ ਆਦਮੀ ਪਾਰਟੀ ਨੇ ਕੋਂਡਲੀ ਤੋਂ ਮਨੋਜ ਦਾ ਟਿਕਟ ਕੱਟ ਕੇ ਕੁਲਦੀਪ ਕੁਮਾਰ ਨੂੰ ਮੈਦਾਨ 'ਚ ਉਤਾਰਿਆ ਹੈ। ਮਨੋਜ ਨੇ ਪਾਰਟੀ ਤੋਂ ਪੱਤਾ ਸਾਫ ਹੋਣ ਤੋਂ ਬਾਅਧ ਆਜ਼ਾਦ ਹੀ ਪਰਚਾ ਦਾਖਲ ਕਰ ਦਿੱਤਾ ਸੀ। ਇਸ ਨਾਲ ਆਮ ਆਦਮੀ ਪਾਰਟੀ ਨੂੰ ਆਪਣੇ ਉਮੀਦਵਾਰ ਦੇ ਵੋਟ ਕੱਟਣ ਦਾ ਡਰ ਸਤਾ ਰਿਹਾ ਸੀ। ਪਾਰਟੀ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਮਨਾਉਣ 'ਚ ਲੱਗੀ ਹੋਈ ਸੀ। ਸੋਮਵਾਰ ਨੂੰ ਖਬਰ ਆਈ ਕਿ ਆਪ ਦੇ ਤਿੰਨ ਬਾਗੀ ਵਿਧਾਇਕਾਂ ਨੇ ਪਾਰਟੀ ਦੀ ਗੱਲ ਮੰਨਦੇ ਹੋਏ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ 'ਚ ਮਨੋਜ ਕੁਮਾਰ ਦਾ ਨਾਂ ਵੀ ਸ਼ਾਮਲ ਸੀ, ਪਰ ਅਗਲੇ ਹੀ ਦਿਨ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ।


Inder Prajapati

Content Editor

Related News