ਰਾਜਸਥਾਨ ਵਿਧਾਨ ਸਭਾ ਦੇ ਵਫ਼ਦ ਨਾਲ ਆਸਟ੍ਰੇਲੀਆ ਦੌਰੇ ''ਤੇ ਜਾਣਗੇ ਵਿਧਾਇਕ ਜਾਂਗਿੜ

Friday, Jun 17, 2022 - 12:20 PM (IST)

ਰਾਜਸਥਾਨ ਵਿਧਾਨ ਸਭਾ ਦੇ ਵਫ਼ਦ ਨਾਲ ਆਸਟ੍ਰੇਲੀਆ ਦੌਰੇ ''ਤੇ ਜਾਣਗੇ ਵਿਧਾਇਕ ਜਾਂਗਿੜ

ਸ਼੍ਰੀਗੰਗਾਨਗਰ- ਸਾਦੁਲਸ਼ਹਿਰ ਵਿਧਾਇਕ ਜਾਂਗਿੜ ਰਾਜਸਥਾਨ ਵਿਧਾਨ ਸਭਾ ਦੇ ਵਫ਼ਦ ਨਾਲ 10 ਦਿਨਾ ਆਸਟ੍ਰੇਲੀਆ ਦੌਰੇ 'ਤੇ ਜਾਣਗੇ। ਵਿਧਾਇਕ ਦੇ ਨਿੱਜੀ ਸਕੱਤਰ ਪ੍ਰਤੀਕ ਸ਼ਰਮਾ ਨੇ ਦੱਸਿਆ ਕਿ ਰਾਜਸਥਾਨ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਦੀ ਪ੍ਰਧਾਨਗੀ 'ਚ ਆਸਟ੍ਰੇਲੀਆ ਸਰਕਾਰ ਦੇ ਸੱਦੇ 'ਤੇ ਸੰਸਦੀ ਪ੍ਰਣਾਲੀ ਦੇ ਅਧਿਐਨ, ਸ਼ਾਸਨ ਪ੍ਰਣਾਲੀ ਅਤੇ ਰਵਾਇਤੀ ਮਹੱਤਵ ਦੇ ਹੋਰ ਵਿਸ਼ਿਆਂ 'ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਰਾਜਸਥਾਨ ਦਾ ਵਫ਼ਦ ਆਸਟ੍ਰੇਲੀਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਅਗਨੀਪਥ ਯੋਜਨਾ ਨੂੰ ਲੈ ਕੇ ਕਈ ਹਿੱਸਿਆਂ 'ਚ ਵਿਰੋਧ ਜਾਰੀ, ਜਾਣੋ ਇਸ ਬਾਰੇ ਖਦਸ਼ੇ ਅਤੇ ਦਾਅਵੇ

ਆਸਟ੍ਰੇਲੀਆ ਦੌਰੇ 'ਤੇ ਸਿਡਨੀ, ਬ੍ਰਿਸਬੇਨ ਅਤੇ ਏਡੀਲੇਟ ਸਮੇਤ ਕਈ ਵੱਡੇ ਸ਼ਹਿਰਾਂ 'ਚ ਵਿਧਾਇਕ ਜਾਂਗਿੜ ਦਾ ਸੁਆਗਤ ਪ੍ਰੋਗਰਾਮ ਆਯੋਜਿਤ ਹੋਵੇਗਾ। ਵਿਧਾਨ ਸਭਾ ਖੇਤਰ ਦੇ ਪਿੰਡ ਰੇਟਾਂਵਾਲੀ ਤੋਂ ਆਸਟ੍ਰੇਲੀਆ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁਕੇ ਨੌਜਵਾਨ ਵਪਾਰੀ ਅਤੇ ਸਮਾਜਸੇਵੀ ਗੁਰਜਿੰਦਰ ਸਿੰਘ ਭਾਰੀ ਆਸਟ੍ਰੇਲੀਆ 'ਚ ਵਿਧਾਇਕ ਜਾਂਗਿੜ ਦਾ ਪ੍ਰਵਾਸੀ ਭਾਰਤੀ ਸੰਗਠਨ ਵਲੋਂ ਜਗ੍ਹਾ-ਜਗ੍ਹਾ ਸੁਆਗਤ ਪ੍ਰੋਗਰਾਮ ਆਯੋਜਿਤ ਕਰਵਾ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News