15 ਦਿਨਾਂ ''ਚ 6ਵੀਂ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਮਿਜ਼ੋਰਮ

07/03/2020 10:31:14 PM

ਚੰਫਾਈ- ਮਿਜ਼ੋਰਮ ਦੇ ਚੰਫਾਈ ਜ਼ਿਲ੍ਹੇ 'ਚ ਸ਼ੁੱਕਰਵਾਰ ਦੁਪਹਿਰ ਨੂੰ 4.6 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ 15 ਦਿਨਾਂ ਵਿਚ ਸੂਬਾ 6ਵੀਂ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਹੈ ।  

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦੁਪਹਿਰ 2.35 ਵਜੇ ਦੇ ਕਰੀਬ ਆਇਆ। ਇਸ ਦਾ ਕੇਂਦਰ ਚੰਫਾਈ ਤੋਂ 52 ਕਿਲੋਮੀਟਰ ਦੱਖਣ-ਦੱਖਣੀ ਪੂਰਬ ਵਿਚ ਸੀ। ਇਸ ਦੀ ਡੂੰਘਾਈ 25 ਕਿਲੋਮੀਟਰ ਤਕ ਸੀ। ਚੰਫਾਈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੂਚਾਲ ਨਾਲ ਹੋਏ ਨੁਕਸਾਨ ਦਾ ਅਜੇ ਤੱਕ ਮੁਲਾਂਕਣ ਨਹੀਂ ਕੀਤਾ ਜਾ ਸਕਿਆ ਕਿਉਂਕਿ ਕੁਝ ਪਿੰਡਾਂ ਤੱਕ ਅਜੇ ਪਹੁੰਚਿਆ ਨਹੀਂ ਜਾ ਸਕਿਆ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਪਿੰਡਾਂ ਤੋਂ ਜਾਣਕਾਰੀ ਇਕੱਠੀ ਕਰ ਰਿਹਾ ਹੈ। ਸ਼ਨੀਵਾਰ ਨੂੰ ਹੋਰ ਅਧਿਕਾਰੀਆਂ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬੇ ਦੇ ਚੰਫਾਈ, ਸੈਤੁਅਲ ਅਤੇ ਸੇਰਛਿਪ ਜ਼ਿਲ੍ਹਿਆਂ ਵਿਚ 18 ਤੋਂ 24 ਜੂਨ ਤੱਕ ਲਗਾਤਾਰ ਭੂਚਾਲ ਆ ਰਹੇ ਹਨ। 


Sanjeev

Content Editor

Related News