ਬੂੰਦ ਤੋਂ ਫੁਹਾਰ ਅਤੇ ਫੁਹਾਰ ਤੋਂ ਵਾਛੜ ਤੱਕ
Saturday, Sep 18, 2021 - 03:54 PM (IST)
ਗਜੇਂਦਰ ਸਿੰਘ, ਕੇਂਦਰੀ ਜਲ ਸ਼ਕਤੀ ਮੰਤਰੀ
ਮਿਜ਼ੋਰਮ ਦੇ ਲਵਾਂਗਤਲਾਈ, ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ, ਗੁਜਰਾਤ ਦੇ ਕੱਛ ਅਤੇ ਨਿਕੋਬਾਰ ਟਾਪੂਆਂ, ਜੋ ਇਕ-ਦੂਸਰੇ ਤੋਂ ਕਿੰਨੇ ਦੂਰ ਹਨ ਅਤੇ ਦੇਸ਼ ਦੇ 4 ਕੋਨਿਆਂ ਵਿੱਚ ਸਥਿਤ ਜ਼ਿਲ੍ਹੇ ਹਨ, ਫਿਰ ਵੀ ਇਨ੍ਹਾਂ ’ਚ ਕਿਹੜੀ ਗੱਲ ਇਕੋਜਿਹੀ ਹੈ? ਇਨ੍ਹਾਂ ਸਾਰੀਆਂ ਥਾਵਾਂ ’ਤੇ ਸਾਂਝੀ ਗੱਲ ਇਹ ਹੈ ਕਿ ਹੁਣ ਜੇ ਤੁਸੀਂ ਲੋਕਾਂ ਦੇ ਘਰਾਂ ’ਚੋਂ ਪਾਣੀ ਮੰਗੋਗੇ ਤਾਂ ਉਹ ਆਪਣੇ ਚਿਹਰਿਆਂ ’ਤੇ ਮੁਸਕਰਾਹਟ ਲੈ ਕੇ ਨਵੀਆਂ ਲਗਾਈਆਂ ਗਈਆਂ ਟੂਟੀਆਂ ’ਤੇ ਮਾਣ ਨਾਲ ਜਾਣਗੇ ਅਤੇ ਤੁਹਾਡੀ ਪਿਆਸ ਬੁਝਾਉਣ ਲਈ ਪਾਣੀ ਲਿਆਉਣਗੇ। ਇਹ ਸਰਹੱਦੀ ਜ਼ਿਲ੍ਹੇ ਜਿੱਥੇ ਇਕ ਨਕਸ਼ਾ ਬਣਾਉਣ ਵਾਲੇ ਦੀ ਕਲਮ ਰੁਕ ਜਾਂਦੀ ਹੈ ਅਤੇ ਇਕ ਫੌਜੀ ਦੀ ਗਸ਼ਤ ਸ਼ੁਰੂ ਹੁੰਦੀ ਹੈ।
ਇਹ ਸਥਾਨ ਦੇਸ਼ ਭਰ ’ਚ ਜਲ ਜੀਵਨ ਮਿਸ਼ਨ (ਜੇ. ਜੇ. ਐੱਮ.) ਦੀ ਸਫ਼ਲਤਾ ਦਾ ਪ੍ਰਤੀਕ ਬਣ ਗਏ ਹਨ, ਹਿਮਾਲਿਆ ਦੀਆਂ ਢਲਾਣਾਂ ’ਤੇ ਬਣੇ ਛੋਟੇ-ਛੋਟੇ ਘਰਾਂ ਤੋਂ ਲੈ ਕੇ ਕੇਰਲ ਦੇ ਕੇਲੇ ਦੇ ਬਗੀਚਿਆਂ ਤੱਕ, ਜਲ ਜੀਵਨ ਮਿਸ਼ਨ ਲੋਕਾਂ ਦੀ ਹਕੀਕਤ ਬਣ ਗਿਆ ਹੈ, ਇਕ ਅਜਿਹੀ ਹਕੀਕਤ ਜਿਸ ਨੂੰ ਵਿਕਸਿਤ ਹੋਣ ’ਚ 70 ਵਰ੍ਹੇ ਲੱਗ ਗਏ ਪਰ ਨਿਪੁੰਨਤਾ ਨਾਲ ਲਾਗੂ ਕਰਨ ’ਚ 2 ਵਰ੍ਹਿਆਂ ਤੋਂ ਵੀ ਘੱਟ ਸਮਾਂ ਲੱਗਾ। ਇਹ ਯਾਤਰਾ ਉਦੋਂ ਸ਼ੁਰੂ ਹੋਈ ਜਦੋਂ ਲਾਲ ਕਿਲੇ ਦੀ ਫਸੀਲ ਤੋਂ ਮਾਣਯੋਗ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਇਕ ਅਜਿਹੇ ਰਾਸ਼ਟਰ ਦੀ ਗੱਲ ਕੀਤੀ ਸੀ ਜਿਸ ’ਚ ਕਾਰਜਸ਼ੀਲ ਟੂਟੀ ਕੁਨੈਕਸ਼ਨ ਤੋਂ ਬਿਨਾਂ ਕੋਈ ਘਰ ਨਹੀਂ ਬਚਦਾ, ਜਲ ਜੀਵਨ ਮਿਸ਼ਨ ਦਾ ਬੀਜ ਬੀਜਿਆ ਸੀ।
ਆਪਣੀ ‘ਮਨ ਕੀ ਬਾਤ’ ਵਿੱਚ ਉਨ੍ਹਾਂ ਪਾਣੀ ਨੂੰ ਪ੍ਰਮੇਸ਼ਵਰ ਅਤੇ ਪਾਰਸ ਦਾ ਦਰਜਾ ਦਿੱਤਾ ਅਤੇ ਜੇ. ਜੇ. ਐੱਮ. ਦੀ ਟੀਮ ਲਈ ਪਾਣੀ ਮੁਹੱਈਆ ਕਰਨਾ ਪਰਮਾਤਮਾ ਨੂੰ ਲੋਕਾਂ ਦੇ ਘਰਾਂ ’ਚ ਪਹੁੰਚਾਉਣ ਦਾ ਕੰਮ ਬਣ ਗਿਆ ਮਨੁੱਖਤਾ ਅਤੇ ਬ੍ਰਹਮ ਦੀ ਸੇਵਾ ’ਚ ਇਕ ਕਾਰਜ। ਫਿਰ 2 ਵਰ੍ਹਿਆਂ ਬਾਅਦ ਲਗਾਤਾਰ ਧਿਆਨ ਅਤੇ ਸਖ਼ਤ ਮਿਹਨਤ ਦੁਆਰਾ ਪ੍ਰੇਰਿਤ, ਭਾਰਤ ਵਿੱਚ 8.12 ਕਰੋੜ, ਭਾਵ 42.46 ਫੀਸਦੀ ਪਰਿਵਾਰਾਂ ’ਚ ਇਕ ਕਾਰਜਸ਼ੀਲ ਟੂਟੀ ਹੈ। ਗਿਣਤੀਆਂ ਨੂੰ ਪਰਿਪੇਖ ਵਿੱਚ ਰੱਖਦਿਆਂ, ਪਿਛਲੇ 70 ਵਰ੍ਹਿਆਂ ’ਚ 3.23 ਕਰੋੜ ਘਰਾਂ ’ਚ ਟੂਟੀਆਂ ਚਾਲੂ ਹੋ ਚੁੱਕੀਆਂ ਹਨ।
ਪਰ ਇਹ ਕੰਮ ਸਿਰਫ 2 ਵਰ੍ਹਿਆਂ ਵਿੱਚ, ਜੇ. ਜੇ. ਐੱਮ. ਨੇ 4.92 ਕਰੋੜ ਹੋਰ ਘਰਾਂ ਨੂੰ ਪਾਣੀ ਮੁਹੱਈਆ ਕਰਵਾਇਆ, ਇਸ ਤਹਿਤ 78 ਜ਼ਿਲ੍ਹਿਆਂ, 930 ਬਲਾਕਾਂ, 56,696 ਪੰਚਾਇਤਾਂ ਅਤੇ 1,13,005 ਪਿੰਡਾਂ ਵਿੱਚ 100 ਫੀਸਦੀ ਘਰੇਲੂ ਟੂਟੀ ਕੁਨੈਕਸ਼ਨ ਲਗਾਏ ਗਏ। ਇਸ ਗਿਣਤੀ ਅਤੇ ਇਸਦੀ ਤਰੱਕੀ ‘ਬੁਲ ਰਨ’ ਜਿਹੀ ਹੁੰਦੀ ਹੈ, ਇਕ ਗ੍ਰਾਫ ਜੋ ਇਕ ਗਣਿਤ ਵਿਗਿਆਨੀ ਨੂੰ ਹੈਰਾਨ ਕਰ ਦੇਵੇਗਾ ਅਤੇ ਇਕ ਨਿਵੇਸ਼ਕ ਨੂੰ ਆਸ਼ਾਵਾਦ ਨਾਲ ਭਰ ਦੇਵੇਗਾ।
ਭਾਰਤ ਦੇ ਉਹ ਲੋਕ ਹਨ ਜਿਨ੍ਹਾਂ ਨੂੰ ਸਿਰਫ਼ ਗਿਣਤੀਆਂ ਦਾ ਹਵਾਲਾ ਦੇ ਕੇ ਪ੍ਰਭਾਵਿਤ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਇਹ ਬੇਯਕੀਨੀ ਉਨ੍ਹਾਂ ਦੇ ਵਿਰੁੱਧ ਨਹੀਂ ਕੀਤੀ ਜਾ ਸਕਦੀ। ਆਪਣੇ ਸੁਤੰਤਰ ਵਜੂਦ ਦੀਆਂ 74 ਬਸੰਤ ਰੁੱਤਾਂ ਲੰਘ ਗਈਆਂ ’ਚ, ਉਨ੍ਹਾਂ ਨੇ ਬਹੁਤ ਸਾਰੀਆਂ ਨੀਤੀਆਂ ਨੂੰ ਯੋਜਨਾਵਾਂ ਤੋਂ ਲੈ ਕੇ ਬਜਟ ਤੱਕ, ਕਾਗਜ਼ਾਂ ਤੋਂ ਲੈ ਕੇ ਡਾਟਾ ਤੱਕ, ਬਣਦੇ-ਬਦਲਦੇ ਦੇਖਿਆ ਹੈ ਪਰ ਆਪਣੇ ਜੀਵਨ ਵਿੱਚ ਕਦੇ ਬਦਲਦੇ ਨਹੀਂ ਦੇਖਿਆ।
ਇਸ ਤਰ੍ਹਾਂ ਗਿਣਤੀ ਪ੍ਰਭਾਵਿਤ ਕਰਨ ’ਚ ਅਸਫਲ ਰਹਿੰਦੀ ਹੈ, ਜੋ ਪ੍ਰਭਾਵਿਤ ਕਰਨ ’ਚ ਅਸਫਲ ਨਹੀਂ ਹੁੰਦਾ ਉਹ ਤਰੱਕੀ ਹੈ ਜੋ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰਦਾ ਦੇਖ ਸਕਦੇ ਹਨ। ਵਿਸ਼ਵਾਸਯੋਗ, ਪ੍ਰਮਾਣਿਤ ਅਤੇ ਠੋਸ। ਮਿਸ਼ਨ ਆਪਣੇ ਆਪ ਨੂੰ ਇਸ ਦੇਸ਼ ਦੀ ਪੜਤਾਲ ਲਈ 100 ਫੀਸਦੀ ਜਵਾਬਦੇਹ ਹੋਣ ’ਤੇ ਮਾਣ ਕਰਦਾ ਹੈ। ਜਲ ਜੀਵਨ ਮਿਸ਼ਨ (ਜੇ. ਜੇ. ਐੱਮ.) ਦੇ ਡੈਸ਼ ਬੋਰਡ ’ਤੇ ਕੋਈ ਵੀ ਆਪਣੇ ਇਲਾਕੇ ’ਚ ਕੀਤੇ ਜਾ ਰਹੇ ਰੋਜ਼ਾਨਾ ਨਵੇਂ ਕੁਨੈਕਸ਼ਨਾਂ ਦੇ ਰੀਅਲ ਟਾਈਮ ਅਪਡੇਟਾਂ ਨੂੰ ਦੇਖ ਸਕਦਾ ਹੈ।
ਉਹ ਹਰੇਕ ਜ਼ਿਲੇ, ਉਨ੍ਹਾਂ ਦੇ ਆਪਣੇ ਪਿੰਡ ਜਾ ਸਕਦੇ ਹਨ, ਹਰੇਕ ਪਿੰਡ ਵਿਚ ਲਾਭਪਾਤਰੀਆਂ ਦੀ ਸੂਚੀ ਦੇਖ ਸਕਦੇ ਹਨ, ਪਾਣੀ ਦੀ ਨਵੀਨਤਮ ਗੁਣਵੱਤਾ ਰੀਡਿੰਗਸ, ਬਣਾਏ ਗਏ ਪਾਣੀ ਦੇ ਸਰੋਤਾਂ ਦੀ ਗਿਣਤੀ ਅਤੇ ਨਾਲ ਹੀ ਪਾਣੀ ਦੀ ਵਰਤੋਂ ਕਰਨ ਵਾਲੀ ਕਮੇਟੀ ਦੇ ਮੈਂਬਰ ਅਤੇ ਪਿੰਡ ਵਿਚ ਤਕਨੀਸ਼ੀਅਨਾਂ ਬਾਰੇ ਜਾਣਕਾਰੀ ਲੈ ਸਕਦੇ ਹਨ।
ਸਪਲਾਈ ਕੀਤੇ ਜਾ ਰਹੇ ਪਾਣੀ ਦੀ ਅਸਲ-ਸਮੇਂ ਦੀ ਗੁਣਵੱਤਾ ਨੂੰ ਦੇਖ ਸਕਦਾ ਹੈ। ਮਿਸ਼ਨ ਦੇ ਪਾਣੀ ਦੀ ਗੁਣਵੱਤਾ ਪ੍ਰਣਾਲੀ ਨੂੰ ਜਾਣਨ ਲਈ ਆਪਣੇ ਖੁਦ ਦੇ ਇਕ ਵੱਖਰੇ ਲੇਖ ਦੀ ਜ਼ਰੂਰਤ ਹੈ ਜੋ ਕਿਸੇ ਹੋਰ ਦਿਨ ਲਈ ਹੈ। ਇਕ ਲਾਈਨ ਵਿਚ ਸੰਖੇਪ ਰੂਪ ’ਚ, ਜਲ ਜੀਵਨ ਮਿਸ਼ਨ ਲੋਕਾਂ ਨੂੰ ਜਾਂਚਣ, ਫੈਸਲਾ ਕਰਨ ਅਤੇ ਫਿਰ ਇਹ ਦੱਸਣ ਲਈ ਕਿ ਅਸਲ ਤਰੱਕੀ ਹੋਈ ਹੈ ਜਾਂ ਨਹੀਂ।
ਇਕ ਅਨੋਖੇ ‘ਮੈਮੈਟਿਕਸ’ ਨਾਂ ਦਾ ਇਕ ਵਿਲੱਖਣ ਅਧਿਐਨ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੁਝ ਵਿਚਾਰ ਜਾਂ ਆਈਡੀਆ ‘ਜੀਵਤ ਇਕਾਈਆਂ’ ਦੀ ਤਰ੍ਹਾਂ ਕੰਮ ਕਰਦੇ ਹਨ, ਉਹ ਪੁਨਰ-ਉਤਪਾਦ ਕਰਦੇ ਹਨ, ਕਈ ਵਾਰ ਆਪਣੇ ਆਪ ਨੂੰ ਦੁਹਰਾਉਂਦੇ ਹਨ, ਕਈ ਵਾਰ ਵਿਕਸਿਤ ਹੁੰਦੇ ਹਨ ਅਤੇ ਫਿਰ ਬਹੁਤ ਜਲਦੀ ਉਹ ਉਸ ਸੰਸਾਰ ਨੂੰ ਪੂਰੀ ਤਰ੍ਹਾਂ ਬਦਲ ਦਿੰਦੇ ਹਨ।
ਹਰ ਘਰ ਨੂੰ ਇਕ ਕਾਰਜਸ਼ੀਲ ਜਾਂ ਚੱਲ ਰਹੀ ਟੂਟੀ ਨਾਲ ਜੋੜਨ ਦਾ ਵਿਲੱਖਣ ਵਿਚਾਰ, ਜੋ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਵਿਸ਼ਵ ਨੂੰ ਦਿੱਤਾ ਗਿਆ ਸੀ, ਨੇ ਆਪਣੇ ਆਪ ਨੂੰ ਇਕ ਜੀਵਤ ਇਕਾਈ ’ਚ ਬਦਲ ਦਿੱਤਾ ਹੈ, ਹਰ ਇਕ ਟੂਟੀ ਦੇ ਨਾਲ ਇਸਨੂੰ ਦੁਹਰਾਇਆ ਜਾ ਰਿਹਾ ਹੈ, ਹਰ ਜਲ ਸਵੱਛਤਾ ਕਮੇਟੀ ਦੇ ਨਾਲ ਇਹ ਵਿਚਾਰ ਆਪਣੇ ਆਪ ਨੂੰ ਜਨਾਨੀਆਂ ਦੇ ਸਸ਼ਕਤੀਕਰਨ ਦੇ ਸੰਕਲਪ ਨਾਲ ਜੋੜ ਰਿਹਾ ਹੈ ਅਤੇ ਫਿਰ ਕਿਸੇ ਨਵੀਂ ਚੀਜ਼ ਦੇ ਰੂਪ ’ਚ ਵਿਕਸਿਤ ਹੋ ਰਿਹਾ ਹੈ।
ਸਾਲ 2024 ਤੱਕ, ਜਦੋਂ ਹਰ ਘਰ ’ਚ ਪਾਣੀ ਦੀ ਟੂਟੀ ਹੋਵੇਗੀ, ਇਹ ਜਾਣਨਾ ਦਿਲਚਸਪ ਹੋਵੇਗਾ ਕਿ ਜਲ ਜੀਵਨ ਮਿਸ਼ਨ ਨਾਂ ਦੇ ਇਸ ਵਿਚਾਰ ਨੇ ਨਾ ਸਿਰਫ ਪਾਣੀ ਦੇ ਖੇਤਰ ਨੂੰ ਸਗੋਂ ਹੋਰ ਸਬੰਧਤ ਇਲਾਕਿਆਂ ਨੂੰ ਬਦਲ ਦਿੱਤਾ ਹੋਵੇਗਾ, ਉਦੋਂ ਤੱਕ ਅਸੀਂ ਘਰਾਂ ਨੂੰ ਟੂਟੀਆਂ ਨਾਲ ਜੋੜਦੇ ਰਹਾਂਗੇ, ਅਣਗਿਣਤ ਮਹਿਲਾ ਲੀਡਰਾਂ ਨੂੰ ਇਕ ਤੋਂ ਬਾਅਦ ਇਕ ਤਿਆਰ ਕਰਾਂਗੇ ਅਤੇ ਲੋਕਾਂ ਦੇ ਚਿਹਰਿਆਂ ’ਤੇ ਨਵੀਂ ਮੁਸਕਰਾਹਟ ਲਿਆਉਂਦੇ ਰਹਾਂਗੇ।