ਲਾਪਤਾ ਜਹਾਜ਼ ਏ. ਐੱਨ.-32 ਦੀ ਜਾਣਕਾਰੀ ਦੇਣ ''ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ

Sunday, Jun 09, 2019 - 01:26 AM (IST)

ਲਾਪਤਾ ਜਹਾਜ਼ ਏ. ਐੱਨ.-32 ਦੀ ਜਾਣਕਾਰੀ ਦੇਣ ''ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ

ਈਟਾਨਗਰ - ਭਾਰਤੀ ਹਵਾਈ ਫੌਜ ਨੇ ਅਰੁਣਾਚਲ ਪ੍ਰਦੇਸ਼ 'ਚ 6 ਦਿਨ ਪਹਿਲਾਂ ਲਾਪਤਾ ਹੋਏ ਆਪਣੇ ਟਰਾਂਸਪੋਰਟ ਜਹਾਜ਼ ਏ. ਐੱਨ.-32 ਦੀ ਤਲਾਸ਼ ਦੌਰਾਨ ਇਹ ਐਲਾਨ ਕੀਤਾ ਕਿ ਜੇਕਰ ਕੋਈ ਵਿਅਕਤੀ ਜਾਂ ਸਮੂਹ ਜਹਾਜ਼ ਸਬੰਧੀ ਭਰੋਸੇਯੋਗ ਜਾਣਕਾਰੀ ਦੇਵੇਗਾ ਤਾਂ ਉਸ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਗੋਹਾਟੀ ਸਥਿਤ ਰੱਖਿਆ ਪੀ. ਆਰ. ਓ. ਲੈਫਟੀਨੈਂਟ ਕਰਨਲ ਪੀ. ਖੋਗਸਾਈ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਜਹਾਜ਼ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਲੈਂਡਲਾਈਨ ਨੰਬਰ-0378-3222164 ਅਤੇ ਮੋਬਾਇਲ ਨੰਬਰ 94364-99477/94020-77267/94021-32477 'ਤੇ ਹਵਾਈ ਫੌਜ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਵਾਈ ਫੌਜ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।


author

Khushdeep Jassi

Content Editor

Related News