ਕਸ਼ਮੀਰ ਦੀ ਖੂਬਸੂਰਤੀ ਦੀ ਦੀਵਾਨੀ ਹੋਈ ਮਿਸ ਵਰਲਡ ਕੈਰੋਲਿਨਾ ਬਿਲਾਸਕਾ, ਕਿਹਾ- ਇਸ ਥਾਂ ਨੇ ਮੇਰੇ ਮਨ ਮੋਹ ਲਿਆ

08/29/2023 5:51:52 PM

ਸ਼੍ਰੀਨਗਰ- ਕਸ਼ਮੀਰ ਘੁੰਮਣ ਆਈ ਮਿਸ ਵਰਲਡ ਕੈਰੋਲਿਨਾ ਬਿਲਾਸਕਾ ਨੇ ਭਾਰਤ ਦੇ ਸੱਭਿਆਚਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ ਦੀ ਖ਼ੂਬਸੂਰਤੀ ਨੇ ਮੇਰਾ ਮਨ ਮੋਹ ਲਿਆ। ਸੋਮਵਾਰ ਨੂੰ ਕਸ਼ਮੀਰ ਪਹੁੰਚੀ ਕੈਰੋਲਿਨਾ ਨੇ 71ਵੀਂ ਮਿਸ ਵਰਲਡ 2023 ਦੀ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਨੂੰ ਭਾਰਤ ਦੀ ਇਸ ਖ਼ੂਬਸੂਰਤ ਥਾਂ ਕਸ਼ਮੀਰ ਨੂੰ ਦੇਖਣ ਦਾ ਮੌਕਾ ਮਿਲਿਆ, ਜਿਸ ਦੀ ਮੈਂ ਧੰਨਵਾਦੀ ਹਾਂ। ਇੱਥੋਂ ਦੀ ਖ਼ੂਬਸੂਰਤੀ ਨੇ ਜਿਸ ਤਰ੍ਹਾਂ ਮੈਨੂੰ ਹੈਰਾਨ ਕੀਤਾ ਹੈ, ਇਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ। 

ਇਹ ਵੀ ਪੜ੍ਹੋ-  ਚੰਦਰਯਾਨ-3: ਇਸਰੋ ਨੇ ਦਿੱਤੀ ਵੱਡੀ ਖੁਸ਼ਖ਼ਬਰੀ, ਪ੍ਰਗਿਆਨ ਰੋਵਰ ਨੇ ਪਾਰ ਕੀਤੀ ਪਹਿਲੀ ਰੁਕਾਵਟ

ਅਸੀਂ ਕਸ਼ਮੀਰ ਬਾਰੇ ਗੱਲ ਕੀਤੀ ਸੀ ਅਤੇ ਪਤਾ ਸੀ ਕਿ ਉੱਥੇ ਕਾਫ਼ੀ ਖ਼ੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੇਗਾ ਪਰ ਜੋ ਅਸੀਂ ਦੇਖਿਆ ਉਸ ਨਾਲ ਤਾਂ ਅਸੀਂ ਹੈਰਾਨ ਹੀ ਰਹਿ ਗਏ । ਹਰ ਕਿਸੇ ਨੇ ਸਾਡਾ ਸਵਾਗਤ ਇੰਨੇ ਸ਼ਾਨਦਾਰ ਢੰਗ ਨਾਲ ਕੀਤਾ ਕਿ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਇੱਥੇ ਲਿਆਉਣਾ ਚਾਹੁੰਦੀ ਹਾਂ, ਤਾਂ ਜੋ ਉਹ ਵੀ ਕਸ਼ਮੀਰ, ਦਿੱਲੀ ਅਤੇ ਮੁੰਬਈ ਵਰਗੀਆਂ ਥਾਂਵਾਂ ਦੇਖ ਸਕਣ। ਭਾਰਤ 'ਚ ਵੱਖਰੇ-ਵੱਖਰੇ ਸੱਭਿਆਚਾਰ ਹੋਣ ਦੇ ਬਾਵਜੂਦ ਇਕ ਚੀਜ਼ ਹੈ, ਜੋ ਹਰ ਜਗ੍ਹਾ ਇਕੋ ਜਿਹੀ ਹੈ, ਉਹ ਹੈ ਮਹਿਮਾਨ-ਨਵਾਜ਼ੀ।
 
'ਮਿਸ ਵਰਲਡ ਇੰਡੀਆ ਸਿਨੀ ਸ਼ੈਟੀ ਅਤੇ ਮਿਸ ਵਰਲਡ ਕੈਰੇਬੀਅਨ ਐਮੀ ਪੇਨਾ ਦੇ ਨਾਲ ਕੈਰੋਲਿਨਾ ਨੇ ਕਸ਼ਮੀਰੀ ਦਸਤਕਾਰੀ ਅਤੇ ਕਲਾ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਸ਼ਮੀਰੀ ਲਿਬਾਸ ਨਾਲ ਤਾਜ ਪਹਿਨਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੇਹਲਮ ਨਦੀ ਦੀ ਸੈਰ ਵੀ ਕੀਤੀ। ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਮੈਨ ਅਤੇ ਸੀ.ਈ.ਓ ਮਿਸ ਜੂਲੀਆ ਮੋਰਲੇ ਨੇ ਕਿਹਾ, 'ਮੈਂ ਕਸ਼ਮੀਰ ਘਾਟੀ ਦੇ ਦੌਰੇ ਦੌਰਾਨ ਵਧੀਆ ਅਨੁਭਵ ਲਈ ਰੂਬਲ ਨਾਗੀ ਆਰਟ ਫਾਊਂਡੇਸ਼ਨ ਦਾ ਧੰਨਵਾਦ ਕਰਦੀ ਹਾਂ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਮਹਾਨ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕਰਦੀ ਹਾਂ। ਪੇਜੈਂਟ ਹੋਲਡਰਾਂ ਨਾਲ ਸ਼੍ਰੀਨਗਰ ਦਾ ਦੌਰਾ ਕਰਨਾ ਇਕ ਦਿਲ ਜਿੱਤਣ ਵਾਲਾ ਅਨੁਭਵ ਰਿਹਾ ਹੈ ਅਤੇ ਅਸੀਂ ਇੱਥੇ ਹਰ ਪਲ ਦਾ ਆਨੰਦ ਮਾਣਿਆ ਹੈ।'

ਇਹ ਵੀ ਪੜ੍ਹੋ- ਰੱਖੜੀ 'ਤੇ CM ਖੱਟੜ ਦਾ ਔਰਤਾਂ ਨੂੰ ਵੱਡਾ ਤੋਹਫ਼ਾ, ਰੋਡਵੇਜ਼ ਦੀਆਂ ਬੱਸਾਂ 'ਚ ਕਰ ਸਕਣਗੀਆਂ ਮੁਫ਼ਤ ਸਫ਼ਰ

ਇਸ ਤੋਂ ਪਹਿਲਾਂ ਕੈਰੋਲਿਨਾ ਨੇ ਦੁਪਹਿਰ ਦਾ ਖਾਣਾ ਖਾਧਾ ਅਤੇ ਡੱਲ ਝੀਲ ਦਾ ਦੌਰਾ ਕੀਤਾ । ਦੱਸ ਦੇਈਏ ਕਿ 71ਵੀਂ ਮਿਸ ਵਰਲਡ ਐਡੀਸ਼ਨ ਦੀ ਮੇਜ਼ਬਾਨੀ ਭਾਰਤ ਕਰੇਗਾ। ਇਸ ਪ੍ਰਤੀਯੋਗਿਤਾ 'ਚ ਭਾਰਤ ਦਾ ਪ੍ਰਦਰਸ਼ਨ ਹਮੇਸ਼ਾ ਹੀ ਬੇਮਿਸਾਲ ਰਿਹਾ ਹੈ। ਭਾਰਤ ਨੇ 6 ਵਾਰ ਮਿਸ ਵਰਲਡ ਮੁਕਾਬਲਾ ਜਿੱਤਿਆ ਹੈ । ਪਹਿਲੀ ਵਾਰ 1966 ਵਿਚ ਜਦੋਂ ਰੀਤਾ ਫਾਰੀਆ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ, ਜਦੋਂ ਕਿ 1994 ਵਿਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਤਾਜ ਪਹਿਨਾਇਆ ਗਿਆ ਸੀ। ਡਾਇਨਾ ਹੇਡਨ ਨੇ 1997 ਵਿਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਸਾਲ 2000 ਵਿਚ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇਕ ਵਾਰ ਫਿਰ ਮਿਸ ਇੰਡੀਆ ਵਰਲਡ ਦਾ ਤਾਜ ਜਿੱਤਿਆ। ਮਾਨੁਸ਼ੀ ਛਿੱਲਰ 6ਵੀਂ ਮਿਸ ਇੰਡੀਆ ਵਰਲਡ ਬਣੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News