ਓਪੋ ਤੋਂ ਲੈ ਕੇ ਟਾਟਾ ਨਮਕ, ਹਾਰਲਿਕਸ ਤੇ ਗਾਰਨੀਅਰ ਦੇ ਵਿਗਿਆਪਨ ਗੁੰਮਰਾਹ ਕਰਨ ਵਾਲੇ
Friday, Jun 22, 2018 - 02:06 PM (IST)
ਨਵੀਂ ਦਿੱਲੀ — ਵਿਗਿਆਪਨ ਖੇਤਰ ਦੀ ਨਿਗਰਾਨੀ ਕਰਨ ਵਾਲੇ ਏ.ਐੱਸ.ਸੀ.ਆਈ. ਨੇ ਮਾਰਚ 2018 ਵਿਚ ਗੁੰਮਰਾਹ ਕਰਨ ਵਾਲੇ ਵਿਗਿਆਪਨ ਦੇ ਖਿਲਾਫ ਆਈਆਂ 191 ਸ਼ਿਕਾਇਤਾਂ ਨੂੰ ਸਹੀ ਠਹਿਰਾਇਆ ਹੈ। ਐਡਵਰਟਾਈਜ਼ਿੰਗ ਸਟੈਂਡਰਡ ਕੌਸਿਲ ਆਫ ਇੰਡੀਆ(ਏ.ਐੱਸ.ਸੀ.ਆਈ.) ਦੇ ਗਾਹਕ ਕੰਪਲੇਂਟ ਕੌਂਸਲ(ਸੀ.ਸੀ.ਸੀ.) ਨੂੰ ਮਾਰਚ ਵਿਚ ਕਰੀਬ 269 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿਚੋਂ 114 ਸ਼ਿਕਾਇਤਾਂ ਹੈਲਥ ਕੇਅਰ ਸ਼੍ਰੇਣੀ ਦੀਆਂ, 24 ਐਜੂਕੇਸ਼ਨ ਨਾਲ ਸੰਬੰਧਿਤ, 35 ਭੋਜਨ ਅਤੇ ਪੀਣ ਵਾਲੇ ਪਦਾਰਥਾਂ ਨਾਲ ਸੰਬੰਧਤ, 7 ਪਰਸਨ ਕੇਅਰ ਤੋਂ ਇਲਾਵਾ 11 ਹੋਰ ਸ਼ਿਕਾਇਤਾਂ ਮਿਲੀਆਂ ਸਨ।
ਓਪੋ ਐੱਫ 5 ਮਾਡਲ ਦਾ ਵਿਗਿਆਪਨ ਗੁੰਮਰਾਹ ਕਰਨ ਵਾਲਾ

ASCI ਨੇ ਓਪੋ ਦੇ ਐੱਫ. 5 ਮਾਡਲ ਦੇ ਵਿਗਿਆਪਨ ਨੂੰ ਗੁੰਮਰਾਹ ਕਰਨ ਵਾਲਾ ਮੰਨਿਆ ਹੈ। ਇਸ ਦੇ ਨਾਲ ਹੀ ਅਦਾਨੀ ਗਰੁੱਪ ਦੇ ਫਾਰਚੂਨ ਵੇਸਣ ਦੇ ਵਿਗਿਆਪਨ ਨੂੰ ਗੁੰਮਰਾਹ ਕਰਨ ਵਾਲਾ ਕਿਹਾ ਹੈ। ਸੀ.ਸੀ.ਸੀ. ਵਲੋਂ ਕਿਹਾ ਗਿਆ ਹੈ ਕਿ ਵਿਗਿਆਪਨ ਵਿਚ ਵੇਸਣ ਨੂੰ 'ਭਾਰਤ ਦਾ ਸਭ ਤੋਂ ਪਸੰਦੀਦਾ ਬ੍ਰਾਂਡ' ਦੱਸਿਆ ਗਿਆ ਹੈ। ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ। ਇਸ ਲਈ ਇਹ ਭੁੱਲ ਹੈ।
ਟਾਟਾ ਨਮਕ ਦਾ ਵਿਗਿਆਪਨ ਵੀ ਗੁੰਮਰਾਹ ਕਰਨ ਵਾਲਾ

ਵਿਗਿਆਪਨ ਨਿਯਮਾਂ ਨੇ ਇਸ ਤੋਂ ਇਲਾਵਾ ਸੈਮਸੰਗ ਦੇ ਉਸ ਵਿਗਿਆਪਨ ਨੂੰ ਵੀ ਸਾਰੇ ਗਾਹਕਾਂ ਲਈ ਉਲਝਣ ਵਾਲਾ ਮੰਨਿਆ ਹੈ ਜੋ ਆਪਣੇ ਫਲੈਗਸ਼ਿਪ ਸਮਾਰਟ ਫੋਨ ਗੈਲੇਕਸੀ ਨੋਟ-8 ਦੇ ਲਈ ਦਿੱਤਾ ਗਿਆ ਹੈ। ਇਸ ਵਿਚ ਫੋਨ ਨੂੰ ਬੈਸਟ ਕੈਮਰਾ ਫੋਨ ਕਿਹਾ ਗਿਆ ਹੈ। ਇਸ ਲਈ ਇਕ ਅਖਬਾਰ ਵਲੋਂ ਕੀਤੇ ਗਏ ਫੋਨ ਦੇ ਰਿਵਿਊ ਦਾ ਸਹਾਰਾ ਲਿਆ ਗਿਆ ਹੈ। ਇਸ ਦੇ ਨਾਲ ਹੀ ਟਾਟਾ ਨਮਕ ਦੇ ਉਸ ਵਿਗਿਆਪਨ ਨੂੰ ਵੀ ਗੁੰਮਰਾਹ ਕਰਨ ਵਾਲਾ ਮੰਨਿਆ ਹੈ ਜਿਸ 'ਚ ਨਮਕ ਵਿਚ ਨੋ ਐਡਿਡ ਕੈਮੀਕਲ ਦੀ ਗੱਲ ਕਹੀ ਗਈ ਹੈ।
ਹਾਰਲਿਕਸ ਦੇ ਜ਼ਿਆਦਾ ਪ੍ਰੋਟੀਨ 'ਤੇ ਸਵਾਲ

ਹਾਰਲਿਕਸ ਦੇ ਉਸ ਵਿਗਿਆਪਨ ਨੂੰ ਵੀ ਗੁੰਮਰਾਹ ਕਰਨ ਵਾਲਾ ਮੰਨਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਤਿੰਨ ਗੁਣਾ ਜ਼ਿਆਦਾ ਪ੍ਰੋਟੀਨ ਹੈ। ਸੀ.ਸੀ.ਸੀ. ਨੇ ਕਿਹਾ ਕਿ ਇਹ ਇਸ ਵਿਗਿਆਪਨ ਵਿਚ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿਉਂਕਿ ਬਾਜ਼ਾਰ ਵਿਚ ਪ੍ਰੋਟੀਨ ਸਮੱਗਰੀ ਦੇ ਰੂਪ ਵਿਚ ਪ੍ਰੋਟੀਨੈਕਸ ਵੀ ਮੌਜੂਦ ਹੈ। ਇਸ ਲਈ ਇਹ ਸਾਫ ਕਰਨਾ ਬਹੁਤ ਜ਼ਰੂਰੀ ਹੈ ਕਿ ਹਾਰਲਿਕਸ ਬਾਕੀ ਉਤਪਾਦਾਂ ਦੀ ਤੁਲਨਾ ਵਿਚ ਜ਼ਿਆਦਾ ਪ੍ਰੋਟੀਨ ਦੇ ਰਿਹਾ ਹੈ।
ਗਾਰਨੀਅਰ ਦੇ ਵਿਗਿਆਪਨ 'ਤੇ ਵੀ ਅਪਵਾਦ
ਨਿਊ ਗਾਰਨੀਅਰ ਲਾਈਟ ਸੀਰਮ ਜਿਸਦੀ ਬ੍ਰਾਂਡ ਅੰਬੈਸਡਰ ਆਲੀਆ ਭੱਟ ਹੈ, ਦੇ ਵਿਗਿਆਪਨ ਵਿਚ ਕਿਹਾ ਗਿਆ ਹੈ ਕਿ ਇਹ ਇਕ ਹਫਤੇ 'ਚ 3 ਟੋਨ ਫੇਅਰ ਸਕਿਨ ਦਿੰਦਾ ਹੈ। ਇਸ ਲਈ ਇਸ ਨੂੰ ਵੀ ਗੁੰਮਰਾਹ ਕਰਨ ਵਾਲਾ ਮੰਨਿਆ ਜਾ ਰਿਹਾ ਹੈ।
