ਬਿਹਾਰ 'ਚ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 9 ਲੋਕ ਗੰਭੀਰ ਜ਼ਖਮੀ, ਇਕ ਦੀ ਮੌਤ

Tuesday, Sep 13, 2022 - 11:17 PM (IST)

ਬਿਹਾਰ 'ਚ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 9 ਲੋਕ ਗੰਭੀਰ ਜ਼ਖਮੀ, ਇਕ ਦੀ ਮੌਤ

ਪਟਨਾ : ਬੇਗੂਸਰਾਏ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਮੋਟਰਸਾਈਕਲ ਸਵਾਰ ਅਪਰਾਧੀਆਂ ਵੱਲੋਂ 9 ਲੋਕਾਂ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਇਸ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ। ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਬੱਚਵਾੜਾ ਥਾਣਾ ਖੇਤਰ ਤੋਂ ਫੁਲਵਰੀਆ ਥਾਣਾ ਖੇਤਰ 'ਚ ਫਾਇਰਿੰਗ ਕੀਤੀ, ਫਿਰ ਚਕੀਆ ਥਾਣੇ 'ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਇਸ ਫਾਇਰਿੰਗ 'ਚ ਚਕੀਆ ਥਾਣਾ ਖੇਤਰ 'ਚ 3 ਲੋਕ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਫਗਵਾੜਾ ਦੇ ਇੰਡਸਟ੍ਰੀਅਲ ਏਰੀਆ 'ਚ ਨਿਗਮ ਟੀਮ ਨੇ ਮਕਾਨ 'ਤੇ ਚਲਾਇਆ ਬੁਲਡੋਜ਼ਰ, ਹੋਇਆ ਭਾਰੀ ਹੰਗਾਮਾ

ਤੇਗੜਾ ਥਾਣਾ ਖੇਤਰ 'ਚ 2 ਲੋਕਾਂ ਨੂੰ ਗੋਲੀ ਲੱਗਣ ਦੀ ਸੂਚਨਾ ਹੈ, ਜਦਕਿ ਫੁਲਵਰੀਆ ਥਾਣਾ ਖੇਤਰ 'ਚ 2 ਲੋਕਾਂ ਨੂੰ ਗੋਲੀ ਲੱਗਣ ਦੀ ਸੂਚਨਾ ਹੈ, ਜਦਕਿ ਵੱਖ-ਵੱਖ ਥਾਣਾ ਖੇਤਰਾਂ 'ਚ ਅਪਰਾਧੀਆਂ ਵੱਲੋਂ ਗੋਲੀ ਚਲਾ ਕੇ ਕੁੱਲ 9 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਗੋਲੀਬਾਰੀ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਬੇਗੂਸਰਾਏ ਦੇ ਐੱਸ.ਪੀ. ਯੋਗੇਂਦਰ ਕੁਮਾਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਰੋਸ਼ਨ ਕੁਸ਼ਵਾਹਾ ਨੇ ਅਪਰਾਧੀਆਂ ਨੂੰ ਫੜਨ ਲਈ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਪੁਲਸ ਵੱਡੀ ਗਿਣਤੀ 'ਚ ਮੌਕੇ 'ਤੇ ਪਹੁੰਚ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News