ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ ''ਚ ਕੀਤੀ ਗੋਲੀਬਾਰੀ, 5 ਜ਼ਖਮੀ

Saturday, Aug 24, 2024 - 12:06 AM (IST)

ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ ''ਚ ਕੀਤੀ ਗੋਲੀਬਾਰੀ, 5 ਜ਼ਖਮੀ

ਜੈਪੁਰ— ਰਾਜਸਥਾਨ ਦੇ ਖੈਰਥਲ-ਤਿਜਾਰਾ ਜ਼ਿਲੇ ਦੇ ਭਿਵੜੀ ਇਲਾਕੇ 'ਚ ਸ਼ੁੱਕਰਵਾਰ ਸ਼ਾਮ ਪੰਜ ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ 'ਚ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਦੁਕਾਨ ਮਾਲਕ ਸਮੇਤ 5 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਦੁਕਾਨ ਮਾਲਕ ਕਮਲੇਸ਼ ਸੋਨੀ ਵਜੋਂ ਹੋਈ ਹੈ ਅਤੇ ਗਾਰਡ ਜ਼ਖ਼ਮੀ ਹੈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਹੋਈ ਹਫੜਾ-ਦਫੜੀ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਗਹਿਣਿਆਂ ਦੀ ਦੁਕਾਨ ’ਤੇ ਲੁੱਟ ਕੀਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਭਿਵਾੜੀ ਦੇ ਸੈਂਟਰਲ ਬਾਜ਼ਾਰ 'ਚ ਵਾਪਰੀ। ਪੰਜੇ ਮੁਲਜ਼ਮ ਇੱਕ ਕਾਰ ਵਿੱਚ ਆਏ ਸਨ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


author

Inder Prajapati

Content Editor

Related News