ਹੇ ਭਗਵਾਨ! 8 ਮਿੰਟ 'ਚ ਲੁੱਟ ਲਈ Jewellery ਦੀ ਦੁਕਾਨ, ਦੇਖੋ ਹੈਰਾਨ ਕਰਦੀ ਵੀਡੀਓ

Thursday, Jul 03, 2025 - 05:33 PM (IST)

ਹੇ ਭਗਵਾਨ! 8 ਮਿੰਟ 'ਚ ਲੁੱਟ ਲਈ Jewellery ਦੀ ਦੁਕਾਨ, ਦੇਖੋ ਹੈਰਾਨ ਕਰਦੀ ਵੀਡੀਓ

ਵੈੱਬ ਡੈਸਕ : ਓਡੀਸ਼ਾ ਦੇ ਕਿਓਂਝਰ ਜ਼ਿਲ੍ਹੇ ਦੇ ਹਰੀਚੰਦਨਪੁਰ ਬਾਜ਼ਾਰ 'ਚ ਇੱਕ ਗਹਿਣਿਆਂ ਦੀ ਦੁਕਾਨ 'ਚ ਹੋਈ ਡਕੈਤੀ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਹਥਿਆਰਬੰਦ ਲੁਟੇਰੇ ਬਾਜ਼ਾਰ ਦੇ ਵਿਚਕਾਰ ਸਥਿਤ ਦੁਕਾਨ ਵਿੱਚ ਦਾਖਲ ਹੋਏ ਅਤੇ ਨਾ ਸਿਰਫ਼ ਲੁੱਟ ਕੀਤੀ, ਸਗੋਂ ਲੋਕਾਂ ਨੂੰ ਡਰਾਉਣ ਲਈ ਬੰਦੂਕਾਂ ਦਿਖਾ ਕੇ ਧਮਕੀਆਂ ਵੀ ਦਿੱਤੀਆਂ। ਘਟਨਾ ਤੋਂ ਬਾਅਦ ਸਥਾਨਕ ਲੋਕ ਘਬਰਾਹਟ 'ਚ ਹਨ ਤੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਹ ਘਟਨਾ ਪਿਛਲੇ ਬੁੱਧਵਾਰ ਦੀ ਹੈ ਪਰ ਮਾਮਲਾ ਹੁਣ ਸਾਹਮਣੇ ਆਇਆ ਹੈ।

ਦੁਕਾਨ 'ਚ ਦਾਖਲ ਹੁੰਦੇ ਹੀ ਬੰਦੂਕ ਲਹਿਰਾਈ
ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਪੂਰੀ ਘਟਨਾ ਰਿਕਾਰਡ ਹੋ ਗਈ ਹੈ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਲੁਟੇਰੇ ਦੁਕਾਨ 'ਚ ਦਾਖਲ ਹੁੰਦੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਅਤੇ ਚਾਕੂ ਵਰਗੇ ਹਥਿਆਰ ਸਨ। ਜਿਵੇਂ ਹੀ ਉਹ ਦੁਕਾਨ ਵਿੱਚ ਦਾਖਲ ਹੁੰਦੇ ਹਨ, ਉਹ ਹਵਾ ਵਿੱਚ ਬੰਦੂਕਾਂ ਲਹਿਰਾਉਣ ਲੱਗ ਪੈਂਦੇ ਹਨ ਤਾਂ ਜੋ ਨੇੜੇ ਖੜ੍ਹੇ ਲੋਕ ਡਰ ਜਾਣ ਅਤੇ ਕੋਈ ਵਿਰੋਧ ਨਾ ਕਰਨ। ਫਿਰ ਕੁਝ ਮਿੰਟਾਂ 'ਚ ਉਹ ਦੁਕਾਨ ਤੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਭੱਜ ਜਾਂਦੇ ਹਨ।

 

8 ਮਿੰਟਾਂ 'ਚ ਲੁੱਟੀ ਗਈ ਦੁਕਾਨ
ਦੁਕਾਨ ਦੇ ਮਾਲਕ ਨਿਕੁੰਜ ਸਾਹੂ ਨੇ ਘਟਨਾ ਬਾਰੇ ਦੱਸਿਆ ਕਿ ਪੂਜਾ ਕਰਨ ਤੋਂ ਬਾਅਦ, ਮੈਂ ਨੇੜੇ ਦੀ ਦੁਕਾਨ 'ਤੇ ਚਾਹ ਪੀਣ ਗਿਆ ਸੀ। ਉਸ ਸਮੇਂ ਮੇਰੀ ਦੁਕਾਨ 'ਤੇ ਦੋ ਮਹਿਲਾ ਗਾਹਕ ਖੜ੍ਹੀਆਂ ਸਨ। ਜਿਵੇਂ ਹੀ ਮੈਂ ਵਾਪਸ ਆਇਆ, ਮੇਰੇ ਪਿੱਛੇ ਇੱਕ ਨੌਜਵਾਨ ਦੁਕਾਨ 'ਚ ਦਾਖਲ ਹੋਇਆ ਤੇ ਉਸ ਤੋਂ ਬਾਅਦ ਚਾਰ ਹੋਰ ਲੋਕ ਅੰਦਰ ਆ ਗਏ। ਉਨ੍ਹਾਂ ਨੇ ਤੁਰੰਤ ਹਥਿਆਰ ਕੱਢੇ, ਸਾਨੂੰ ਕੁੱਟਿਆ ਅਤੇ ਸਾਨੂੰ ਸਾਰੇ ਗਹਿਣੇ ਦੇਣ ਦੀ ਧਮਕੀ ਦਿੱਤੀ। ਉਨ੍ਹਾਂ ਨੇ 7 ਤੋਂ 8 ਮਿੰਟਾਂ 'ਚ ਪੂਰੀ ਦੁਕਾਨ ਸਾਫ਼ ਕਰ ਦਿੱਤੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਗਹਿਣੇ ਕਿੱਥੇ ਰੱਖੇ ਗਏ ਹਨ।

ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ
ਘਟਨਾ ਦੀ ਜਾਣਕਾਰੀ ਮਿਲਦੇ ਹੀ ਹਰੀਚੰਦਨਪੁਰ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਪੁਲਿਸ ਨੇ ਲੁਟੇਰਿਆਂ ਦੇ ਭੱਜਣ ਦੀ ਦਿਸ਼ਾ ਵਿੱਚ ਨੇੜਲੇ ਜੰਗਲ ਵੱਲ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ। ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਹਾਲਾਂਕਿ, ਘਟਨਾ ਨੂੰ 6 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕੋਈ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਕਾਰਨ ਸਥਾਨਕ ਲੋਕਾਂ ਵਿੱਚ ਗੁੱਸਾ ਵਧ ਰਿਹਾ ਹੈ ਅਤੇ ਉਹ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਫੜਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News