ਪਤਨੀ ਦੇ ਸਾਹਮਣੇ ਬਦਮਾਸ਼ਾਂ ਨੇ ਪਤੀ ਦਾ ਗਲਾ ਵੱਢ ਕਰ'ਤੀ ਹੱਤਿ.ਆ
Sunday, Nov 17, 2024 - 05:53 AM (IST)
ਇਟਾਵਾ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਦੇ ਉਸਰਾਹਾਰ ਥਾਣਾ ਖੇਤਰ ਵਿਚ ਬਦਮਾਸ਼ਾਂ ਨੇ ਇਕ ਘਰ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਇਕ ਔਰਤ ਦੇ ਸਾਹਮਣੇ ਹੀ ਉਸ ਦੇ ਪਤੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ।
ਇਟਾਵਾ ਦੇ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਸ਼ੁੱਕਰਵਾਰ/ਸ਼ਨੀਵਾਰ ਦੀ ਰਾਤ ਨੂੰ ਕੁਝ ਅਣਪਛਾਤੇ ਹਮਲਾਵਰ ਜ਼ਿਲੇ ਦੇ ਉਸਰਾਹਾਰ ਥਾਣਾ ਖੇਤਰ ਦੇ ਪਿੰਡ ਗਪਚੀਆ ਵਿਚ ਇਕ ਘਰ ਵਿਚ ਦਾਖਲ ਹੋ ਗਏ। ਹਮਲਾਵਰਾਂ ਨੇ ਪਤਨੀ ਦੇ ਹੱਥ, ਪੈਰ ਤੇ ਮੂੰਹ ਬੰਨ੍ਹ ਦਿੱਤਾ ਅਤੇ ਪਤੀ ਮਨੋਜ ਜਾਟਵ (45) ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ।