ਅਦਾਲਤ ''ਚ ਸਿਸੋਦੀਆ ਨਾਲ ਬਦਸਲੂਕੀ, ਕੇਜਰੀਵਾਲ ਨੇ ਕਿਹਾ- ਇਹ ਸਭ ਉਪਰੋਂ ਇਸ਼ਾਰੇ ''ਤੇ ਹੋ ਰਿਹੈ
Tuesday, May 23, 2023 - 01:25 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਦਾਲਤ 'ਚ ਪੇਸ਼ੀ ਦੌਰਾਨ ਹੋਈ ਬਦਸਲੂਕੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਅਜਿਹਾ ਕਰਨ ਲਈ ਉਪਰੋਂ ਕਿਹਾ ਗਿਆ ਹੈ, ਹਾਲਾਂਕਿ ਪੁਲਸ ਨੇ ਬਦਸਲੂਕੀ ਦੀ ਗੱਲ ਨੂੰ ਮਾੜਾ ਪ੍ਰਚਾਰ ਦੱਸਿਆ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਪੁਲਸ ਨੂੰ ਇਸ ਤਰ੍ਹਾਂ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਅਧਿਕਾਰ ਹੈ? ਕੀ ਪੁਲਸ ਨੂੰ ਅਜਿਹਾ ਕਰਨ ਲਈ ਉਪਰੋਂ ਕਿਹਾ ਗਿਆ? ਕੀ ਪੁਲਸ ਨੂੰ ਅਜਿਹਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ? ਦਿੱਲੀ ਪੁਲਸ ਨੂੰ ਇਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕੇਂਦਰ ਦੇ ਆਰਡੀਨੈਂਸ 'ਤੇ ਕੇਜਰੀਵਾਲ ਦੀ ਤਿੱਖੀ ਪ੍ਰਤੀਕਿਰਿਆ, ਕਿਹਾ-ਦਿੱਲੀ ਦੇ ਲੋਕਾਂ ਨਾਲ ਭੱਦਾ ਮਜ਼ਾਕ
ਕੇਜਰੀਵਾਲ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੰਕਾਰੀ ਹੋ ਗਏ ਹਨ, ਜਿਸ ਤਰ੍ਹਾਂ ਦੁਰਯੋਧਨ ਹੋਇਆ ਸੀ। ਇਸ ਹੰਕਾਰ ਕਾਰਨ ਹੀ ਮਹਾਂਭਾਰਤ ਯੁੱਧ ਹੋਇਆ ਅਤੇ ਦੁਰਯੋਧਨ ਦੇ ਹੰਕਾਰ ਦਾ ਅੰਤ ਹੋਇਆ। ਸਾਲ 2024 ਦੀਆਂ ਚੋਣਾਂ ਵਿਚ ਮਹਾਭਾਰਤ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਭਗਵਾਨ ਕ੍ਰਿਸ਼ਨ ਦੇ ਆਸ਼ੀਰਵਾਦ ਨਾਲ ਇਹ ਚੋਣ ਭਾਜਪਾ ਦੇ ਹੰਕਾਰ ਦਾ ਅੰਤ ਕਰੇਗੀ।
क्या पुलिस को इस तरह मनीष जी के साथ दुर्व्यवहार करने का अधिकार है? क्या पुलिस को ऐसा करने के लिए ऊपर से कहा गया है? https://t.co/izPacU6SHI
— Arvind Kejriwal (@ArvindKejriwal) May 23, 2023
ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਅਦਾਲਤ ਕੰਪਲੈਕਸ ਦਾ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਰਾਊਜ ਐਵੇਨਿਊ ਕੋਰਟ 'ਚ ਪੁਲਸ ਮੁਲਾਜ਼ਮ ਵਲੋਂ ਮਨੀਸ਼ ਸਿਸੋਦੀਆ ਨਾਲ ਹੈਰਾਨ ਕਰਨ ਵਾਲੀ ਬਦਸਲੂਕੀ। ਦਿੱਲੀ ਪੁਲਸ ਨੂੰ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੁਲਸ ਦੀ ਗੁੰਡਾਗਰਦੀ ਸਿਖਰ 'ਤੇ ਹੈ। ਮਨੀਸ਼ ਸਿਸੋਦੀਆ ਨੂੰ ਗਲੇ ਨਾਲ ਘਸੀੜਦੇ ਹੋਏ ਇਹ ਪੁਲਸ ਅਧਿਕਾਰੀ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ਇਹ ਭੁੱਲ ਗਿਆ ਕਿ ਅਦਾਲਤ ਇਸ ਦੀ ਨੌਕਰੀ ਵੀ ਲੈ ਸਕਦੀ ਹੈ।
ਇਹ ਵੀ ਪੜ੍ਹੋ- ਸਿਸੋਦੀਆ ਦੀ ਜੇਲ੍ਹ ਤੋਂ ਚਿੱਠੀ : ਪੜ੍ਹ ਗਿਆ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ