ਮਿਰਜ਼ਾਪੁਰ: ਦੁਕਾਨ ਦੀ ਚਾਹ ਪੀਣ ਨਾਲ ਬੀਮਾਰ ਹੋਏ 28 ਲੋਕ, 15 ਦਿਨ ''ਚ ਦੂਜੀ ਘਟਨਾ

07/23/2017 6:49:27 PM

ਮਿਰਜ਼ਾਪੁਰ— ਯੂ.ਪੀ ਦੇ ਮਿਰਜ਼ਾਪੁਰ 'ਚ ਪਿਛਲੇ 15 ਦਿਨਾਂ ਤੋਂ ਦੂਜੀ ਵਾਰ ਇਕ ਦੁਕਾਨ ਦੀ ਚਾਹ ਪੀਣ ਨਾਲ 28 ਲੋਕ ਬੀਮਾਰ ਹੋ ਗਏ। ਇਨ੍ਹਾਂ 'ਚੋਂ 4 ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਵਾਰਾਨਸੀ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਬਾਕੀ ਲੋਕਾਂ ਨੂੰ ਸੀ.ਐਚ.ਸੀ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਦੁਕਾਨ ਨੂੰ ਸੀਲ ਕਰ ਦਿੱਤਾ ਹੈ। 15 ਦਿਨ ਪਹਿਲੇ ਵੀ ਇਸੀ ਦੁਕਾਨ ਦੀ ਚਾਹ ਪੀਣ ਨਾਲ ਕਰੀਬ 24 ਲੋਕ ਬੀਮਾਰ ਹੋਏ ਸਨ।

PunjabKesari
ਘਟਨਾ ਜ਼ਿਲੇ ਦੇ ਅਹਰੌਰਾ ਥਾਣਾ ਖੇਤਰ ਦੇ ਚਿਤ ਵਿਸ਼ਰਾਮ ਤਿਰਾਹੇ ਦੀ ਹੈ। ਇੱਥੇ ਰਾਮ ਆਸ਼ੀਸ਼ ਚਾਹ ਦੀ ਦੁਕਾਨ ਚਲਾਉਂਦਾ ਹੈ। ਐਤਵਾਰ ਸਵੇਰੇ ਚਾਹ ਪੀਣ ਦੇ ਬਾਅਦ ਲੋਕ ਪੇਟ ਦਰਦ ਦੀ ਸ਼ਿਕਾਇਤ ਦੇ ਨਾਲ ਅਚੇਤ ਹੋਣ ਲੱਗੇ। ਹੁਣ ਤੱਕ 28 ਲੋਕ ਬੀਮਾਰ ਹੋਏ ਹਨ, ਜਿਨ੍ਹਾਂ ਦਾ ਇਲਾਜ ਸਥਾਨਕ ਸਿਹਤ ਕੇਂਦਰ 'ਤੇ ਕੀਤਾ ਜਾ ਰਿਹਾ ਹੈ। ਗੰਭੀਰ ਚਾਰ ਮਰੀਜਾਂ ਨੂੰ ਵਾਰਾਨਸੀ ਰੈਫਰ ਕੀਤਾ ਗਿਆ ਹੈ। ਅਹਰੌਰਾ ਸਿਹਤ ਕੇਂਦਰ ਦੇ ਡਾ.ਅਭਿਸ਼ੇਕ ਨੇ ਦੱਸਿਆ ਕਿ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਿਛਲੇ 15 ਦਿਨਾਂ 'ਚ ਇਸ ਦੁਕਾਨ 'ਤੇ ਅਜਿਹਾ ਦੂਜੀ ਵਾਰ ਹੋਇਆ ਹੈ ਕਿ ਲੋਕ ਜ਼ਹਿਰੀਲੀ ਚਾਹ ਪੀਣ ਨਾਲ ਬੀਮਾਰ ਹੋਏ ਹਨ। ਇਸ ਤੋਂ ਪਹਿਲੇ ਵੀ ਜ਼ਹਿਰੀਲੀ ਚਾਹ ਪੀਣ ਨਾਲ 28 ਲੋਕ ਬੀਮਾਰ ਹੋ ਗਏ ਸਨ। ਸਥਾਨਕ ਲੋਕਾਂ ਨੇ ਬਹੁਤ ਹੰਗਾਮਾ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਪੁਲਸ-ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।

PunjabKesari


Related News