ਮੀਰ ਜੁਨੈਦ ਨੇ ਦੱਖਣੀ ਕਸ਼ਮੀਰ ਦਾ ਕੀਤਾ ਦੌਰਾ, ਲੋਕਾਂ ਨਾਲ ਰਾਸ਼ਟਰਵਾਦ ''ਤੇ ਕੀਤੀ ਚਰਚਾ

Friday, Jul 09, 2021 - 06:28 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਵਰਕਰ ਪਾਰਟੀ ਦੇ ਪ੍ਰਧਾਨ ਮੀਰ ਜੁਨੈਦ ਨੇ ਵੀਰਵਾਰ ਨੂੰ ਜਨਸਭਾ ਕਰਨ ਲਈ ਦੱਖਣੀ ਕਸ਼ਮੀਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਰਾਸ਼ਟਰਵਾਦ ਦੇ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਖੇਤਰ 'ਚ ਅਸ਼ਾਂਤੀ ਲਈ ਪਾਕਿਸਤਾਨ ਜ਼ਿੰਮੇਵਾਰ ਹੈ। ਮੀਰ ਨੇ ਕਿਹਾ,''ਬੁਰਹਾਨ ਦੀ ਮੌਤ ਹੋਣ ਨਾਲ ਕਸ਼ਮੀਰ ਘਾਟੀ 'ਚ ਅਸ਼ਾਂਤੀ ਪੈਦਾ ਹੋ ਗਈ ਸੀ, ਜਿਸ ਨੂੰ ਪਾਕਿਸਤਾਨ ਵਲੋਂ ਸਪਾਂਸਰ ਅਤੇ ਸਮਰਥਿਤ ਕੀਤਾ ਗਿਆ ਸੀ। ਕਸ਼ਮੀਰ ਇਤਿਹਾਸਕ ਰੂਪ ਨਾਲ ਅਜਿਹੇ ਮੌਕਿਆਂ 'ਤੇ ਪਾਕਿਸਤਾਨੀ ਏਜੰਟਾਂ ਵਲੋਂ ਲਾਗੂ ਕੀਤੀਆਂ ਗਈਆਂ ਜਨਤਕ ਹੜਤਾਲਾਂ ਦਾ ਸ਼ਿਕਾਰ ਹੋ ਰਿਹਾ ਹੈ ਪਰ ਅੱਜ ਇਸ ਰੁਝਾਨ ਬਾਰੇ ਸਭ ਕੁਝ ਬਦਲ ਗਿਆ ਹੈ।''PunjabKesari

 

ਉਨ੍ਹਾਂ ਕਿਹਾ,''ਬੁਰਹਾਨ ਵਾਨੀ ਦੀਆਂ ਘਰੇਲੂ ਮੈਦਾਨਾਂ 'ਚ ਬੈਠਕਾਂ 'ਚ ਸ਼ਾਮਲ ਹੋਣ ਵਾਲੇ ਲੋਕ ਉਸ ਤਬਦੀਲੀ ਦਾ ਪ੍ਰਤੀਨਿਧੀਤੱਵ ਕਰ ਰਹੇ ਹਨ, ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਧਾਰਾ 370 ਅਤੇ 35ਏ ਰੱਦ ਹੋਣ ਦੇ ਬਾਅਦ ਤੋਂ ਗੱਲ ਕਰ ਰਹੇ ਹਨ। ਜਦੋਂ ਇੱਛਾ ਹੁੰਦੀ ਹੈ ਤਾਂ ਉੱਥੇ ਰਾਹ ਵੀ ਹੁੰਦਾ ਹੈ।'' ਦੱਸਣਯੋਗ ਹੈ ਕਿ 8 ਜੁਲਾਈ 2016 ਨੂੰ ਬੁਰਹਾਨ ਵਾਨੀ ਦੱਖਣੀ ਕਸ਼ਮੀਰ ਦੇ ਬਮਦੂਰਾ ਕੋਕਰਨਾਗ ਇਲਾਕੇ 'ਚ ਫ਼ੌਜ ਨਾਲ ਇਕ ਮੁਕਾਬਲੇ 'ਚ 2 ਸਹਿਯੋਗੀਆਂ ਨਾਲ ਮਾਰਿਆ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਕਸ਼ਮੀਰ 'ਚ 6 ਮਹੀਨਿਆਂ ਤੱਕ ਵਿਰੋਧ ਅਤੇ ਹੜਤਾਲਾਂ ਹੁੰਦੀਆਂ ਰਹੀਆਂ।


DIsha

Content Editor

Related News