ਨਾਬਾਲਗ ਵਿਦਿਆਰਥੀ ਆਨਲਾਈਨ ਮੰਗਵਾਉਂਦੇ ਸਨ ਸਿਗਰਟ, ਪੁਲਸ ਨੇ ਰੰਗੇ ਹੱਥੀਂ ਨੱਪ ਲਿਆ ਡਿਲੀਵਰੀ ਬੁਆਏ

Sunday, Jan 12, 2025 - 11:08 PM (IST)

ਨਾਬਾਲਗ ਵਿਦਿਆਰਥੀ ਆਨਲਾਈਨ ਮੰਗਵਾਉਂਦੇ ਸਨ ਸਿਗਰਟ, ਪੁਲਸ ਨੇ ਰੰਗੇ ਹੱਥੀਂ ਨੱਪ ਲਿਆ ਡਿਲੀਵਰੀ ਬੁਆਏ

ਕੋਟਾ : ਰਾਜਸਥਾਨ ਦੇ ਕੋਟਾ ਵਿਚ ਨਾਬਾਲਗ ਕੋਚਿੰਗ ਸੈਂਟਰ ਵਾਲੇ ਵਿਦਿਆਰਥੀਆਂ ਨੂੰ ਸਿਗਰਟ ਸਪਲਾਈ ਕਰਨ ਵਾਲੇ ਇਕ ਡਿਲੀਵਰੀ ਬੁਆਏ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਸਤਿਆਪ੍ਰਕਾਸ਼ ਕੋਲੀ (28) ਨੂੰ ਪੁਲਸ ਨੇ ਸਿਗਰਟ ਪਹੁੰਚਾਉਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਸਬੰਧੀ ਕੋਟਾ ਸਿਟੀ ਦੀ ਐੱਸਪੀ ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਨਾਬਾਲਗ ਵਿਦਿਆਰਥੀਆਂ ਨੂੰ ਸਿਗਰਟ ਵੇਚਣ ਅਤੇ ਡਿਲੀਵਰੀ ਕਰਨ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ। ਮੁਲਜ਼ਮ ਇਕ ਕੰਪਨੀ ਦਾ ਡਿਲੀਵਰੀ ਬੁਆਏ ਹੈ। ਉਸ ਖਿਲਾਫ ਜੁਵੇਨਾਈਲ ਜਸਟਿਸ (ਜੇਜੇ) ਐਕਟ ਦੀ ਧਾਰਾ 77 ਅਤੇ ਰਾਜਸਥਾਨ ਪ੍ਰੋਹਿਬਿਸ਼ਨ ਆਫ ਸਮੋਕਿੰਗ ਐਂਡ ਨਾਨ-ਸਮੋਕਰਜ਼ ਹੈਲਥ ਪ੍ਰੋਟੈਕਸ਼ਨ ਐਕਟ ਦੀ ਧਾਰਾ 9/11 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਹੈਲਮੇਟ ਨਹੀਂ ਤਾਂ ਤੇਲ ਨਹੀਂ', ਪੈਟਰੋਲ ਪੰਪ ਚਾਲਕਾਂ ਦੀ ਅਨੋਖੀ ਪਹਿਲ

ਪੁਲਸ ਨੇ ਪਹਿਲਾਂ ਹੀ ਹੋਮ ਡਿਲੀਵਰੀ ਕੰਪਨੀ ਦੇ ਦਫ਼ਤਰ ਨੂੰ ਪੱਤਰ ਲਿਖ ਕੇ ਨਾਬਾਲਗ ਵਿਦਿਆਰਥੀਆਂ ਨੂੰ ਸਿਗਰਟ ਅਤੇ ਤੰਬਾਕੂ ਉਤਪਾਦ ਨਾ ਵੇਚਣ ਦੀ ਹਦਾਇਤ ਕੀਤੀ ਸੀ। ਇਸ ਦੇ ਬਾਵਜੂਦ ਕੰਪਨੀ ਵੱਲੋਂ ਅਜਿਹੀ ਸਪਲਾਈ ਕੀਤੀ ਜਾ ਰਹੀ ਸੀ।

ਕੁੰਹਾੜੀ ਥਾਣੇ ਦੇ ਅਧਿਕਾਰੀ ਅਰਵਿੰਦ ਭਾਰਦਵਾਜ ਨੇ ਦੱਸਿਆ ਕਿ ਪੁਲਸ ਹੁਣ ਕੰਪਨੀ ਦੇ ਹੋਰ ਕਰਮਚਾਰੀਆਂ ਅਤੇ ਉਨ੍ਹਾਂ ਦੀ ਸਪਲਾਈ ਚੇਨ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਕੰਪਨੀ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕਰੇਗੀ। ਪੁਲਸ ਨੇ ਕੰਪਨੀ ਦੇ ਸਟੋਰ ਤੋਂ ਸਿਗਰਟਾਂ ਅਤੇ ਹੋਰ ਤੰਬਾਕੂ ਉਤਪਾਦਾਂ ਦਾ ਸਟਾਕ ਅਤੇ ਸਪਲਾਈ ਰਜਿਸਟਰ ਜ਼ਬਤ ਕਰ ਲਿਆ ਹੈ। ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਕੰਪਨੀ ਦੇ ਦੂਜੇ ਸ਼ਹਿਰਾਂ ਵਿਚ ਤੰਬਾਕੂ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News