ਹੋਸਟਲ ਦੀ ਬਿਲਡਿੰਗ ਤੋਂ ਨਾਬਾਲਗ ਵਿਦਿਆਰਥਣ ਨੇ ਮਾਰੀ ਛਾਲ, 1 ਹਫ਼ਤਾ ਪਹਿਲਾਂ ਹੀ ਕਾਲਜ ''ਚ ਲਿਆ ਸੀ ਦਾਖਲਾ

Tuesday, Jun 13, 2023 - 07:36 PM (IST)

ਹੋਸਟਲ ਦੀ ਬਿਲਡਿੰਗ ਤੋਂ ਨਾਬਾਲਗ ਵਿਦਿਆਰਥਣ ਨੇ ਮਾਰੀ ਛਾਲ, 1 ਹਫ਼ਤਾ ਪਹਿਲਾਂ ਹੀ ਕਾਲਜ ''ਚ ਲਿਆ ਸੀ ਦਾਖਲਾ

ਨੈਸ਼ਨਲ ਡੈਸਕ : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ 11ਵੀਂ ਜਮਾਤ ਦੀ ਵਿਦਿਆਰਥਣ ਨੇ ਮੰਗਲਵਾਰ ਨੂੰ ਇੱਥੇ ਆਪਣੇ ਪ੍ਰਾਈਵੇਟ ਕਾਲਜ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਵਿਦਿਆਰਥਣ (16) ਨੇ 1 ਹਫ਼ਤਾ ਪਹਿਲਾਂ ਹੀ ਕਾਲਜ ਵਿੱਚ ਦਾਖ਼ਲਾ ਲਿਆ ਸੀ। ਉਸ ਦੇ ਦਾਖਲੇ ਤੋਂ ਬਾਅਦ ਉਸ ਦੇ ਮਾਤਾ-ਪਿਤਾ ਕਾਮਾਰੈਡੀ ਸ਼ਹਿਰ 'ਚ ਆਪਣੇ ਜੱਦੀ ਸਥਾਨ 'ਤੇ ਚਲੇ ਗਏ ਸਨ। ਪੁਲਸ ਮੁਤਾਬਕ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਵਿਦਿਆਰਥਣ ਮੰਗਲਵਾਰ ਸਵੇਰੇ ਆਪਣੇ ਹੋਸਟਲ ਦੇ ਕਮਰੇ ਵਿੱਚ ਵਾਪਸ ਪਰਤੀ ਸੀ।

ਇਹ ਵੀ ਪੜ੍ਹੋ : ਫਲਾਈਟ 'ਚ ਬੇਹੋਸ਼ ਹੋਣ ਤੋਂ ਬਾਅਦ 11 ਸਾਲਾ ਬੱਚੇ ਦੀ ਮੌਤ, ਇਸਤਾਂਬੁਲ ਤੋਂ ਨਿਊਯਾਰਕ ਜਾ ਰਿਹਾ ਸੀ ਜਹਾਜ਼

ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਦਿਆਰਥਣ ਇਕੱਲੀ ਹੀ ਹੋਸਟਲ ਦੀ 5ਵੀਂ ਮੰਜ਼ਿਲ 'ਤੇ ਗਈ ਅਤੇ ਛੱਤ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜਦੋਂ ਤੋਂ ਉਹ ਕਾਲਜ ਵਿੱਚ ਦਾਖ਼ਲ ਹੋਈ ਸੀ, ਉਹ ਆਪਣੇ ਸਹਿਪਾਠੀਆਂ ਨੂੰ ਛੁੱਟੀਆਂ ਬਾਰੇ ਪੁੱਛਦੀ ਰਹਿੰਦੀ ਸੀ। ਉਸ ਨੂੰ ਸ਼ਾਇਦ ਆਪਣੇ ਘਰ ਦੀ ਯਾਦ ਸਤਾ ਰਹੀ ਸੀ। ਪੁਲਸ ਮੁਤਾਬਕ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਦਿਆਰਥਣ ਨੇ ਘਰੋਂ ਦੂਰ ਹੋਣ ਕਾਰਨ ਖੁਦਕੁਸ਼ੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News