ਸਮੂਹਕ ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋਈ ਨਾਬਾਲਗ, ਪੁਲਸ ਨੇ ਗ੍ਰਿਫ਼ਤਾਰ ਕੀਤੇ 3 ਦੋਸ਼ੀ

Tuesday, Aug 25, 2020 - 06:12 PM (IST)

ਸਮੂਹਕ ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋਈ ਨਾਬਾਲਗ, ਪੁਲਸ ਨੇ ਗ੍ਰਿਫ਼ਤਾਰ ਕੀਤੇ 3 ਦੋਸ਼ੀ

ਕੋਚੀ— ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਥੇ 14 ਸਾਲ ਦੀ ਇਕ ਕੁੜੀ ਨਾਲ ਇਸ ਸਾਲ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਕਈ ਵਾਰ 6 ਲੋਕਾਂ ਨੇ ਸਮੂਹਕ ਜਬਰ-ਜ਼ਿਨਾਹ ਕੀਤਾ। ਇਨ੍ਹਾਂ ਦੋਸ਼ੀਆਂ 'ਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰ ਹਨ। ਪੁਲਸ ਨੇ ਦੱਸਿਆ ਕਿ ਨਾਬਾਲਗ ਪੀੜਤਾ ਦੋ ਮਹੀਨੇ ਦੀ ਗਰਭਵਤੀ ਹੈ। ਪੁਲਸ ਮੁਤਾਬਕ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਉੱਤਰ ਪ੍ਰਦੇਸ ਦੇ ਰਾਮਪੁਰ ਦੇ ਰਹਿਣ ਵਾਲੇ ਹਨ। ਬਾਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜੋ ਅਪਰਾਧ ਨੂੰ ਅੰਜ਼ਾਮ ਦੇਣ ਤੋਂ ਬਾਅਦ ਸੂਬਾ ਛੱਡ ਕੇ ਚੱਲੇ ਗਏ। ਗ੍ਰਿਫ਼ਤਾਰ ਲੋਕਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ।

ਕੋਚੀ ਦੇ ਡਿਪਟੀ ਕਮਿਸ਼ਨਰ ਜੀ. ਪੂੰਗੁਝਾਲੀ ਨੇ ਕਿਹਾ ਕਿ ਦੋਸ਼ੀਆਂ 'ਤੇ ਆਈ. ਪੀ. ਸੀ. ਦੀ ਧਾਰਾ 376 (ਰੇਪ ਲਈ ਸਜ਼ਾ) ਸਮੇਤ ਕਈ ਧਾਰਾਵਾਂ ਅਤੇ ਪੋਕਸੋ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਦੋਸ਼ੀਆਂ ਨੇ ਕੁੜੀ ਦੇ ਗੁਆਂਢ ਵਿਚ ਰਹਿਣ ਦੌਰਾਨ ਉਸ ਨਾਲ ਦੋਸਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਦੋਸ਼ੀਆਂ ਨੇ ਉਸ ਦਾ ਸ਼ੋਸ਼ਣ ਸ਼ੁਰੂ ਕਰ ਦਿੱਤਾ। ਕੁੜੀ ਦੀ ਮਾਂ ਨਹੀਂ ਹੈ, ਉੱਥੇ ਹੀ ਪਿਤਾ ਦਿੱਲੀ ਵਿਚ ਕੰਮ ਕਰਦਾ ਹੈ। ਉਹ ਆਪਣੇ ਬਜ਼ੁਰਗ ਦਾਦਾ-ਦਾਦੀ ਨਾਲ ਰਹਿੰਦੀ ਹੈ। ਕੁੜੀ ਨੇ ਹਾਲ ਹੀ 'ਚ ਇਕ ਹਸਪਤਾਲ ਦੇ ਡਾਕਟਰਾਂ ਨੂੰ ਕੌਂਸਲਿੰਗ ਦੌਰਾਨ ਪੂਰੀ ਗੱਲ ਦੱਸੀ, ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਇਸ ਦਰਮਿਆਨ ਵਿਧਾਇਕ ਵੀ. ਕੇ. ਇਬਰਾਹਿਮ ਕੁੰਜੂ ਨੇ ਪੁਲਸ ਜਨਰਲ ਡਾਇਰੈਕਟਰ ਲੋਕਨਾਥ ਬਹਿਰਾ ਨੂੰ ਚਿੱਠੀ ਲਿਖ ਕੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


author

Tanu

Content Editor

Related News