Instagram ''ਤੇ 4 ਦਿਨਾਂ ਦੀ ਦੋਸਤੀ ਨੇ ਬਰਬਾਦ ਕੀਤੀ ਜ਼ਿੰਦਗੀ, 17 ਸਾਲਾ ਕੁੜੀ ਨੇ ਰੋ-ਰੋ ਸੁਣਾਈ ਹੱਡਬੀਤੀ (ਵੀਡੀਓ)

Friday, Jan 06, 2023 - 02:44 AM (IST)

Instagram ''ਤੇ 4 ਦਿਨਾਂ ਦੀ ਦੋਸਤੀ ਨੇ ਬਰਬਾਦ ਕੀਤੀ ਜ਼ਿੰਦਗੀ, 17 ਸਾਲਾ ਕੁੜੀ ਨੇ ਰੋ-ਰੋ ਸੁਣਾਈ ਹੱਡਬੀਤੀ (ਵੀਡੀਓ)

ਕੈਥਲ (ਜੈਪਾਲ): ਹਰਿਆਣਾ ਵਿਚ ਇਕ ਨੌਜਵਾਨ ਨੇ 17 ਸਾਲਾ ਕੁੜੀ ਨਾਲ ਇੰਸਟਾਗ੍ਰਾਮ 'ਤੇ ਹੋਈ ਦੋਸਤੀ ਦੇ ਮਹਿਜ਼ 4 ਦਿਨ ਬਾਅਦ ਹੀ ਆਪਣਾ ਅਸਲੀ ਰੰਗ ਦਿਖਾ ਦਿੱਤਾ। ਉਸ ਨੇ ਕੁੜੀ ਨੂੰ ਬਹਾਨੇ ਨਾਲ ਮਿਲਣ ਲਈ ਬੁਲਾਇਆ ਅਤੇ ਫਿਰ ਕੋਈ ਨਸ਼ੀਲੀ ਚੀਜ਼ ਖੁਆ ਕੇ ਕਈ ਦਿਨ ਤਕ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਜਦ ਕੁੜੀ ਨੇ ਅਜਿਹਾ ਕਰਨ ਤੋਂ ਮਨਾਹ ਕੀਤਾ ਤਾਂ ਮੁੰਡੇ ਨੇ ਉਸ ਨੂੰ ਜਾਨ ਤੋਂ ਮਾਰਨ ਧਮਕੀ ਦਿੱਤੀ। ਹੱਦ ਤਾਂ ਉਦੋਂ ਹੋ ਗਈ ਜਦ ਕੁੜੀ ਗਰਭਵਤੀ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਗੁਰੂ ਨਗਰੀ 'ਚ ਭਿੜ ਗਏ ਨਿਹੰਗ ਸਿੰਘ, ਵਿੱਕੀ ਥੋਮਸ ਸਿੰਘ ਦੇ ਸਾਥੀ ਦਾ ਵੱਢਿਆ ਗੁੱਟ! (ਵੀਡੀਓ)

ਘਟਨਾ ਹਰਿਆਣਾ ਦੇ ਕੈਥਲ ਦੀ ਹੈ। ਕੁੜੀ ਨੇ ਗਰਭਵਤੀ ਹੋਣ ਤੋਂ ਬਾਅਦ ਮਾਪਿਆਂ ਨੂੰ ਰੋ-ਰੋ ਕੇ ਹੱਡਬੀਤੀ ਸੁਣਾਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ 17 ਸਾਲਾ ਕੁੜੀ ਨੇ ਦੱਸਿਆ ਹੈ ਕਿ ਬੀਤੀ 20 ਨਵੰਬਰ ਨੂੰ ਉਸ ਨੇ ਸ਼ਹਿਰ ਦੇ ਰਹਿਣ ਵਾਲੇ ਸਾਹਿਲ ਨਾਲ ਇੰਸਟਾਗ੍ਰਾਮ 'ਤੇ ਦੋਸਤੀ ਕੀਤੀ ਸੀ। ਦੋਸਤੀ ਤੋਂ 4 ਦਿਨ ਬਾਅਦ ਹੀ ਸਾਹਿਲ ਨੇ ਉਸ ਨੂੰ ਕੈਫੇ ਵਿਚ ਕਾਫੀ ਪਿਲਾਉਣ ਦੇ ਬਹਾਨੇ ਬੁਲਾਇਆ ਸੀ। ਉਸ ਨੇ ਕਾਫੀ ਵਿਚ ਨਸ਼ੀਲੀ ਚੀਜ਼ ਮਿਲਾ ਕੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਜਦ ਕੁੜੀ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਸ ਨੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇੰਝ ਉਸ ਨੇ 24 ਨਵੰਬਰ ਤੋਂ 16 ਦਿਸੰਬਰ ਤਕ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਜ਼ੀਰਾ ਸ਼ਰਾਬ ਫੈਕਟਰੀ: ਕਮੇਟੀਆਂ ਨੇ 12 ਥਾਵਾਂ ਤੋਂ ਲਏ ਪਾਣੀ ਅਤੇ ਮਿੱਟੀ ਦੇ ਨਮੂਨੇ, ਵੱਖੋ-ਵੱਖ ਲੈਬਾਂ 'ਚ ਹੋਵੇਗੀ ਜਾਂਚ

ਘਟਨਾ ਬਾਰੇ ਜਦ ਜਾਂਚ ਅਧਿਕਾਰੀ ਅਨਿਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਕਿਹਾ ਕਿ ਸਾਹਿਲ ਨੇ ਕੁੜੀ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ ਹੈ ਜਿਸ ਕਾਰਨ ਉਹ ਗਰਭਵਤੀ ਹੋ ਗਈ ਹੈ। ਨਾਬਾਲਗਾ ਦੀ ਸ਼ਿਕਾਇਤ ਦੇ ਅਧਾਰ 'ਤੇ ਸਾਹਿਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News