ਸਿੱਕਿਮ ''ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਮਾਮੂਲੀ ਟਕਰਾਅ

Thursday, Jan 28, 2021 - 12:02 AM (IST)

ਸਿੱਕਿਮ ''ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਮਾਮੂਲੀ ਟਕਰਾਅ

ਨੈਸ਼ਨਲ ਡੈਸਕ : ਭਾਰਤੀ ਫੌਜ ਨੇ ਸੋਮਵਾਰ ਨੂੰ ਕਿਹਾ ਕਿ ਉੱਤਰੀ ਸਿੱਕਿਮ ਦੇ ਨਾਕੂ ਲਾ ਇਲਾਕੇ ਵਿੱਚ 20 ਜਨਵਰੀ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ‘ਮਾਮੂਲੀ ਤਰਕਾਰ' ਹੋ ਗਈ ਸੀ ਜਿਸ ਨੂੰ ਨਿਰਧਾਰਿਤ ਪ੍ਰੋਟੋਕਾਲ ਦੇ ਤਹਿਤ ਸਥਾਨਕ ਕਮਾਂਡਰਾਂ ਵੱਲੋਂ ਹੱਲ ਕਰ ਲਿਆ ਗਿਆ। ਦੱਸ ਦਈਏ ਕਿ ਇਹ ਘਟਨਾ ਪਿਛਲੇ ਸਾਲ ਪੰਜ ਮਈ ਤੋਂ ਪੂਰਬੀ ਲੱਦਾਖ ਵਿੱਚ ਦੋਨਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਜਾਰੀ ਗਤੀਰੋਧ ਵਿਚਾਲੇ ਹੋਈ ਹੈ। ਭਾਰਤੀ ਫੌਜ ਨੇ ਬਿਆਨ ਵਿੱਚ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਉੱਤਰੀ ਸਿੱਕਿਮ ਦੇ ਨਾਕੂ ਲਾ ਵਿੱਚ 20 ਜਨਵਰੀ ਨੂੰ ‘ਮਾਮੂਲੀ ਤਕਰਾਰ' ਹੋਈ ਸੀ ਜਿਸ ਨੂੰ ਨਿਰਧਾਰਿਤ ਪ੍ਰੋਟੋਕਾਲ ਦੇ ਤਹਿਤ ਸਥਾਨਕ ਕਮਾਂਡਰਾਂ ਨੇ ਹੱਲ ਕਰ ਲਿਆ।

ਮੀਡੀਆ ਨੂੰ ਅਪੀਲ ਹੈ ਕਿ ਇਸ ਨੂੰ ਤੋੜ ਮਰੋੜ ਕੇ ਪੇਸ਼ ਨਾ ਕਰੋ। ਘਟਨਾ ਦੀ ਜਾਣਕਾਰੀ ਰੱਖਣ ਵਾਲਿਆਂ ਨੇ ਦੱਸਿਆ ਕਿ ਚੀਨੀ ਫੌਜੀਆਂ ਨੇ ਅਸਲ ਕੰਟਰੋਲ ਲਾਈਨ (LAC) ਪਾਰ ਕਰ ਭਾਰਤੀ ਇਲਾਕੇ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਦੋਨਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਲੜਾਈ ਵੀ ਹੋਈ ਸੀ। ਜ਼ਿਕਰਯੋਗ ਹੈ ਕਿ ਨਾਕੂ ਲਾ ਉਹੀ ਸਥਾਨ ਹੈ ਜਿੱਥੇ ਪਿਛਲੇ ਸਾਲ 9 ਮਈ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ। ਇਸ ਦੇ ਬਾਅਦ ਪੂਰਬੀ ਲੱਦਾਖ ਦੇ ਪੇਂਗੋਂਗ ਲੇਕ ਇਲਾਕੇ ਵਿੱਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ ਅਤੇ ਉਦੋਂ ਤੋਂ ਹੁਣ ਤੱਕ ਕਰੀਬ 9 ਮਹੀਨੇ ਤੋਂ ਉੱਥੇ ਫੌਜੀ ਗਤੀਰੋਧ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News