ਸੈਰ ਸਪਾਟਾ ਮੰਤਰਾਲਾ ਨੇ ਮਹਾਕੁੰਭ 2025 ਨੂੰ ਗਲੋਬਲ ਸੈਰ-ਸਪਾਟਾ ਕੇਂਦਰ ਵਜੋਂ ਉਤਸ਼ਾਹ ਦੇਣ ਲਈ ਚੁੱਕੇ ਕਈ ਅਹਿਮ ਕਦਮ
Sunday, Jan 12, 2025 - 02:33 PM (IST)
ਪ੍ਰਯਾਗਰਾਜ- ਸੈਰ-ਸਪਾਟਾ ਮੰਤਰਾਲਾ ਮਹਾਕੁੰਭ 2025 ਨੂੰ ਨਾ ਸਿਰਫ਼ ਅਧਿਆਤਮਿਕ ਸਮਾਗਮਾਂ ਲਈ ਸਗੋਂ ਗਲੋਬਲ ਸੈਰ-ਸਪਾਟੇ ਲਈ ਵੀ ਇਕ ਇਤਿਹਾਸਕ ਆਯੋਜਨ ਬਣਾਉਣ ਲਈ ਤਿਆਰ ਹੈ। ਇਸ ਸ਼ੁੱਭ ਮੌਕੇ ਨੂੰ ਮਨਾਉਣ ਲਈ, ਮੰਤਰਾਲਾ ਘਰੇਲੂ ਅਤੇ ਅੰਤਰਰਾਸ਼ਟਰੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਕਰ ਰਿਹਾ ਹੈ। ਇਹ ਮਹਾਕੁੰਭ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਧਾਰਮਿਕ ਸਮਾਗਮਾਂ 'ਚੋਂ ਇਕ ਹੈ, ਜੋ ਹਰ 12 ਸਾਲਾਂ ਬਾਅਦ ਭਾਰਤ ਦੇ ਚਾਰ ਸਥਾਨਾਂ 'ਚੋਂ ਇਕ 'ਤੇ ਆਯੋਜਿਤ ਹੁੰਦਾ ਹੈ। ਮਹਾਕੁੰਭ-2025 13 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ੁਰੂ ਹੋਵੇਗਾ ਅਤੇ 26 ਫਰਵਰੀ 2025 ਤੱਕ ਜਾਰੀ ਰਹੇਗਾ। ਇਸ ਨੂੰ ਪੂਰਨ ਕੁੰਭ ਵੀ ਕਿਹਾ ਜਾਂਦਾ ਹੈ। ਇਸ ਵਿਸ਼ਾਲ ਆਯੋਜਨ 'ਚ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂਆਂ, ਸੈਲਾਨੀਆਂ ਅਤੇ ਤੀਰਥਯਾਤਰੀਆਂ ਦੇ ਆਉਣ ਦੀ ਉਮੀਦ ਹੈ। ਇਹ ਭਾਰਤ ਦੀ ਸੱਭਿਆਚਾਰਕ, ਅਧਿਆਤਮਿਕ ਵਿਰਾਸਤ ਅਤੇ ਸੈਰ-ਸਪਾਟਾ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਿਲੱਖਣ ਮੌਕਾ ਹੈ। ਸੈਰ-ਸਪਾਟਾ ਮੰਤਰਾਲਾ ਇਸ ਮਹਾਕੁੰਭ 'ਚ 5000 ਵਰਗ ਫੁੱਟ ਦਾ ਇਕ ਵਿਸ਼ਾਲ ਅਤੁੱਲਯ ਭਾਰਤ ਮੰਡਪ ਸਥਾਪਤ ਕਰ ਰਿਹਾ ਹੈ, ਜੋ ਵਿਦੇਸ਼ੀ ਸੈਲਾਨੀਆਂ, ਵਿਦਵਾਨਾਂ, ਖੋਜਕਰਤਾਵਾਂ, ਫੋਟੋਗ੍ਰਾਫ਼ਰਾਂ, ਪੱਤਰਕਾਰਾਂ, ਪ੍ਰਵਾਸੀ ਭਾਈਚਾਰੇ, ਭਾਰਤੀ ਪ੍ਰਵਾਸੀਆਂ ਆਦਿ ਨੂੰ ਸਹੂਲਤ ਪ੍ਰਦਾਨ ਕਰੇਗਾ। ਇਹ ਮੰਡਪ ਸੈਲਾਨੀਆਂ ਨੂੰ ਇੱਕ ਵਿਲੱਖਣ ਅਨੁਭਵ ਪ੍ਰਦਾਨ ਕਰੇਗਾ, ਜੋ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਕੁੰਭ ਮੇਲੇ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਹ ਮੰਡਪ 'ਚ ਦੇਖੋ ਅਪਨਾ ਦੇਸ਼- ਲੋਕਾਂ ਦੀ ਪਸੰਦ ਦਾ ਸਰਵੇਖਣ ਵੀ ਹੋਵੇਗਾ, ਜਿਸ 'ਚ ਸੈਲਾਨੀ ਭਾਰਤ 'ਚ ਆਪਏ ਮਨਪਸੰਦ ਸੈਰ-ਸਪਾਟਾ ਸਥਾਨਾਂ ਲਈ ਵੋਟ ਕਰ ਸਕਣਗੇ।
ਇਸ ਮਹਾਕੁੰਭ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਸੈਲਾਨੀਆਂ, ਪ੍ਰਭਾਵਸ਼ਾਲੀ ਹਸਤੀਆਂ, ਪੱਤਰਕਾਰਾਂ ਅਤੇ ਫੋਟੋਗ੍ਰਾਫ਼ਰਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੈਰ-ਸਪਾਟਾ ਮੰਤਰਾਲਾ ਨੇ ਇਕ ਸਮਰਪਿਤ ਟੋਲ-ਫ੍ਰੀ ਟੂਰਿਸਟ ਇੰਫੋਲਾਈਨ (1800111363 ਜਾਂ 1363) ਸ਼ੁਰੂ ਕੀਤੀ ਹੈ। ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਟੋਲ ਫ੍ਰੀ ਇੰਫੋਲਾਈਨ ਹੁਣ 10 ਅੰਤਰਰਾਸ਼ਟਰੀ ਭਾਸ਼ਾਵਾਂ ਅਤੇ ਤਮਿਲ, ਤੇਲੁਗੂ, ਕੰਨੜ, ਬੰਗਾਲੀ, ਆਸਾਮੀ ਅਤੇ ਮਰਾਠੀ ਸਮੇਤ ਭਾਰਤੀ ਸਥਾਨਕ ਭਾਸ਼ਾਵਾਂ 'ਚ ਵੀ ਕੰਮ ਕਰ ਰਹੀ ਹੈ। ਇਹ ਸੇਵਾ ਅੰਤਰਰਾਸ਼ਟਰੀ ਸੈਲਾਨੀਆਂ ਦੀ ਹਿੱਸੇਦਾਰੀ ਨੂੰ ਸੌਖਾ ਅਤੇ ਵੱਧ ਸੁਖਦ ਬਣਾਉਣ ਲਈ ਮਦਦ, ਸੂਚਨਾ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗੀ।
ਸੈਰ-ਸਪਾਟਾ ਮੰਤਰਾਲਾ ਨੇ ਆਉਣ ਵਾਲੇ ਮਹਾਕੁੰਭ 2025 ਨੂੰ ਚਰਚਿਤ ਕਰਨ ਲਈ ਇਕ ਵੱਡਾ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ ਹੈ। ਲੋਕਾਂ ਨੂੰ ਮਹਾਕੁੰਭ ਦੇ ਇਸ ਆਯੋਜਨ ਨਾਲ ਜੁੜੇ ਆਪਣੇ ਅਨੁਭਵ ਅਤੇ ਆਨੰਦ ਦੇ ਪਲ ਸਾਂਝਾ ਕਰਨ ਲਈ ਉਤਸ਼ਾਹਤ ਕਰਨ ਲਈ #ਮਹਾਕੁੰਭ2025 ਅਤੇ #ਸਪੀਚੁਅਲਪ੍ਰਯਾਗਰਾਜ ਵਰਗੇ ਵਿਸ਼ੇਸ਼ ਹੈਸ਼ਟੈਗ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਮੁਕਾਬਲੇ ਅਤੇ ਆਈਟੀਡੀਸੀ, ਯੂਪੀ ਟੂਰਿਜ਼ਮ ਅਤੇ ਹੋਰ ਸੰਗਠਨਾਂ ਨਾਲ ਸਹਿਯੋਗੀ ਪੋਸਟਾਂ ਇਸ ਸਮਾਗਮ ਦੀ ਦਿੱਖ ਫੈਲਾਉਣਗੀਆਂ ਅਤੇ ਲੋਕਾਂ ਨੂੰ ਇਸ ਅਧਿਆਤਮਿਕ ਤਿਉਹਾਰ ਦੇਖਣ ਲਈ ਸੱਦਾ ਦੇਣਗੀਆਂ। ਸੈਰ-ਸਪਾਟਾ ਮੰਤਰਾਲੇ ਨੇ ਉੱਤਰ ਪ੍ਰਦੇਸ਼ ਰਾਜ ਸੈਰ-ਸਪਾਟਾ ਵਿਕਾਸ ਨਿਗਮ (UPSTDC), IRCTC ਅਤੇ ITDC ਵਰਗੇ ਮੁੱਖ ਸੈਰ-ਸਪਾਟਾ ਹਿੱਸੇਦਾਰਾਂ ਨਾਲ ਸਹਿਯੋਗ ਕੀਤਾ ਹੈ ਤਾਂ ਜੋ ਕਈ ਤਰ੍ਹਾਂ ਦੇ ਕਿਉਰੇਟਿਡ ਟੂਰ ਪੈਕੇਜ ਅਤੇ ਲਗਜ਼ਰੀ ਰਿਹਾਇਸ਼ ਵਿਕਲਪ ਪੇਸ਼ ਕੀਤੇ ਜਾ ਸਕਣ। ਆਈਟੀਡੀਸੀ ਨੇ ਪ੍ਰਯਾਗਰਾਜ 'ਚ ਟੈਂਟ ਸਿਟੀ 'ਚ 80 ਲਗਜ਼ਰੀ ਰਿਹਾਇਸ਼ਾਂ ਬਣਾਈਆਂ ਹਨ, ਜਦੋਂ ਕਿ ਆਈਆਰਸੀਟੀਸੀ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਲਗਜ਼ਰੀ ਟੈਂਟ ਵੀ ਪ੍ਰਦਾਨ ਕਰ ਰਿਹਾ ਹੈ। ਇਹ ਪੈਕੇਜ ਇਕ ਡਿਜੀਟਲ ਬਰੋਸ਼ਰ 'ਚ ਉਪਲੱਬਧ ਹੋਣਗੇ, ਜਿਸ ਨੂੰ ਵੱਧ ਤੋਂ ਵੱਧ ਪ੍ਰਚਾਰ ਲਈ ਭਾਰਤੀ ਮਿਸ਼ਨਾਂ ਅਤੇ ਭਾਰਤ ਸੈਰ-ਸਪਾਟਾ ਦਫਤਰਾਂ 'ਚ ਵਧੇਰੇ ਪ੍ਰਚਾਰ ਲਈ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤਾ ਗਿਆ ਹੈ।
ਇਸ ਮਹਾਕੁੰਭ 'ਚ ਆਉਣ ਵਾਲੇ ਸੈਲਾਨੀਆਂ ਲਈ ਬਿਨਾਂ ਰੁਕਾਵਟ ਯਾਤਰਾ ਨੂੰ ਯਕੀਨੀ ਬਣਾਉਣ ਲਈ, ਸੈਰ-ਸਪਾਟਾ ਮੰਤਰਾਲੇ ਨੇ ਦੇਸ਼ ਦੇ ਕਈ ਸ਼ਹਿਰਾਂ ਤੋਂ ਪ੍ਰਯਾਗਰਾਜ ਤੱਕ ਹਵਾਈ ਸੇਵਾਵਾਂ ਨੂੰ ਵਧਾਉਣ ਲਈ ਅਲਾਇੰਸ ਏਅਰ ਨਾਲ ਭਾਈਵਾਲੀ ਕੀਤੀ ਹੈ। ਇਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਸ਼ਰਧਾਲੂਆਂ ਲਈ ਮਹਾਕੁੰਭ 'ਚ ਆਉਣਾ-ਜਾਣਾ ਸੌਖਾ ਹੋ ਜਾਵੇਗਾ।
ਇਸ ਦੁਰਲੱਭ ਮੌਕੇ ਦਾ ਲਾਭ ਉਠਾਉਣ ਲਈ, ਸੈਰ-ਸਪਾਟਾ ਮੰਤਰਾਲਾ ਮਹਾਕੁੰਭ ਦੀ ਸ਼ਾਨ ਅਤੇ ਅਧਿਆਤਮਿਕ ਸਾਰ ਨੂੰ ਕੈਮਰੇ 'ਚ ਕੈਦ ਕਰਨ ਲਈ ਵੱਡੇ ਪੈਮਾਨੇ 'ਤੇ ਫੋਟੋਸ਼ੂਟ ਅਤੇ ਵੀਡੀਓਗ੍ਰਾਫ਼ੀ ਪ੍ਰਾਜੈਕਟ ਸ਼ੁਰੂ ਕਰੇਗਾ। ਇਹ ਦ੍ਰਿਸ਼ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੀਡੀਆ ਪਲੇਟਫਾਰਮਾਂ 'ਤੇ ਵਿਆਪਕ ਤੌਰ 'ਤੇ ਸਾਂਝੇ ਕੀਤੇ ਜਾਣਗੇ, ਜਿਸ ਨਾਲ ਮਹਾਕੁੰਭ ਦੀ ਸ਼ਾਨ ਦਾ ਪ੍ਰਦਰਸ਼ਨ ਹੋਵੇਗਾ ਅਤੇ ਪ੍ਰਯਾਗਰਾਜ ਦੀ ਇਕ ਅਧਿਆਤਮਿਕ ਅਤੇ ਸੱਭਿਆਚਾਰਕ ਸਥਾਨ ਵਜੋਂ ਸੈਰ-ਸਪਾਟਾ ਸਮਰੱਥਾ 'ਤੇ ਜ਼ੋਰ ਦਿੱਤਾ ਜਾਵੇਗਾ।