ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਨਵੀਂ ਗਾਈਡਲਾਈਨ, ਗਰੀਨ ਤੇ ਓਰੇਂਜ ਜ਼ੋਨ ''ਚ ਖੁੱਲਣਗੇ ਸੈਲੂਨ

05/02/2020 3:32:20 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਚਾਰ ਮਈ ਤੋਂ ਸ਼ੁਰੂ ਹੋ ਰਹੇ ਲਾਕਡਾਊਨ ਦੇ ਤੀਜੇ ਪੜਾਅ 'ਚ ਗਰੀਨ ਅਤੇ ਓਰੇਂਜ ਜ਼ੋਨ 'ਚ ਨਾਈ ਦੀਆਂ ਦੁਕਾਨਾਂ ਅਤੇ ਸੈਲੂਨ ਖੋਲਣ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ ਇਨਾਂ ਖੇਤਰਾਂ 'ਚ ਗੈਰ-ਜ਼ਰੂਰੀ ਸਾਮਾਨਾਂ ਦੀ ਵਿਕਰੀ ਵੀ ਕਰ ਸਕੇਗੀ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਲਾਕਡਾਊਨ 2 ਹਫਤਿਆਂ ਲਈ ਵਧਾਉਂਦੇ ਹੋਏ ਇਸ ਨੂੰ 17 ਮਈ ਤੱਕ ਕਰ ਦਿੱਤਾ ਸੀ। ਇਸ ਨੇ ਗਰੀਨ ਅਤੇ ਓਰੇਂਜ ਜ਼ੋਨ 'ਚ ਕਈ ਪਾਬੰਦੀਆਂ 'ਚ ਢਿੱਲ ਦਿੱਤੀ ਹੈ।

ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਗਰੀਨ ਅਤੇ ਓਰੇਂਜ ਜ਼ੋਨ 'ਚ ਈ-ਕਾਮਰਸ ਕੰਪਨੀਆਂ ਵਲੋਂ ਗੈਰ-ਜ਼ਰੂਰੀ ਸਾਮਾਨਾਂ ਦੀ ਵਿਕਰੀ 'ਤੇ ਪਾਬੰਦੀ ਨਹੀਂ ਹੋਵੇਗੀ। ਉਨਾਂ ਨੇ ਕਿਹਾ ਕਿ ਇਨਾਂ ਇਲਾਕਿਆਂ 'ਚ ਨਾਈ ਦੀਆਂ ਦੁਕਾਨਾਂ ਅਤੇ ਸੈਲੂਨ ਵੀ ਖੋਲਣ ਦੀ ਮਨਜ਼ੂਰੀ ਹੋਵੇਗੀ। ਇਹ ਛੋਟ ਚਾਰ ਮਈ ਤੋਂ ਪ੍ਰਭਾਵੀ ਹੋਵੇਗੀ, ਜਦੋਂ ਲਾਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋਵੇਗਾ।


DIsha

Content Editor

Related News