ਰੱਖਿਆ ਮੰਤਰਾਲਾ ਨੇ 1,917 ਕਰੋੜ ਰੁਪਏ 2 ਸੌਦਿਆਂ ''ਤੇ ਕੀਤੇ ਹਸਤਾਖ਼ਰ
Friday, Feb 21, 2025 - 11:18 AM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਭਾਰਤੀ ਤੱਟ ਰੱਖਿਅਕ ਫੋਰਸ (ਕੋਸਟ ਗਾਰਡ) ਲਈ 149 ਅਤਿ-ਆਧੁਨਿਕ ਰੇਡੀਓ ਖਰੀਦਣ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ (BEL) ਨਾਲ 1220.12 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਵੀਰਵਾਰ ਨੂੰ ਹਸਤਾਖਰ ਕੀਤੇ। ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਅਤਿ-ਆਧੁਨਿਕ ਰੇਡੀਓ ਕੋਸਟ ਗਾਰਡ ਨੂੰ ਹਾਈ-ਸਪੀਡ ਡਾਟਾ ਰਾਹੀਂ ਸੂਚਨਾਵਾਂ ਸੁਰੱਖਿਅਤ ਅਤੇ ਭਰੋਸੇਯੋਗ ਢੰਗ ਨਾਲ ਜਾਣਕਾਰੀ ਸਾਂਝੀ ਕਰਨ ਅਤੇ ਸਥਿਤੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਤਾ ਲਗਾਉਣ, ਸਮਝਣ ਅਤੇ ਪ੍ਰਤੀਕਿਰਿਆ 'ਚ ਸਮਰੱਥ ਬਣਾਉਣਗੇ। ਉਨ੍ਹਾਂ ਕਿਹਾ ਕਿ ਇਹ ਰੇਡੀਓ ਭਾਰਤੀ ਜਲ ਸੈਨਾ ਨਾਲ ਸਾਂਝੇ ਕਾਰਜਾਂ ਨੂੰ ਚਲਾਉਣ ਲਈ "ਬਿਹਤਰ ਸੰਚਾਰ ਅਤੇ ਤਾਲਮੇਲ ਸਥਾਪਤ ਕਰਨ 'ਚ ਵੀ ਮਦਦ ਕਰਨਗੇ।'' ਰੱਖਿਆ ਮੰਤਰਾਲਾ ਨੇ ''ਖਰੀਦ (ਭਾਰਤੀ-ਆਈਡੀਡੀਐੱਮ) ਸ਼੍ਰੇਣੀ ਦੇ ਅਧੀਨ ਭਾਰਤੀ ਕੋਸਟ ਗਾਰਡ ਲਈ 1220.12 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 149 ਸਾਫ਼ਟਵੇਅਰ ਆਧਾਰਤ ਰੇਡੀਓ ਦੀ ਖਰੀਦ'' ਲਈ ਬੈਂਗਲੁਰੂ ਸਥਿਤ ਬੀਈਐੱਲ ਨਾਲ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ।
ਇਸ ਦੇ ਨਾਲ ਹੀ ਰੱਖਿਆ ਮੰਤਰਾਲਾ ਨੇ ਫ਼ੌਜ, ਹਵਾਈ ਫ਼ੌਜ ਅਤੇ ਜਲ ਸੈਨਾ ਲਈ 697.35 ਕਰੋੜ ਰੁਪਏ ਦੀ ਲਾਗਤ ਨਾਲ 1868 ਰਫ ਟੇਰੇਨ ਫੋਰਕ ਲਿਫਟ ਟਰੱਕ ਦੀ ਖਰੀਦ ਲਈ ਏਸੀਈ ਲਿਮਟਿਡ ਅਤੇ ਜੀਸੀਬੀ ਇੰਡੀਆ ਲਿਮਟਿਡ ਨਾਲ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ। ਰਫ ਟੇਰੇਨ ਫੋਰਕ ਲਿਫਟ ਟਰੱਕ ਇਕ ਮਹੱਤਵਪੂਰਨ ਉਪਕਰਣ ਹੈ ਜੋ ਭਾਰੀ ਗਿਣਤੀ 'ਚ ਸਟੋਰ ਨੂੰ ਮੈਨਿਊਅਲ ਰੂਪ ਨਾਲ ਸੰਭਾਲਣ ਤੋਂ ਬਚ ਕੇ ਵੱਖ-ਵੱਖ ਯੁੱਧ ਅਤੇ ਰਸਦ ਮਦਦ ਕੰਮਾਂ 'ਚ ਸਹਿਯੋਗ ਕਰੇਗਾ। ਆਈਡੀਡੀਐੱਮ ਦਾ ਮਤਲਬ 'ਸਵਦੇਸ਼ੀ ਤੌਰ 'ਤੇ ਡਿਜ਼ਾਈਨ, ਵਿਕਸਿਤ ਅਤੇ ਨਿਰਮਿਤ' ਤਕਨਾਲੋਜੀਆਂ ਨਾਲ ਹੈ। ਮੰਤਰਾਲਾ ਨੇ ਕਿਹਾ,''ਇਹ ਅਤਿ-ਆਧੁਨਿਕ ਰੇਡੀਓ ਹਾਈ-ਸਪੀਡ ਡਾਟਾ ਅਤੇ ਸੁਰੱਖਿਅਤ ਵੌਇਸ ਸੰਚਾਰ ਰਾਹੀਂ ਸੂਚਨਾਵਾਂ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਤਰੀਕੇ ਨਾਲ ਸਾਂਝਾ ਕਰਨ, ਬਿਹਤਰ ਢੰਗ ਨਾਲ ਤਾਲਮੇਲ ਅਤੇ ਕਿਸੇ ਸਥਿਤੀ ਨੂੰ ਸਮਝਣ ਅਤੇ ਉਸ 'ਤੇ ਪ੍ਰਭਾਵੀ ਢੰਗ ਨਾਲ ਪ੍ਰਤੀਕਿਰਿਆ ਦੇਣ 'ਚ ਸਮਰੱਥ ਬਣਾਉਣਗੇ।'' ਉਸ ਨੇ ਕਿਹਾ ਕਿ ਕੋਸਟ ਗਾਰਡ ਆਪਣੀਆਂ ਵੱਖ-ਵੱਖ ਜ਼ਿੰਮੇਵਾਰੀਆਂ, ਮੱਛੀ ਪਾਲਣ ਦੀ ਸੁਰੱਖਿਆ ਅਤੇ ਸਮੁੰਦਰੀ ਵਾਤਾਵਰਣ ਦੀ ਸੁਰੱਖਿਆ ਨੂੰ ਬਿਹਤਰ ਢੰਗ ਨਾਲ ਨਿਭਾ ਸਕੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8