ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ

Monday, Feb 09, 2026 - 11:24 AM (IST)

ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ- ਸੰਸਦ ਦੇ ਮੌਜੂਦਾ ਬਜਟ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕੀਤੇ ਗਏ ਲੋਕ ਸਭਾ ਦੇ 8 ਮੈਂਬਰਾਂ ਨੇ ਸੋਮਵਾਰ ਨੂੰ ਸੰਸਦ ਕੰਪਲੈਕਸ 'ਚ ਵਿਰੋਧ ਪ੍ਰਦਰਸ਼ਨ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਸੰਸਦ ਦੇ ਮਕਰ ਦੁਆਰ ਨੇੜੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨ੍ਹਾਂ ਸੰਸਦ ਮੈਂਬਰਾਂ ਨੇ ਹੱਥ 'ਚ ਇਕ ਵੱਡਾ ਬੈਨਰ ਫੜ ਰੱਖਿਆ ਸੀ, ਜਿਸ 'ਤੇ 'ਯੂ ਕੈਨ ਸਸਪੈਂਡ, ਬਟ ਯੂ ਕੈਨ ਨਾ ਸਾਇਲੈਂਸ ਅਸ' (ਤੁਸੀਂ ਸਾਨੂੰ ਮੁਅੱਤਲ ਕਰ ਸਕਦੇ ਹੋ, ਪਰ ਚੁੱਪ ਨਹੀਂ ਕਰ ਸਕਦੇ) ਲਿਖਿਆ ਹੋਇਆ ਸੀ। 

ਸਦਨ 'ਚ ਆਸਨ ਵੱਲ ਕਾਗਜ਼ ਸੁੱਟਣ ਕਾਰਨ ਬੀਤੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ 8 ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਮੁਅੱਤਲ ਸੰਸਦ ਮੈਂਬਰਾਂ 'ਚ ਕਾਂਗਰਸ ਦੇ ਮਣੀਕਮ ਟੈਗੋਰ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਹਿਬੀ ਈਰਡਨ, ਡੀਨ ਕੁਰਿਆਕੋਸ, ਪ੍ਰਸ਼ਾਂਤ ਪਡੋਲੇ, ਕਿਰਨ ਕੁਮਾਰ ਰੈੱਡੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਐੱਸ. ਵੈਂਕਟੇਸ਼ਨ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News