ਚੀਨ ਨਾਲ ਸਮਝੌਤੇ ''ਚ ਭਾਰਤ ਨੇ ਕੋਈ ਜ਼ਮੀਨ ਨਹੀਂ ਦਿੱਤੀ ਹੈ : ਰੱਖਿਆ ਮੰਤਰਾਲਾ

Saturday, Feb 13, 2021 - 09:59 AM (IST)

ਚੀਨ ਨਾਲ ਸਮਝੌਤੇ ''ਚ ਭਾਰਤ ਨੇ ਕੋਈ ਜ਼ਮੀਨ ਨਹੀਂ ਦਿੱਤੀ ਹੈ : ਰੱਖਿਆ ਮੰਤਰਾਲਾ

ਨਵੀਂ ਦਿੱਲੀ– ਰੱਖਿਆ ਮੰਤਰਾਲਾ ਨੇ ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਫ਼ੌਜੀਆਂ ਦੇ ਪਿੱਛੇ ਹਟਣ ਦੇ ਸਮਝੌਤੇ ’ਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵਲੋਂ ਚੁੱਕੇ ਗਏ ਸਵਾਲਾਂ ’ਤੇ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਭਾਰਤ ਨੇ ਇਸ ਸਮਝੌਤੇ ਵਿਚ ਚੀਨ ਨੂੰ ਕੋਈ ਜ਼ਮੀਨ ਨਹੀਂ ਦਿੱਤੀ ਹੈ ਪਰ ਅਜੇ ਕੁਝ ਅਣਸੁਲਝੇ ਮੁੱਦੇ ਹਨ, ਜਿਨ੍ਹਾਂ ਦਾ ਹੱਲ ਹੋਣਾ ਬਾਕੀ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ 'ਭਾਰਤ ਮਾਤਾ ਦਾ ਇਕ ਟੁੱਕੜਾ' ਚੀਨ ਨੂੰ ਦਿੱਤਾ : ਰਾਹੁਲ ਗਾਂਧੀ

ਮੰਤਰਾਲਾ ਨੇ ਕਿਹਾ ਕਿ ਉਸ ਨੇ ਇਹ ਸਪੱਸ਼ਟੀਕਰਨ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਪੈਂਗੋਂਗ ਝੀਲ ਤੋਂ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਫੈਲਾਏ ਜਾ ਰਹੇ ਭਰਮ ਨੂੰ ਦੂਰ ਕਰਨ ਲਈ ਦਿੱਤਾ ਹੈ। ਉਸ ਨੇ ਕਿਹਾ ਕਿ ਇਹ ਕਿਹਾ ਜਾਣਾ ਕਿ ਭਾਰਤੀ ਖੇਤਰ ਫਿੰਗਰ 4 ਤੱਕ ਹੈ, ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਭਾਰਤ ਦੇ ਨਕਸ਼ੇ ਮੁਤਾਬਕ ਚੀਨ ਨੇ 1962 ਤੋਂ ਭਾਰਤ ਦੇ 43 ਹਜ਼ਾਰ ਵਰਗ ਕਿਲੋਮੀਟਰ ਖੇਤਰ ’ਤੇ ਅਣਅਧਿਕਾਰਤ ਕਬਜ਼ਾ ਕਰ ਕੇ ਰੱਖਿਆ ਹੈ। ਭਾਰਤ ਦੀ ਧਾਰਨਾ ਮੁਤਾਬਕ ਅਸਲੀ ਕੰਟਰੋਲ ਰੇਖਾ ਫਿੰਗਰ 4 ’ਤੇ ਨਹੀਂ, ਫਿੰਗਰ 8 ’ਤੇ ਹੈ ਅਤੇ ਇਸ ਲਈ ਭਾਰਤੀ ਫ਼ੌਜੀਆਂ ਨੇ ਫਿੰਗਰ 8 ਤੱਕ ਗਸ਼ਤ ਕਰਨ ਦਾ ਅਧਿਕਾਰ ਬਣਾਈ ਰੱਖਿਆ ਹੈ। ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਪੈਂਗੋਗ ਝੀਲ ’ਤੇ ਦੋਵਾਂ ਪੱਖਾਂ ਦੀ ਸਥਾਈ ਚੌਕੀ ਲੰਬੇ ਸਮੇਂ ਤੋਂ ਅਤੇ ਪੂਰੀ ਤਰ੍ਹਾਂ ਸਥਾਪਤ ਹੈ। ਭਾਰਤ ਵਲੋਂ ਇਹ ਚੌਕੀ ਫਿੰਗਰ 3 ਦੇ ਨੇੜੇ ਧਨ ਸਿੰਘ ਥਾਪਾ ਚੌਕੀ ਵੱਲ ਫਿੰਗਰ 8 ਦੇ ਪੂਰਬ ਵਿਚ ਹੈ।

ਇਹ ਵੀ ਪੜ੍ਹੋ :  ਰਾਜੋਆਣਾ ਮਾਮਲਾ 'ਚ ਵਿਚਾਰ ਅਧੀਨ ਪਟੀਸ਼ਨ 'ਤੇ ਰਾਸ਼ਟਰਪਤੀ ਲੈਣਗੇ ਫ਼ੈਸਲਾ: ਕੇਂਦਰ ਸਰਕਾਰ

ਮੌਜੂਦਾ ਸਮਝੌਤੇ ਵਿਚ ਦੋਹਾਂ ਪੱਖਾਂ ਨੇ ਮੋਹਰਲਿਆਂ ਮੋਰਚਿਆਂ ’ਤੇ ਫੌਜੀ ਤਾਇਨਾਤ ਨਾ ਕਰਨ ਦੀ ਗੱਲ ਮੰਨੀ ਹੈ ਪਰ ਨਾਲ ਹੀ ਇਹ ਤੈਅ ਕੀਤਾ ਹੈ ਕਿ ਇਨ੍ਹਾਂ ਸਥਾਈ ਚੌਕੀਆਂ ’ਤੇ ਉਹ ਆਪਣੇ ਫ਼ੌਜੀ ਤਾਇਨਾਤ ਰੱਖਣਗੇ। ਮੰਤਰਾਲਾ ਨੇ ਕਿਹਾ ਕਿ ਰੱਖਿਆ ਮੰਤਰੀ ਦੇ ਬਿਆਨ ਵਿਚ ਵੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਹਾਟ ਸਪਰਿੰਗ, ਗੋਗਰਾ ਅਤੇ ਦੇਪਸਾਂਗ ਸਮੇਤ ਕੁਝ ਖੇਤਰਾਂ ਨਾਲ ਸੰਬੰਧਤ ਮੁੱਦੇ ਅਜੇ ਪੈਂਡਿੰਗ ਹਨ ਅਤੇ ਇਨ੍ਹਾਂ ’ਤੇ ਅਗਲੇ ਦੌਰ ਦੀ ਗੱਲਬਾਤ ਵਿਚ ਚਰਚਾ ਹੋਣੀ ਹੈ। ਸਰਕਾਰ ਨੇ ਫੌਜ ’ਤੇ ਪੂਰਾ ਭਰੋਸਾ ਪ੍ਰਗਟਾਇਆ ਹੈ, ਜਿਸ ਕਾਰਣ ਪੂਰਬੀ ਲੱਦਾਖ ਵਿਚ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕੀਤੀ ਗਈ ਹੈ ਅਤੇ ਜੇਕਰ ਕੋਈ ਫੌਜ ਦੀ ਉਪਲੱਬਧੀ ’ਤੇ ਸ਼ੱਕ ਪ੍ਰਗਟ ਕਰਦਾ ਹੈ ਤਾਂ ਇਹ ਸ਼ਹੀਦਾਂ ਦੇ ਬਲੀਦਾਨ ਦਾ ਅਪਮਾਨ ਹੈ।

ਇਹ ਵੀ ਪੜ੍ਹੋ : ਭੜਕਾਊ ਸਮੱਗਰੀ ਫ਼ੈਲਾਉਣ ਦੇ ਮਾਮਲੇ 'ਚ ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਨੇ 97 ਫੀਸਦੀ ਅਕਾਊਂਟ ਕੀਤੇ ਬਲਾਕ


author

DIsha

Content Editor

Related News