...ਜਦ ਸਮ੍ਰਿਤੀ ਈਰਾਨੀ ਨੇ ਆਪਣਾ ਕਾਫਲਾ ਰੋਕ ਐਬੂਲੈਂਸ ਰਾਹੀਂ ਔਰਤ ਨੂੰ ਪਹੁੰਚਾਇਆ ਹਸਪਤਾਲ

6/22/2019 5:02:24 PM

ਅਮੇਠੀ—ਕੇਂਦਰੀ ਕੈਬਨਿਟ ਮੰਤਰੀ ਸਮ੍ਰਿਤੀ ਈਰਾਨੀ ਆਪਣੇ ਲੋਕ ਸਭਾ ਖੇਤਰ ਅਮੇਠੀ ਦੌਰੇ ਦੌਰਾਨ ਅੱਜ ਇੱਥੇ ਪਹੁੰਚੀ। ਜਦੋਂ ਸਮ੍ਰਿਤੀ ਈਰਾਨੀ ਆਪਣੇ ਕਾਫਲੇ ਨਾਲ ਬਰੌਲੀ ਪਿੰਡ ਤੋਂ ਬਾਹਰ ਨਿਕਲੀ ਤਾਂ ਰਸਤੇ 'ਚ ਇੱਕ ਮਹਿਲਾ ਸਟ੍ਰੈਚਰ ਸਾਈਕਲ 'ਤੇ ਲਿਜਾਂਦਾ ਹੋਇਆ ਇੱਕ ਪਰਿਵਾਰ ਨਜ਼ਰ ਆਇਆ, ਜਿਸ ਨੂੰ ਦੇਖ ਸਮ੍ਰਿਤੀ ਈਰਾਨੀ ਉਸੇ ਸਮੇਂ ਆਪਣੀ ਗੱਡੀ ਤੋਂ ਉਤਰ ਗਈ ਅਤੇ ਉਸ ਸਟ੍ਰੈਚਰ ਸਾਈਕਲ 'ਤੇ ਬੈਠੀ ਮਹਿਲਾ ਦਾ ਹਾਲ ਪੁੱਛਿਆ ਅਤੇ ਫਿਰ ਉਸ ਨੂੰ ਆਪਣੀ ਸੁਰੱਖਿਆ ਵਿਵਸਥਾ 'ਚ ਲੱਗੀ ਸਰਕਾਰੀ ਐਬੂਲੈਂਸ 'ਤੇ ਬਿਠਾ ਕੇ ਗੌਰੀਗੰਜ ਜ਼ਿਲਾ ਹਸਪਤਾਲ 'ਚ ਪਹੁੰਚਾਇਆ।

ਦਰਅਸਲ ਗੌਰੀਗੰਜ ਨਿਵਾਸੀ ਭੀਮ ਨਰਾਇਣ ਦੀ 21 ਸਾਲਾਂ ਪੁੱਤਰੀ ਆਰਤੀ ਦਾ ਕੁਝ ਸਮਾਂ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਪੈਰਾਲਾਸਿਸ ਰੋਗ ਹੋਣ ਕਾਰਨ ਆਪਣੇ ਪੈਰਾਂ 'ਤੇ ਚੱਲਣ ਤੋਂ ਅਸਮਰੱਥ ਹੋ ਗਈ ਸੀ। ਅੱਜ ਪਰਿਵਾਰਿਕ ਮੈਂਬਰ ਉਸ ਨੂੰ ਟਰਾਈ ਸਾਈਕਲ ਸਟ੍ਰੈਚਰ ਸਾਈਕਲ 'ਤੇ ਬਿਠਾ ਕੇ ਇਲਾਜ ਲਈ ਜਾ ਰਹੇ ਸੀ। 

PunjabKesari

ਦੱਸ ਦੇਈਏ ਕਿ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਸਮ੍ਰਿਤੀ ਈਰਾਨੀ ਅੱਜ ਪਹਿਲੀ ਵਾਰ ਅਮੇਠੀ ਦੌਰੇ ਦੌਰਾਨ ਸਭ ਤੋਂ ਪਹਿਲਾਂ ਗੌਰੀਗੰਜ ਦੇ ਬਰੌਲੀਆ ਪਿੰਡ ਪਹੁੰਚੀ। ਇੱਥੇ ਉਸ ਨੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸਮ੍ਰਿਤੀ ਈਰਾਨੀ ਦੇ ਨਾਲ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵੀ ਮਰਹੂਮ ਸਰਪੰਚ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੱਸਿਆ ਜਾਂਦਾ ਹੈ ਕਿ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਅਮੇਠੀ ਦੇ ਇੱਕ ਪਿੰਡ ਨੂੰ ਗੋਦ ਲਿਆ ਸੀ। ਉਸ ਪਿੰਡ ਦੇ ਲੋਕਾਂ ਨੂੰ ਮਿਲਣ ਲਈ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਮੇਠੀ ਪਹੁੰਚੇ।


Iqbalkaur

Edited By Iqbalkaur