ਮੰਤਰੀ ਸਾਮੰਤ ਦੇ ਹੈਲੀਕਾਪਟਰ ’ਚ ਉਡਾਣ ਭਰਦਿਆਂ ਹੀ ਆਈ ਤਕਨੀਕੀ ਖ਼ਰਾਬੀ, ਪਾਇਲਟ ਨੇ ਸੁਰੱਖਿਅਤ ਉਤਾਰਿਆ
Friday, Aug 14, 2026 - 09:07 AM (IST)
ਨਾਗਪੁਰ (ਏਜੰਸੀ) : ਮਹਾਰਾਸ਼ਟਰ ਦੇ ਉਦਯੋਗ ਮੰਤਰੀ ਉਦੈ ਸਾਮੰਤ ਦੇ ਹੈਲੀਕਾਪਟਰ ਵਿਚ ਵੀਰਵਾਰ ਨੂੰ ਨਾਗਪੁਰ ਤੋਂ ਗੜ੍ਹਚਿਰੌਲੀ ਲਈ ਉਡਾਣ ਭਰਦੇ ਸਮੇਂ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਪਾਇਲਟ ਨੇ ਸਥਿਤੀ ਨੂੰ ਸੰਭਾਲਦੇ ਹੋਏ ਹੈਲੀਕਾਪਟਰ ਨੂੰ ਸੁਰੱਖਿਅਤ ਰਨਵੇਅ ’ਤੇ ਉਤਾਰ ਦਿੱਤਾ, ਜਿਸ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ। ਸਾਮੰਤ ਨੇ ਦੱਸਿਆ ਕਿ ਉਹ ਸਵੇਰੇ ਕਰੀਬ 8.30 ਤੋਂ 8.45 ਵਜੇ ਦਰਮਿਆਨ ਗੜ੍ਹਚਿਰੌਲੀ ਜਾਣ ਲਈ ਹੈਲੀਕਾਪਟਰ ਵਿਚ ਸਵਾਰ ਹੋਏ ਸਨ। ਪਾਇਲਟ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਹੈਲੀਕਾਪਟਰ ਦੀ ਮੈਨਟੀਨੈਂਸ ਦਾ ਕੰਮ ਹਾਲ ਹੀ ਵਿਚ ਪੂਰਾ ਹੋਇਆ ਸੀ ਅਤੇ ਮੌਸਮ ਵੀ ਉਡਾਣ ਲਈ ਅਨੁਕੂਲ ਸੀ।
ਇਹ ਵੀ ਪੜ੍ਹੋ : 20 ਸਾਲ 'ਚ 25 ਤਬਾਦਲੇ! ਜਾਣੋ ਕੌਣ ਹਨ ਧਾਕੜ IAS ਤੁਕਾਰਾਮ ਮੁੰਡੇ, ਐਕਸ਼ਨ ਤੋਂ ਕੰਬ ਰਹੀਆਂ ਵੱਡੀਆਂ ਕੰਪਨੀਆਂ
ਮੰਤਰੀ ਅਨੁਸਾਰ, ਇੰਜਣ ਚਾਲੂ ਹੋਣ ਅਤੇ ਉਡਾਣ ਭਰਨ ਦੇ ਤੁਰੰਤ ਬਾਅਦ ਪਾਇਲਟ ਨੇ ਤਕਨੀਕੀ ਖ਼ਰਾਬੀ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹੈਲੀਕਾਪਟਰ ਨੂੰ ਵਾਪਸ ਰਨਵੇਅ ’ਤੇ ਉਤਾਰ ਦਿੱਤਾ ਗਿਆ। ਸਾਮੰਤ ਬਾਅਦ ਵਿਚ ਸੜਕ ਮਾਰਗ ਰਾਹੀਂ ਨਾਗਪੁਰ ਤੋਂ ਕਰੀਬ 170 ਕਿਲੋਮੀਟਰ ਦੂਰ ਗੜ੍ਹਚਿਰੌਲੀ ਲਈ ਰਵਾਨਾ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
US ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ, ਕੱਚਾ ਤੇਲ ਵੀ ਡਿੱਗਾ ਤੇ ਨਿਵੇਸ਼ਕਾਂ ਨੂੰ ਭਾਰੀ ਮੁਨਾਫ਼ਾ
