ਨੋਇਡਾ ''ਚ ਮੁੜ ਭੜਕੀ ਹਿੰਸਾ : ਸੈਕਟਰ-80 ''ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

Tuesday, Apr 14, 2026 - 11:36 AM (IST)

ਨੋਇਡਾ ''ਚ ਮੁੜ ਭੜਕੀ ਹਿੰਸਾ : ਸੈਕਟਰ-80 ''ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਨੈਸ਼ਨਲ ਡੈਸਕ : ਨੋਇਡਾ ਵਿੱਚ ਪਿਛਲੇ ਦਿਨੀਂ ਹੋਏ ਬਵਾਲ ਦੀ ਅੱਗ ਅਜੇ ਠੰਢੀ ਵੀ ਨਹੀਂ ਹੋਈ ਸੀ ਕਿ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਹਾਲਾਤ ਤਣਾਅਪੂਰਨ ਹੋ ਗਏ। ਸਰਕਾਰ ਵੱਲੋਂ ਤਨਖਾਹਾਂ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨ ਦੇ ਬਾਵਜੂਦ ਸੈਕਟਰ-80 ਅਤੇ ਫੇਜ਼-2 ਇਲਾਕੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ 'ਤੇ ਉਤਰ ਆਏ ਹਨ, ਜਿਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਪੁਲਸ ਨੇ ਨੋਇਡਾ ਦੇ ਸੈਕਟਰ 70 ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫਲੈਗ ਮਾਰਚ ਕੀਤਾ। ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਰਮਚਾਰੀ ਸੜਕਾਂ 'ਤੇ ਗਸ਼ਤ ਕਰਦੇ ਦੇਖੇ ਗਏ।

ਇਹ ਵੀ ਪੜ੍ਹੋ - ਪ੍ਰਦਰਸ਼ਨ ਵਿਚਾਲੇ ਸਰਕਾਰ ਨੇ ਵਧਾ'ਤੀ ਕਰਮਚਾਰੀਆਂ ਦੀ ਤਨਖ਼ਾਹ, CM ਯੋਗੀ ਨੇ ਕੀਤਾ ਐਲਾਨ

ਸੈਕਟਰ-80 'ਚ ਪੁਲਸ 'ਤੇ ਪਥਰਾਅ
ਮਿਲੀ ਜਾਣਕਾਰੀ ਅਨੁਸਾਰ ਸੈਕਟਰ-80 ਵਿੱਚ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਅਚਾਨਕ ਹਿੰਸਕ ਰੁਖ਼ ਇਖ਼ਤਿਆਰ ਕਰ ਲਿਆ। ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ 'ਤੇ ਪਥਰਾਅ ਵੀ ਕੀਤਾ ਗਿਆ, ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਭਾਰੀ ਪੁਲਸ ਫੋਰਸ ਤਾਇਨਾਤ ਕਰਨੀ ਪਈ। ਪੁਲਸ ਦੇ ਸੀਨੀਅਰ ਅਧਿਕਾਰੀ ਕਰਮਚਾਰੀਆਂ ਨੂੰ ਸਮਝਾਉਣ ਅਤੇ ਮਾਮਲੇ ਨੂੰ ਸ਼ਾਂਤਮਈ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨੋਇਡਾ ਫੇਜ਼ 2 ਵਿੱਚ ਵੀ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਪ੍ਰਦਰਸ਼ਨਕਾਰੀ ਕਰਮਚਾਰੀ 20,000 ਰੁਪਏ ਤਨਖਾਹ ਦੀ ਮੰਗ 'ਤੇ ਅੜੇ ਹੋਏ ਹਨ।

ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਗਰਾਊਂਡ ਰਿਪੋਰਟ: ਚਾਰੇ ਪਾਸੇ ਤਬਾਹੀ ਦੇ ਨਿਸ਼ਾਨ
ਸੈਕਟਰ-63 ਤੋਂ ਸਾਹਮਣੇ ਆਈ ਗਰਾਊਂਡ ਰਿਪੋਰਟ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਲਾਕੇ ਵਿੱਚ ਹਿੰਸਾ ਨੇ ਕਿੰਨੀ ਤਬਾਹੀ ਮਚਾਈ ਹੈ। ਸੜਕਾਂ ਦੇ ਕਿਨਾਰੇ ਸੜੀਆਂ ਹੋਈਆਂ ਕਾਰਾਂ, ਫੈਕਟਰੀਆਂ ਦੇ ਟੁੱਟੇ ਹੋਏ ਸ਼ੀਸ਼ੇ ਅਤੇ ਕੰਪਾਊਂਡ ਦੇ ਅੰਦਰ ਪਥਰਾਅ ਤੇ ਅੱਗਜ਼ਨੀ ਦੇ ਨਿਸ਼ਾਨ ਅਜੇ ਵੀ ਮੌਜੂਦ ਹਨ। ਫੇਜ਼-2 ਵਿੱਚ ਇੱਕ ਕੰਪਨੀ ਦੇ ਬਾਹਰ ਕਰਮਚਾਰੀ ਲਗਾਤਾਰ ਧਰਨੇ 'ਤੇ ਬੈਠੇ ਹਨ, ਜਿਨ੍ਹਾਂ ਦੀ ਮੁੱਖ ਮੰਗ ਤਨਖਾਹ ਵਿੱਚ ਵਾਧਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨਾ ਹੈ।ਪ੍ਰਦਰਸ਼ਨਕਾਰੀ ਨਾਅਰੇ ਲਗਾ ਰਹੇ ਹਨ, "11,000 ਰੁਪਏ ਕਾਫ਼ੀ ਨਹੀਂ ਹਨ, 20,000 ਰੁਪਏ ਤੋਂ ਘੱਟ ਕੁਝ ਨਹੀਂ।" ਵਿਰੋਧ ਪ੍ਰਦਰਸ਼ਨ ਦੌਰਾਨ ਭਾਰੀ ਪੱਥਰਬਾਜ਼ੀ ਵੀ ਹੋਈ।

ਇਹ ਵੀ ਪੜ੍ਹੋ - ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ! ਦਿੱਲੀ 'ਚ ਭਾਰੀ ਜਾਮ ਦਾ ਅਲਰਟ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਪੁਲਸ ਦੀ ਸਖ਼ਤ ਕਾਰਵਾਈ: 7 FIR ਦਰਜ
ਸੂਤਰਾਂ ਮੁਤਾਬਕ ਸੋਮਵਾਰ ਨੂੰ ਹੋਈ ਹਿੰਸਾ ਦੇ ਸਬੰਧ ਵਿੱਚ ਪੁਲਸ ਨੇ ਦਾਅਵਾ ਕੀਤਾ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਤੋਂ ਬਾਅਦ ਕੁਝ 'ਬਾਹਰੀ' ਲੋਕਾਂ ਨੇ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਹੁਣ ਤੱਕ 7 ਐਫ.ਆਈ.ਆਰ. (FIR) ਦਰਜ ਕੀਤੀਆਂ ਹਨ। ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਰਾਹੀਂ ਹੰਗਾਮਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਕੰਪਨੀਆਂ ਦੇ ਆਸ-ਪਾਸ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ ਤਾਂ ਜੋ ਹਿੰਸਾ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News