ਯੂ.ਪੀ. : ਮੰਤਰੀ ਨੇ ਦਲਿਤਾਂ ਨੂੰ ਕਿਹਾ ''ਹਰਿਜਨ'', ਭੜਕੇ ਲੋਕ ਦੇਖ ਕੇ ਬੰਦ ਕਰਨਾ ਪਿਆ ਭਾਸ਼ਣ
Sunday, Apr 15, 2018 - 11:01 AM (IST)

ਬਰੇਲੀ— ਯੋਗੀ ਸਰਕਾਰ 'ਚ ਸਮਾਜਿਕ ਕਲਿਆਣ ਅਤੇ ਐੈੱਸ.ਸੀ./ਐੈੱਸ.ਟੀ. ਵਿਭਾਗ ਮੰਤਰੀ ਗੁਲਾਬ ਦੇਵੀ ਨੂੰ ਇਕ ਪ੍ਰੋਗਰਾਮ ਦੌਰਾਨ ਭਾਸ਼ਣ ਵਿਚਕਾਰ ਹੀ ਖਤਮ ਕਰਨਾ ਪਿਆ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਦਲਿਤਾਂ ਲਈ 'ਹਰਿਜਨ' ਸ਼ਬਦ ਦਾ ਇਸਤੇਮਾਲ ਕਰ ਦਿੱਤਾ, ਜੋ ਉਥੇ ਮੌਜ਼ੂਦਾ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
ਭੀਮਰਾਓ ਅੰਬੇਡਕਰ ਦੀ 127ਵੀਂ ਜਯੰਤੀ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਗੁਲਾਬ ਦੇਵੀ ਪਹੁੰਚੀ ਸੀ। ਉਥੇ ਭਾਸ਼ਣ ਦੌਰਾਨ ਉਨ੍ਹਾਂ ਨੇ ਦਲਿਤਾ ਨੂੰ 'ਹਰਿਜਨ' ਕਹਿ ਦਿੱਤਾ। ਦਰਅਸਲ, 'ਹਰਿਜਨ' ਸ਼ਬਦ ਮਹਾਤਮਾ ਗਾਂਧੀ ਨੇ ਦਿੱਤਾ ਸੀ। ਜਿਸ 'ਤੇ ਖੁਦ ਬਾਬਾ ਸਾਹਿਬ ਨੂੰ ਮਨਜ਼ੂਰ ਨਹੀਂ ਸੀ।
ਇਸ ਬਾਰੇ 'ਚ ਗੁਲਾਬ ਦੇਵੀ ਨੇ ਕਿਹਾ ਹੈ ਕਿ ਕੁਝ ਲੋਕ ਪ੍ਰੋਗਰਾਮ ਦੌਰਾਨ ਹੰਗਾਮਾ ਕਰਨ ਲੱਗੇ। ਨਾਲ ਹੀ ਉਨ੍ਹਾਂ ਨੇ ਕਿਹਾ ਹੈ, ''ਮੈਂ ਸਾਫ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਇਕ 'ਹਰਿਜਨ' ਦੀ ਬੇਟੀ ਹਾਂ। ਮੈਂ ਕੁਝ ਵੀ ਅਸਹਿਯੋਗਿਕ ਜਾਂ ਗਲਤਨਹੀਂ ਕਿਹਾ ਸੀ।' ਗੁਲਾਬ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਭਾਸ਼ਣ ਸਮੇਂ ਤੋਂ ਪਹਿਲਾ ਹੀ ਖਤਮ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਸਾਰੇ ਮੰਤਰੀਆਂ, ਵਿਭਾਗਾਂ ਅਤੇ ਰਾਜ ਸਰਕਾਰਾਂ ਨਾਲ 'ਦਲਿਤਾਂ' ਅਤੇ 'ਹਰਿਜਨ' ਸ਼ਬਦ ਇਸਤੇਮਾਲ ਕਰਨ ਤੋਂ ਬਚਣ ਲਈ ਕਿਹਾ ਸੀ। ਇਸ ਦੀ ਜਗ੍ਹਾ ਅਨੁਸੁਚਿਤ ਜਾਤੀ ਦਾ ਇਸਤੇਮਾਲ ਕਰਨ ਲਈ ਕਿਹਾ ਗਿਆ ਸੀ।