ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਡੇਰਾ, ਪੜ੍ਹੋ ਰਾਕੇਸ਼ ਟਿਕੈਤ ਅਤੇ ਗੁਰਨਾਮ ਚਢੂਨੀ ਦੇ ਤਾਜ਼ਾ ਬਿਆਨ

Tuesday, Sep 07, 2021 - 11:18 PM (IST)

ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਡੇਰਾ, ਪੜ੍ਹੋ ਰਾਕੇਸ਼ ਟਿਕੈਤ ਅਤੇ ਗੁਰਨਾਮ ਚਢੂਨੀ ਦੇ ਤਾਜ਼ਾ ਬਿਆਨ

ਕਰਨਾਲ : ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਈ ਨੇਤਾ ਤੇ ਹਜ਼ਾਰਾਂ ਕਿਸਾਨ ਮੌਜੂਦ ਹਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਮਿੰਨੀ ਸਕੱਤਰੇਤ ਕਰਨਾਲ ਦੇ ਬਾਹਰ ਪੱਕਾ ਮੋਰਚਾ ਲਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ’ਤੇ ਲਾਠੀਚਾਰਜ ਕਰਨ ਵਾਲੇ ਐੱਸ. ਡੀ. ਐੱਮ. ’ਤੇ ਪਰਚਾ ਦਰਜ ਕਰਵਾ ਕੇ ਹੀ ਰਹਿਣਗੇ। ਟਿਕੈਤ ਨੇ ਕਿਹਾ ਕਿ ਉਹ ਆਪਣੇ ਕੱਪੜੇ ਅਤੇ ਖਾਣ ਦਾ ਸਾਮਾਨ ਮਿੰਨੀ ਸਕੱਤਰੇਤ ਕਰਨਾਲ ’ਤੇ ਹੀ ਮੰਗਵਾ ਰਹੇ ਹਨ, ਆਰਾਮ ਨਾਲ ਗੱਲ ਕਰਾਂਗੇ, ਜਦੋਂ ਤਕ ਨਿਆਂ ਨਹੀਂ ਮਿਲਦਾ, ਉਦੋਂ ਤਕ ਇਹ ਧਰਨਾ ਜਾਰੀ ਰਹੇਗਾ। 

ਇਹ ਵੀ ਪੜ੍ਹੋ : ਜਲ ਤੋਪਾਂ ਅੱਗੇ ਨਹੀਂ ਝੁਕੇ ਕਿਸਾਨ, ਮਿੰਨੀ ਸਕੱਤਰੇਤ ਜਾ ਲਾਇਆ ਧਰਨਾ

ਇਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਜਦੋਂ ਤੱਕ ਹਰਿਆਣਾ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤਕ ਇਹ ਧਰਨਾ ਇਸੇ ਤਰ੍ਹਾਂ ਹੀ ਦਿਨ-ਰਾਤ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਉਦੋਂ ਤਕ ਅਸੀਂ ਇਥੇ ਹੀ ਰਹਾਂਗੇ, ਜਦੋਂ ਤਕ ਸਰਕਾਰ ਮੰਗਾਂ ਨਹੀਂ ਮੰਨਦੀ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਦੱਸਿਆ ਕਿ ਸਰਕਾਰ ਦੋਸ਼ੀ ਅਧਿਕਾਰੀਆਂ ’ਤੇ ਮੁਕੱਦਮਾ ਦਰਜ ਕਰਨ, ਕਰਨਾਲ ’ਚ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਰੁਪਿਆ ਤੇ ਇਕ ਪੁੱਤਰ ਨੂੰ ਨੌਕਰੀ ਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਿਆ ਦੇਣ ਦੀਆਂ ਮੰਗਾਂ ਮੰਨੇ। ਉਨ੍ਹਾਂ ਕਿਹਾ ਕਿ ਇਹ ਅਣਮਿੱਥੇ ਸਮੇਂ ਦਾ ਧਰਨਾ ਹੈ ਅਤੇ ਜਦੋਂ ਤਕ ਸਰਕਾਰ ਮੰਗਾਂ ਨਹੀਂ ਮੰਨਦੀ, ਇਸੇ ਤਰ੍ਹਾਂ ਜਾਰੀ ਰਹੇਗਾ।
 


author

Manoj

Content Editor

Related News