ਘਰ ''ਚ ਚੱਲ ਰਹੀ ਮਿੰਨੀ ਬੰਦੂਕ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 5 ਗ੍ਰਿਫ਼ਤਾਰ
Wednesday, Jul 31, 2024 - 05:40 AM (IST)
ਪਟਨਾ (ਏਜੰਸੀ) : ਪੱਛਮੀ ਬੰਗਾਲ ਅਤੇ ਬਿਹਾਰ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਦੀ ਸਾਂਝੀ ਟੀਮ ਨੇ ਸਥਾਨਕ ਪੁਲਸ ਨਾਲ ਮਿਲ ਕੇ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਰਹੀਮਪੁਰ ਪਿੰਡ ਵਿਚ ਇਕ ਮਿੰਨੀ ਬੰਦੂਕ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਸਬੰਧੀ ਮੀਡੀਆ ਏਜੰਸੀਆਂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਰਾਂਚੀ 'ਚ ਦਰਦਨਾਕ ਹਾਦਸਾ; ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ, ਕਈ ਝੁਲਸੇ
ਸਾਰਨ ਦੇ ਐੱਸਪੀ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਬਿਹਾਰ ਦੇ ਮੁੰਗੇਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਅੰਸ਼ਿਕ ਤੌਰ 'ਤੇ ਬਣਾਈਆਂ ਬੰਦੂਕਾਂ, ਬੈਰਲਾਂ, ਦੇਸੀ ਬਣਾਈਆਂ ਪਿਸਤੌਲਾਂ ਅਤੇ "ਕੱਟਿਆਂ" (ਦੇਸੀ ਬਣਾਇਆ ਹਥਿਆਰ) ਦੇ ਨਿਰਮਾਣ ਵਿਚ ਵਰਤੇ ਜਾਂਦੇ ਸਾਜ਼ੋ-ਸਾਮਾਨ ਦਾ ਇਕ ਵੱਡਾ ਭੰਡਾਰ ਜ਼ਬਤ ਕੀਤਾ। ਉਨ੍ਹਾਂ 75 ਅੰਸ਼ਿਕ ਤੌਰ 'ਤੇ ਬਣੇ ਹਥਿਆਰ, 15 ਬੈਰਲ, 36 ਅੰਸ਼ਿਕ ਤੌਰ 'ਤੇ ਬਣੇ ਬੈਰਲ, 6 ਕਟਰ, 14 ਡਰਿੱਲ ਮਸ਼ੀਨਾਂ, 2 ਬਿਲਡਿੰਗ ਮਸ਼ੀਨਾਂ, 1 ਜਨਰੇਟਰ, 1 ਮੋਬਾਈਲ ਫੋਨ, 1 ਲੇਥ ਮਸ਼ੀਨ, 1 ਮਿਲਿੰਗ ਮਸ਼ੀਨ, 10 ਟਨ ਲੋਹੇ ਦੀਆਂ ਬਾਰਾਂ ਆਦਿ ਜ਼ਬਤ ਕੀਤੇ ਹਨ।
ਇਹ ਮਿੰਨੀ ਬੰਦੂਕ ਦੀ ਫੈਕਟਰੀ ਇਕ ਅਖਿਲੇਸ਼ ਸਿੰਘ ਨਾਂ ਦੇ ਵਿਅਕਤੀ ਦੇ ਘਰ ਵਿਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਪੁਲਸ ਨੇ ਅਖਿਲੇਸ਼ ਸਿੰਘ ਅਤੇ ਚਾਰ ਹੋਰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮੁਹੰਮਦ ਚੰਦ, ਮੁਹੰਮਦ ਪਰਵੇਜ਼, ਇਰਫਾਨ ਅਤੇ ਮੁਹੰਮਦ ਪਰਵਾਲਾ ਵਜੋਂ ਹੋਈ ਹੈ। ਇਹ ਚਾਰੋਂ ਮੁੰਗੇਰ ਦੇ ਮੂਲ ਨਿਵਾਸੀ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ ਫੈਕਟਰੀ ਦੇ ਕਰਮਚਾਰੀ ਹਨ। ਟੀਮ ਨੇ ਛਾਪੇਮਾਰੀ ਦੌਰਾਨ ਫੈਕਟਰੀ ਵਿਚੋਂ ਵੱਡੀ ਮਾਤਰਾ ਵਿਚ ਕੱਚਾ ਮਾਲ ਵੀ ਬਰਾਮਦ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8