ਮੁੰਗੇਰ ''ਚ ਮਿੰਨੀ ਗੰਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਹਥਿਆਰਾਂ ਸਮੇਤ ਪਤੀ-ਪਤਨੀ ਗ੍ਰਿਫ਼ਤਾਰ

Saturday, Aug 31, 2024 - 10:53 PM (IST)

ਮੁੰਗੇਰ : ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੇ ਗੰਗਟਾ ਥਾਣਾ ਖੇਤਰ ਤੋਂ ਪੁਲਸ ਨੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਮਿੰਨੀ ਗੰਨ ਫੈਕਟਰੀ ਦਾ ਪਰਦਾਫਾਸ਼ ਕੀਤਾ ਅਤੇ ਹਥਿਆਰਾਂ ਸਮੇਤ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ।

ਪੁਲਸ ਸੁਪਰਡੈਂਟ ਸਈਅਦ ਇਮਰਾਨ ਮਸੂਦ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੱਲ ਪੌਕੜੀ 'ਚ ਗੈਰ-ਕਾਨੂੰਨੀ ਢੰਗ ਨਾਲ ਮਿੰਨੀ ਗੰਨ ਫੈਕਟਰੀ ਚਲਾ ਕੇ ਗੈਰ-ਕਾਨੂੰਨੀ ਹਥਿਆਰ ਬਣਾਏ ਜਾ ਰਹੇ ਹਨ। ਉਪਰੋਕਤ ਸੂਚਨਾ ਦੀ ਤਸਦੀਕ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਲਈ ਉਪ ਮੰਡਲ ਪੁਲਸ ਅਧਿਕਾਰੀ ਖੜਗਪੁਰ ਮੁੰਗੇਰ ਦੀ ਅਗਵਾਈ 'ਚ ਇਕ ਵਿਸ਼ੇਸ਼ ਛਾਪਾਮਾਰੀ ਟੀਮ ਗਠਿਤ ਕੀਤੀ ਗਈ ਅਤੇ ਮਿਲੀ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਨ ਵਾਲੀ ਟੀਮ ਪਿੰਡ ਮੱਲ ਪੌਕੜੀ ਪਹੁੰਚੀ ਅਤੇ ਬਬਲੂ ਪ੍ਰਸਾਦ ਸਿੰਘ ਉਰਫ਼ ਬਬਲੂ ਮੰਡਲ ਦੇ ਘਰ ਦੀ ਘੇਰਾਬੰਦੀ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਸਿਲਸਿਲੇ ਵਿਚ ਦੋ ਅਪਰਾਧੀ ਫੜੇ ਗਏ। ਫੜੇ ਗਏ ਵਿਅਕਤੀਆਂ ਦੀ ਪਛਾਣ ਬਬਲੂ ਪ੍ਰਸਾਦ ਸਿੰਘ ਉਰਫ਼ ਬਬਲੂ ਮੰਡਲ ਅਤੇ ਉਸ ਦੀ ਪਤਨੀ ਫੁਲਵਾ ਦੇਵੀ ਵਜੋਂ ਹੋਈ ਹੈ।

ਐੱਸ. ਪੀ. ਨੇ ਦੱਸਿਆ ਕਿ ਮੌਕੇ ਤੋਂ 7 ਦੇਸੀ ਪਿਸਤੌਲ, ਖਰਾਦ ਮਸ਼ੀਨ ਦੇ 2 ਪਾਰਟਸ, 8 ਸੈਮੀ-ਫਿਨਿਸ਼ਡ ਟਰਿੱਗਰ, 1 ਕਾਰਤੂਸ, 17 ਸੈਮੀ-ਫਿਨਿਸ਼ਡ ਬੈਰਲ, ਡਰਿੱਲ ਮਸ਼ੀਨ 1, ਡਰਿੱਲ ਮਸ਼ੀਨ ਦੀ ਚਾਬੀ 2, ਵੈਲਡਿੰਗ ਮਸ਼ੀਨ 1, ਲੋਹੇ ਦੀ ਪੱਟੀ 2, ਕਟਰ ਮਸ਼ੀਨ 1, ਸਪਰਿੰਗ 1, ਡਰਿੱਲ ਮਸ਼ੀਨ 3, ਹੈਕਸਾ ਬਲੇਡ 6, ਚੀਜ਼ਲ 4, ਸਕੇਲ 2, ਆਇਰਨ ਐਨਵਿਲ 1, ਰੈਂਚ 1, ਛੋਟਾ ਵੱਡਾ ਹਥੌੜਾ 4, 1 ਮੋਟਰਸਾਈਕਲ, 1 ਮੋਬਾਈਲ ਫੋਨ ਅਤੇ ਇਕ ਚਾਰ ਪਹੀਆ ਵਾਹਨ ਬਰਾਮਦ ਕੀਤਾ ਗਿਆ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਸਬੰਧੀ ਗੰਗਟਾ ਪੁਲਸ ਸਟੇਸ਼ਨ ਵਿਚ ਮੁਕੱਦਮਾ ਨੰਬਰ 73/24, ਧਾਰਾ 25(1-ਏ)/25(1-ਏ)/25(1-ਬੀ)/26(ਆਈ) (ਐੱਸ.ਡਬਲਯੂ.ਬੀ)/35 ਆਰਮਜ਼ ਐਕਟ 1959 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Sandeep Kumar

Content Editor

Related News