ਮਹਿੰਗਾ ਹੋ ਗਿਆ ਦੁੱਧ ! 4 ਰੁਪਏ ਤੱਕ ਵਧ ਗਈਆਂ ਕੀਮਤਾਂ, ਓਡੀਸ਼ਾ ''ਚ Omfed ਨੇ ਕੀਤਾ ਐਲਾਨ

Sunday, May 03, 2026 - 02:55 PM (IST)

ਮਹਿੰਗਾ ਹੋ ਗਿਆ ਦੁੱਧ ! 4 ਰੁਪਏ ਤੱਕ ਵਧ ਗਈਆਂ ਕੀਮਤਾਂ, ਓਡੀਸ਼ਾ ''ਚ Omfed ਨੇ ਕੀਤਾ ਐਲਾਨ

ਭੁਵਨੇਸ਼ਵਰ- ਓਡੀਸ਼ਾ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ (OMFED) ਨੇ ਦੁੱਧ ਦੀਆਂ ਕੀਮਤਾਂ 'ਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਪ੍ਰੋਸੈਸਿੰਗ ਅਤੇ ਆਵਾਜਾਈ ਦੇ ਖਰਚਿਆਂ 'ਚ ਹੋਏ ਵਾਧੇ ਨੂੰ ਇਸ ਫੈਸਲੇ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਰਾਜ ਦੇ ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਕਾਸ ਮੰਤਰੀ ਗੋਕੁਲਾਨੰਦ ਮਲਿਕ ਨੇ ਜਾਣਕਾਰੀ ਦਿੱਤੀ ਕਿ ਇਹ ਨਵੀਆਂ ਦਰਾਂ ਐਤਵਾਰ ਤੋਂ ਲਾਗੂ ਹੋ ਗਈਆਂ ਹਨ। 

ਮੰਤਰੀ ਵੱਲੋਂ ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ, ਟੋਨਡ ਮਿਲਕ (Toned Milk) ਦੀ ਕੀਮਤ 50 ਰੁਪਏ ਤੋਂ ਵਧ ਕੇ ਹੁਣ 54 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਪ੍ਰੀਮੀਅਮਨ ਮਿਲਕ ਦੀ ਕੀਮਤ 54 ਰੁਪਏ ਤੋਂ ਵਧਾ ਕੇ 58 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਗੋਲਡ ਪ੍ਰੀਮੀਅਮ ਮਿਲਕ ਦੀ ਕੀਮਤ 56 ਰੁਪਏ ਤੋਂ ਵਧਾ ਕੇ 60 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜਦੋਂ ਕਿ ਗੋਲਡ ਪ੍ਰੀਮੀਅਮ ਪਲੱਸ ਵੈਰੀਐਂਟ ਦੀ ਕੀਮਤ ਹੁਣ 60 ਰੁਪਏ ਤੋਂ 64 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਮਲਿਕ ਨੇ ਕਿਹਾ ਕਿ ਟੋਨਡ ਮਿਲਕ ਅਤੇ ਪ੍ਰੀਮੀਅਮ ਮਿਲਕ ਦੇ 500 ਮਿਲੀਲੀਟਰ ਦੇ ਪਾਊਚ ਹੁਣ 27 ਰੁਪਏ ਅਤੇ 29 ਰੁਪਏ 'ਚ ਵਿਕਰਣਗੇ। 

ਮਲਿਕ ਨੇ ਕਿਹਾ,''ਦੁੱਧ ਦੀਆਂ ਕੀਮਤਾਂ 'ਚ ਲੰਬੇ ਸਮੇਂ ਤੋਂ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਕਿਸਾਨਾਂ ਦੇ ਫਾਇਦੇ ਲਈ ਅਸੀਂ ਹੁਣ ਦੁੱਧ ਜ਼ਿਆਦਾ ਕੀਮਤ 'ਤੇ ਖਰੀਦਾਂਗੇ। ਦੂਜੀਆਂ ਬ੍ਰਾਂਡੈਡ ਕੰਪਨੀਆਂ ਦੀ ਤੁਲਨਾ 'ਚ Omfed ਦੀ ਕੀਮਤਾਂ ਅਜੇ ਵੀ ਕਾਫ਼ੀ ਘੱਟ ਹਨ ਪਰ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਦੁੱਧ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।'' ਇਸ ਦਰਮਿਆਨ ਓਮਫੈਡ ਨੇ ਕਿਸਾਨਾਂ ਤੋਂ ਖਰੀਦੇ ਜਾਣ ਵਾਲੇ ਗਾਂ ਦੇ ਦੁੱਧ ਦੀ ਕੀਮਤ 1 ਰੁਪਏ ਵਧਾ ਕੇ 39.05 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ। ਇਸੇ ਤਰ੍ਹਾਂ, ਕਿਸਾਨਾਂ ਨੂੰ ਮੱਝ ਦਾ ਦੁੱਧ ਵੇਚਣ 'ਤੇ ਹੁਣ 1.60 ਰੁਪਏ ਪ੍ਰਤੀ ਲੀਟਰ ਵਾਧੂ ਮਿਲਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News