ਫ਼ੌਜੀ ਕਮਾਂਡਰ ਗੱਲਬਾਤ: ਫ਼ੌਜੀਆਂ ਨੂੰ ਪਿੱਛੇ ਹਟਾਉਣ ''ਤੇ ਨਹੀਂ ਬਣੀ ਸਹਿਮਤੀ

Sunday, Nov 08, 2020 - 12:08 PM (IST)

ਨਵੀਂ ਦਿੱਲੀ— ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਪਿਛਲੇ 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲੇ ਆ ਰਹੇ ਗਤੀਰੋਧ ਨੂੰ ਖਤਮ ਕਰਨ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਾਲੇ 8ਵੇਂ ਦੌਰ ਦੀ ਗੱਲਬਾਤ 'ਚ ਵੀ ਫ਼ੌਜੀਆਂ ਨੂੰ ਪਿੱਛੇ ਹਟਾਉਣ ਬਾਰੇ ਸਹਿਮਤੀ ਨਹੀਂ ਬਣੀ। ਫ਼ੌਜੀ ਕਮਾਂਡਰ ਦਰਮਿਆਨ 8ਵੇਂ ਦੌਰ ਦੀ ਗੱਲਬਾਤ ਭਾਰਤੀ ਸਰਹੱਦੀ ਖੇਤਰ ਦੇ ਚੁਸ਼ੂਲ 'ਚ ਬੀਤੇ ਸ਼ੁੱਕਰਵਾਰ ਨੂੰ ਹੋਈ ਸੀ ਪਰ ਕਰੀਬ 10 ਘੰਟੇ ਚੱਲੀ ਗੱਲਬਾਤ ਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਇਹ ਤੈਅ ਹੋਇਆ ਕਿ ਦੋਵੇਂ ਪੱਖਾਂ ਦਰਮਿਆਨ ਛੇਤੀ ਹੀ ਫਿਰ ਤੋਂ ਗੱਲਬਾਤ ਹੋਵੇਗੀ। 

ਫ਼ੌਜੀ ਕਮਾਂਡਰ ਦੀ ਗੱਲਬਾਤ ਖਤਮ ਹੋਣ ਦੇ ਕਰੀਬ 48 ਘੰਟਿਆਂ ਬਾਅਦ ਰੱਖਿਆ ਮੰਤਰਾਲਾ ਨੇ ਇਸ ਬਾਰੇ ਸੰਖੇਪ ਬਿਆਨ ਜਾਰੀ ਕਰ ਕੇ ਕਿਹਾ ਕਿ ਦੋਹਾਂ ਪੱਖਾਂ ਵਿਚਾਲੇ ਅਸਲ ਕੰਟਰੋਲ ਰੇਖਾ 'ਤੇ ਤਣਾਅ ਅਤੇ ਗਤੀਰੋਧ ਖਤਮ ਕਰਨ ਲਈ ਸਪੱਸ਼ਟ ਦ੍ਰਿਸ਼ਟੀਕੋਣ ਅਤੇ ਵਿਸਥਾਰ ਨਾਲ ਗੱਲਬਾਤ ਹੋਈ। ਦੋਹਾਂ ਵਿਚਾਲੇ ਫ਼ੌਜੀਆਂ ਦੀ ਵਾਪਸੀ ਨੂੰ ਲੈ ਕੇ ਸਕਾਰਾਤਮਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਇਹ ਵੀ ਸਹਿਮਤੀ ਬਣੀ ਕਿ ਦੋਵੇਂ ਪੱਖ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਬਣੀ ਮਹੱਤਵਪੂਰਨ ਸਹਿਮਤੀ ਨੂੰ ਗੰਭੀਰਤਾ ਨਾਲ ਅਮਲ 'ਚ ਲਿਆਉਣਗੇ। ਉਹ ਇਹ ਵੀ ਯਕੀਨੀ ਕਰਨਗੇ ਕਿ ਮੋਹਰੀ ਮੋਰਚਿਆਂ 'ਤੇ ਤਾਇਨਾਤ ਫ਼ੌਜੀ ਸੰਜਮ ਵਰਤਣਗੇ ਅਤੇ ਗਲਤਫ਼ਹਿਮੀ ਅਤੇ ਨਾ-ਸਮਝੀ ਤੋਂ ਬਚਣਗੇ।

ਦੋਹਾਂ ਪੱਖਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਉਹ ਫ਼ੌਜੀ ਅਤੇ ਕੂਟਨੀਤਕ ਮਾਧਿਅਮ ਤੋਂ ਗੱਲਬਾਤ ਅਤੇ ਸੰਪਰਕ ਬਣਾ ਕੇ ਰੱਖਣਗੇ ਅਤੇ ਹੁਣ ਤੱਕ ਹੋਈ ਗੱਲਬਾਤ ਦੇ ਆਧਾਰ 'ਤੇ ਪੈਂਡਿੰਗ ਮੁੱਦਿਆਂ ਦਾ ਹੱਲ ਕਰਨਗੇ। ਜਿਸ ਨਾਲ ਕਿ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣਾਇਆ ਜਾ ਸਕੇ। ਦੋਹਾਂ ਪੱਖਾਂ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਜਲਦ ਹੀ ਹੋਵੇਗੀ।


Tanu

Content Editor

Related News