ਸੁਰੱਖਿਆ ਫੋਰਸ ਦਾ ਵੱਡਾ ਐਕਸ਼ਨ, ਬੰਬਾਂ ਨਾਲ ਉਡਾਏ ਅੱਤਵਾਦੀਆਂ ਦੇ ਘਰ

Saturday, Apr 26, 2025 - 10:54 AM (IST)

ਸੁਰੱਖਿਆ ਫੋਰਸ ਦਾ ਵੱਡਾ ਐਕਸ਼ਨ, ਬੰਬਾਂ ਨਾਲ ਉਡਾਏ ਅੱਤਵਾਦੀਆਂ ਦੇ ਘਰ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪਹਿਲਗਾਮ ਹਮਲੇ ਮਗਰੋਂ ਅੱਤਵਾਦੀਆਂ ਖਿਲਾਫ਼ ਐਕਸ਼ਨ ਤੇਜ਼ ਹੋ ਗਿਆ ਹੈ। ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਅੱਤਵਾਦੀਆਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਹੈ। ਹੁਣ ਤੱਕ 6 ਅੱਤਵਾਦੀਆਂ ਦੇ ਘਰ ਡਿਗਾਏ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ ਅੱਤਵਾਦੀਆਂ ਦੇ ਘਰਾਂ ਨੂੰ ਆਈ. ਈ. ਡੀ. ਨਾਲ ਚਕਨਾਚੂਰ ਕਰ ਦਿੱਤਾ ਗਿਆ। ਫ਼ੌਜ ਨੇ ਤਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿਚ ਸਰਚ ਆਪ੍ਰੇਸ਼ਨ ਦੌਰਾਨ ਇਹ ਵੱਡਾ ਐਕਸ਼ਨ ਲਿਆ ਹੈ। 

PunjabKesari

ਲਕਸ਼ਰ-ਏ-ਤੋਇਬਾ ਦੇ ਸਰਗਰਮ ਕੈਡਰ ਅਹਿਸਾਨ ਅਹਿਮਦ ਸ਼ੇਖ ਦੇ ਦੋ ਮੰਜ਼ਿਲਾ ਘਰ ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਆਈ. ਈ. ਡੀ. ਦਾ ਇਸਤੇਮਾਲ ਕਰ ਕੇ ਉਡਾ ਦਿੱਤਾ ਹੈ। ਉਹ ਪੁਲਵਾਮਾ ਦਾ ਰਹਿਣ ਵਾਲਾ ਹੈ। ਅਜਿਹੇ ਹੀ ਇਕ ਹੋਰ ਕਾਰਵਾਈ ਵਿਚ ਲਕਸ਼ਰ ਵਿਚ ਸ਼ਾਮਲ ਹੋਏ ਸ਼ਾਹਿਦ ਅਹਿਮਦ ਦੇ ਘਰ ਨੂੰ ਸ਼ੋਪੀਆਂ 'ਚ ਧਮਾਕਾ ਕਰ ਕੇ ਉਡਾ ਦਿੱਤਾ ਗਿਆ। ਪਹਿਲਗਾਮ ਹਮਲੇ ਮਗਰੋਂ 48 ਘੰਟਿਆਂ ਵਿਚ ਕੁੱਲ 6 ਅੱਤਵਾਦੀਆਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ। ਇਨ੍ਹਾਂ ਵਿਚ ਲਸ਼ਕਰ ਦੇ ਆਸਿਫ ਸ਼ੇਖ, ਆਦਿਲ ਥੋਕਰ, ਹਾਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ।

 

ਸ਼ੁੱਕਰਵਾਰ ਰਾਤ ਨੂੰ ਸੁਰੱਖਿਆ ਫੋਰਸ ਨੇ ਕੁਲਗਾਮ ਵਿਚ ਜ਼ਾਕਿਰ ਗਨੀ ਦੇ ਘਰ ਨੂੰ ਉਡਾ ਦਿੱਤਾ, ਉਹ 2023 ਵਿਚ ਲਸ਼ਕਰ ਵਿਚ ਸ਼ਾਮਲ ਹੋਇਆ ਸੀ। ਇਸ ਦੇ ਨਾਲ ਹੀ ਬਿਜਬਹਿਰਾ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਆਦਿਲ ਥੋਕਰ ਦੇ ਘਰ ਨੂੰ ਉਡਾ ਦਿੱਤਾ। ਦੱਸ ਦੇਈਏ ਕਿ ਏਕੇ-47 ਰਾਈਫਲਾਂ ਅਤੇ ਬਾਡੀ ਕੈਮਰੇ ਪਹਿਨੇ ਹੋਏ ਲਕਸ਼ਰ-ਏ-ਤੋਇਬਾ ਦੇ 4 ਅੱਤਵਾਦੀਆਂ ਦੇ ਇਕ ਸਮੂਹ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਸੈਲਾਨੀਆਂ ਵਿਚਾਲੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਅੱਤਵਾਦੀ ਹਮਲੇ ਵਿਚ 26 ਲੋਕਾਂ ਦੀ ਜਾਨ ਚੱਲੀ ਗਈ।


author

Tanu

Content Editor

Related News