ਮਹਾਰਾਸ਼ਟਰ ਦੇ ਪਾਲਘਰ ''ਚ ਭੂਚਾਲ ਦੇ ਹਲਕੇ ਝਟਕੇ

Wednesday, Jun 17, 2020 - 09:21 PM (IST)

ਮਹਾਰਾਸ਼ਟਰ ਦੇ ਪਾਲਘਰ ''ਚ ਭੂਚਾਲ ਦੇ ਹਲਕੇ ਝਟਕੇ

ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਬੁੱਧਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦਹਾਨੂੰ ਤਹਿਸੀਲ ਦੇ ਡੁੰਡਾਲਵਾੜੀ ਪਿੰਡ 'ਚ 2.5 ਤੀਬਰਤਾ ਦਾ ਭੂਚਾਲ ਆਇਆ ਹੈ। ਸਵੇਰੇ 11:51 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਇਸ ਇਲਾਕੇ ਵਿਚ 2018 ਤੇ 2019 ਦੇ ਵਿਚ ਵੀ ਕਈ ਵਾਰ ਭੂ-ਵਿਗਿਆਨਕ ਗਤੀਵਿਧੀਆਂ ਮਹਿਸੂਸ ਕੀਤੀਆਂ ਗਈਆਂ ਸਨ।


author

Gurdeep Singh

Content Editor

Related News