ਦਿੱਲੀ ''ਚ ਲਾਕਡਾਊਨ ਤੋਂ ਬਾਅਦ ਸੜਕਾਂ ''ਤੇ ਪ੍ਰਵਾਸੀ ਮਜ਼ਦੂਰ, ਯੂ.ਪੀ. ਦੇ ਮੰਤਰੀ ਨੇ ਕੇਜਰੀਵਾਲ ਨੂੰ ਘੇਰਿਆ

04/21/2021 2:40:22 AM

ਨਵੀਂ ਦਿੱਲੀ - ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਵਿੱਚ 26 ਅਪ੍ਰੈਲ ਦੀ ਸਵੇਰੇ 5 ਵਜੇ ਤੱਕ ਲਾਕਡਾਊਨ ਲਾਗੂ ਕਰ ਦਿੱਤਾ ਹੈ। ਕੇਜਰੀਵਾਲ ਨੇ ਪ੍ਰਵਾਸੀ ਮਜ਼ਦੂਰਾਂ ਵਲੋਂ ਦਿੱਲੀ ਵਿੱਚ ਹੀ ਰੁਕੇ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਹ ਛੋਟਾ ਲਾਕਡਾਊਨ ਹੈ। ਸੀ.ਐੱਮ. ਦੀ ਅਪੀਲ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪ੍ਰਵਾਸੀ ਦਿੱਲੀ ਦੀਆਂ ਸੜਕਾਂ 'ਤੇ ਘਰ ਵਾਪਸੀ ਦੀ ਬੇਚੈਨੀ ਵਿੱਚ ਨਜ਼ਰ ਆ ਰਹੇ ਹਨ। ਬੱਸ ਅੱਡੇ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਭੀੜ੍ਹ ਹੈ।

ਇਹ ਵੀ ਪੜ੍ਹੋ- ਸਰਕਾਰੀ ਹਸਪਤਾਲ 'ਚ ਇਲਾਜ ਲਈ ਘਰੋਂ ਬੈਡ ਲੈ ਕੇ ਆਇਆ ਮਰੀਜ਼...

ਇਸ ਨੂੰ ਲੈ ਕੇ ਯੂ.ਪੀ. ਸਰਕਾਰ ਦੇ ਮੰਤਰੀ ਨੇ ਦਿੱਲੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ। ਯੂ.ਪੀ. ਸਰਕਾਰ ਦੇ ਮੰਤਰੀ ਸਿੱਧਾਰਥ ਨਾਥ ਸਿੰਘ ਨੇ ਮੰਗਲਵਾਰ ਨੂੰ ਦਿੱਲੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਬਿਨਾਂ ਕਿਸੇ ਵਿਵਸਥਾ ਦੇ ਲਾਕਡਾਊਨ ਲਗਾ ਦਿੱਤਾ ਹੈ। ਉਨ੍ਹਾਂ ਦੀਆਂ ਬੱਸਾਂ ਯੂ.ਪੀ. ਬਾਰਡਰ ਤੱਕ ਛੱਡ ਕੇ ਜਾ ਰਹੀ ਹਨ। ਉਨ੍ਹਾਂ ਕਿਹਾ ਕਿ ਯੂ.ਪੀ. ਅਤੇ ਬਿਹਾਰ ਦੇ ਉਨ੍ਹਾਂ ਲੋਕਾਂ ਨੂੰ ਅਸੀਂ ਨਹੀਂ ਛੱਡ ਸਕਦੇ ਇਸ ਲਈ ਉਨ੍ਹਾਂ ਨੂੰ ਘਰ ਭੇਜਣ ਦੀ ਤਿਆਰੀ ਵਿੱਚ ਲੱਗੇ ਹਾਂ।

ਇਹ ਵੀ ਪੜ੍ਹੋ- ਯੂ.ਪੀ. ਸਰਕਾਰ ਦਾ ਵੱਡਾ ਫੈਸਲਾ: 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ

ਸਿੱਧਾਰਥ ਨਾਥ ਸਿੰਘ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਅਤੇ ਰੋਡਵੇਜ਼ ਦੀਆਂ ਬੱਸਾਂ ਲਗਾਈਆਂ ਹਨ ਤਾਂਕਿ ਲੋਕਾਂ ਨੂੰ ਘਰ ਪਹੁੰਚਾਇਆ ਜਾ ਸਕੇ। ਅਖੀਰ ਬਿਨਾਂ ਸੋਚੇ-ਸਮਝੇ ਇਹ ਲਾਕਡਾਊਨ ਲਾਗੂ ਕੀਤਾ ਗਿਆ ਹੈ। ਇਸ ਦਾ ਅਸਰ ਕੀ ਹੋਵੇਗਾ, ਸਰਕਾਰ ਨੇ ਇਹ ਨਹੀਂ ਸੋਚਿਆ। ਕੇਜਰੀਵਾਲ ਸਰਕਾਰ ਨੇ ਨਾ ਤਾਂ ਉਨ੍ਹਾਂ ਲੋਕਾਂ ਦੇ ਰਾਸ਼ਨ ਦੀ ਵਿਵਸਥਾ ਕੀਤੀ ਅਤੇ ਨਾ ਹੀ ਉਨ੍ਹਾਂ ਦੇ ਆਉਣ-ਜਾਣ ਦਾ ਪ੍ਰਬੰਧ ਹੀ ਕੀਤਾ। ਸਿੱਧਾਰਥ ਨਾਥ ਸਿੰਘ ਨੇ ਕੋਰੋਨਾ ਤੋਂ ਨਜਿੱਠਣ ਲਈ ਯੂ.ਪੀ. ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਦੀ ਵੀ ਚਰਚਾ ਕੀਤੀ।

ਇਹ ਵੀ ਪੜ੍ਹੋ- ਯੂ.ਪੀ. ਸਰਕਾਰ ਦਾ ਵੱਡਾ ਫੈਸਲਾ: 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ

ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਲਾਕਡਾਊਨ ਲਾਗੂ ਨਹੀਂ ਕਰ ਰਹੀ ਪਰ ਅਸੀਂ ਉਹ ਤਮਾਮ ਦੂਜੇ ਉਪਾਅ ਜ਼ਰੂਰ ਕਰ ਰਹੇ ਹਾਂ ਜਿਸ ਨਾਲ ਇਨਫੈਕਸ਼ਨ ਰੁਕੇ। ਸਾਰੇ ਸਕੂਲ-ਕਾਲਜ, ਮਾਰਕੀਟ ਬੰਦ ਹਨ। ਨਾਈਟ ਕਰਫਿਊ ਲਗਾਇਆ ਗਿਆ ਹੈ। ਵੀਕੈਂਡ ਕਰਫਿਊ ਲਗਾ ਦਿੱਤਾ ਗਿਆ ਹੈ। ਸੜਕਾਂ 'ਤੇ ਸਖ਼ਤੀ ਹੋ ਰਹੀ ਹੈ ਪਰ ਸਾਨੂੰ ਲੱਗਦਾ ਹੈ ਕਿ ਰੋਜ਼ੀ-ਰੋਟੀ ਵੀ ਜ਼ਰੂਰੀ ਹੈ ਅਤੇ ਜੀਵਨ ਵੀ। ਇਸ ਲਈ ਲਾਕਡਾਊਨ ਨਾ ਲਗਾ ਕੇ ਅਸੀਂ ਦੂਜੇ ਤਰੀਕੇ ਆਪਣਾ ਰਹੇ ਹਾਂ ਜੋ ਲੱਗਭੱਗ ਲਾਕਡਾਊਨ ਵਰਗਾ ਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News