ਪ੍ਰਵਾਸੀਆਂ ਨੂੰ ਤਾਲਾਬੰਦੀ ਤੋਂ ਪਹਿਲਾਂ ਜਾਣ ਦਿੱਤਾ ਹੁੰਦਾ ਤਾਂ ਕੋਵਿਡ-19 ਦੇ ਮਾਮਲੇ ਇੰਨੇ ਨਾ ਵਧਦੇ : ਰਿਪੋਰਟ
Sunday, May 31, 2020 - 12:41 PM (IST)
ਨਵੀਂ ਦਿੱਲੀ- ਜਨ ਸਿਹਤ ਮਾਹਰਾਂ ਦੇ ਇਕ ਸਮੂਹ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਸੀ ਜੇਕਰ ਪ੍ਰਵਾਸੀ ਮਜ਼ਦੂਰਾਂ ਨੂੰ ਤਾਲਾਬੰਦੀ ਲਾਗੂ ਕੀਤੇ ਜਾਣ ਤੋਂ ਪਹਿਲਾਂ ਘਰ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੁੰਦੀ, ਕਿਉਂਕਿ ਉਦੋਂ ਤੱਕ ਇਨਫੈਕਸ਼ਨ ਰੋਗ ਘੱਟ ਪੱਧਰ 'ਤੇ ਫੈਲਿਆ ਸੀ। ਕੇਂਦਰੀ ਸਿਹਤ ਮਹਿਕਮਾ ਅਨੁਸਾਰ, ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 5,164 ਹੋ ਗਈ ਅਤੇ ਪੀੜਤਾਂ ਦੀ ਗਿਣਤੀ 1,82,143 'ਤੇ ਪਹੁੰਚ ਗਈ ਹੈ। ਏਮਜ਼, ਜੇ.ਐੱਨ.ਯੂ., ਬੀ.ਐੱਚ.ਯੂ. ਸਮੇਤ ਹੋਰ ਸੰਸਥਾਵਾਂ ਦੇ ਜਨ ਸਿਹਤ ਮਾਹਰਾਂ ਦੀ ਕੋਵਿਡ-19 ਦੀ ਇਕ ਰਿਪੋਰਟ 'ਚ ਕਿਹਾ,''ਵਾਪਸ ਆ ਰਹੇ ਪ੍ਰਵਾਸੀ ਹੁਣ ਦੇਸ਼ ਦੇ ਹਰ ਹਿੱਸੇ ਤੱਕ ਇਨਫੈਕਸ਼ਨ ਲੈ ਕੇ ਜਾ ਰਹੇ ਹਨ। ਜ਼ਿਆਦਾਤਰ ਉਨ੍ਹਾਂ ਜ਼ਿਲ੍ਹਿਆਂ ਦੇ ਪਿੰਡ ਵਾਸੀ ਅਤੇ ਸ਼ਹਿਰੀ ਉਪ ਨਗਰੀ ਇਲਾਕਿਆਂ 'ਚ ਜਾ ਰਹੇ ਹਨ, ਜਿੱਥੇ ਮਾਮਲੇ ਘੱਟ ਸਨ ਅਤੇ ਜਨ ਸਿਹਤ ਪ੍ਰਣਾਲੀ ਕਮਜ਼ੋਰ ਹੈ।''
ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ (ਆਈ.ਪੀ.ਐੱਚ.ਏ.), ਇੰਡੀਅਨ ਐਸੋਸੀਏਸ਼ਨ ਆਫ ਪ੍ਰਿਵੇਂਟਿਵ ਐਂਡ ਸੋਸ਼ਲ ਮੈਡੀਸਿਨ (ਆਈ.ਏ.ਪੀ.ਐੱਸ.ਐੱਮ.) ਅਤੇ ਇੰਡੀਅਨ ਐਸੋਸੀਏਸ਼ਨ ਆਫ ਏਪੀਡੇਮੋਲਾਜਿਸਟ (ਆਈ.ਏ.ਈ.) ਦੇ ਮਾਹਰਾਂ ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ 'ਚ 25 ਮਾਰਚ ਤੋਂ 30 ਮਈ ਤੱਕ ਦੇਸ਼ਵਿਆਪੀ ਤਾਲਾਬੰਦੀ ਸਭ ਤੋਂ ਸਖਤ ਰਹੀ ਅਤੇ ਇਸ ਦੌਰਾਨ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧੇ।
ਮਾਹਰਾਂ ਨੇ ਕਿਹਾ ਕਿ ਜਨਤਾ ਲਈ ਇਸ ਬੀਮਾਰੀ ਬਾਰੇ ਸੀਮਿਤ ਜਾਣਕਾਰੀ ਉਪਲੱਬਧ ਹੋਣ ਕਾਰਨ ਅਜਿਹਾ ਲੱਗਦਾ ਹੈ ਕਿ ਡਾਕਟਰਾਂ ਅਤੇ ਮਹਾਮਾਰੀ ਵਿਗਿਆਨੀਆਂ ਨੇ ਸਰਕਾਰ ਨੂੰ ਸ਼ੁਰੂਆਤ 'ਚ ਸੀਮਿਤ ਫੀਲਡ ਸਿਖਲਾਈ ਅਤੇ ਕੌਸ਼ਲ ਨਾਲ ਸਲਾਹ ਦਿੱਤੀ। ਉਨ੍ਹਾਂ ਰਿਪੋਰਟ 'ਚ ਕਿਹਾ,''ਨੀਤੀ ਨਿਰਮਾਤਾਵਾਂ ਨੇ ਸਪੱਸ਼ਟ ਤੌਰ 'ਤੇ ਆਮ ਪ੍ਰਸ਼ਾਸਨਿਕ ਨੌਕਰਸ਼ਾਹਾਂ 'ਤੇ ਭਰੋਸਾ ਕੀਤਾ। ਮਹਾਮਾਰੀ ਵਿਗਿਆਨ, ਜਨ ਸਿਹਤ, ਦੀਵਾਈਆਂ ਅਤੇ ਸਮਾਜਿਕ ਵਿਗਿਆਨੀਆਂ ਦੇ ਖੇਤਰ 'ਚ ਵਿਗਿਆਨ ਵਿਸ਼ੇਸ਼ਾਂ ਨਾਲ ਗੱਲਬਾਤ ਸੀਮਿਤ ਰਹੀ।'' ਇਸ 'ਚ ਕਿਹਾ ਗਿਆ ਹੈ ਕਿ ਭਾਰਤੀ ਮਨੁੱਖੀ ਆਫਤ ਅਤੇ ਬੀਮਾਰੀ ਦੇ ਫੈਲਣ ਦੇ ਲਿਹਾਜ ਨਾਲ ਭਾਰੀ ਕੀਮਤ ਚੁਕਾ ਰਿਹਾ ਹੈ।