ਗੋਆ 'ਚ ਭਾਰਤੀ ਜਲ ਸੈਨਾ ਦਾ ਮਿਗ 29ਕੇ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ

10/12/2022 12:10:01 PM

ਪਣਜੀ (ਭਾਸ਼ਾ)- ਭਾਰਤੀ ਜਲ ਸੈਨਾ ਨੇ ਕਿਹਾ ਕਿ ਇਕ ਮਿਗ 29ਕੇ ਲੜਾਕੂ ਜਹਾਜ਼ ਬੁੱਧਵਾਰ ਨੂੰ ਗੋਆ ਤੱਟ 'ਤੇ ਨਿਯਮਿਤ ਉਡਾਣ ਦੌਰਾਨ ਸਮੁੰਦਰ ਦੇ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬੇਸ 'ਤੇ ਆਉਂਦੇ ਸਮੇਂ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। 

ਅਧਿਕਾਰੀ ਨੇ ਕਿਹਾ,''ਤੇਜ਼ੀ ਨਾਲ ਖੋਜ ਅਤੇ ਬਚਾਅ ਮੁਹਿੰਮ ਤੋਂ ਬਾਅਦ ਪਾਇਲਟ ਨੂੰ ਸੁਰੱਖਿਅਤ ਕੱਢ ਲਿਆ ਗਿਆ।'' ਪਾਇਲਟ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਲਈ ਇਕ ਬੋਰਡ ਆਫ਼ ਇਨਕੁਆਇਰੀ (ਬੀ.ਓ.ਆਈ.) ਨੂੰ ਆਦੇਸ਼ ਦਿੱਤਾ ਗਿਆ ਹੈ।


DIsha

Content Editor

Related News