ਵਿਦਿਆਰਥਣ ਦਾ ਕਮਾਲ, ਚੌਲਾਂ ਦੇ ਦਾਣਿਆਂ 'ਤੇ ਲਿਖੀ 'ਭਗਵਦ ਗੀਤਾ' (ਤਸਵੀਰਾਂ)

Tuesday, Oct 20, 2020 - 12:50 PM (IST)

ਵਿਦਿਆਰਥਣ ਦਾ ਕਮਾਲ, ਚੌਲਾਂ ਦੇ ਦਾਣਿਆਂ 'ਤੇ ਲਿਖੀ 'ਭਗਵਦ ਗੀਤਾ' (ਤਸਵੀਰਾਂ)

ਤੇਲੰਗਾਨਾ— ਕੁਝ ਵੱਖਰਾ ਕਰਨ ਦਾ ਹੁਨਰ ਇਨਸਾਨ ਨੂੰ ਸਭ ਨਾਲੋਂ ਵੱਖਰਾ ਬਣਾਉਂਦਾ ਹੈ। ਕੁਝ ਅਜਿਹੇ ਹੀ ਹੁਨਰ ਦਾ ਕਮਾਲ ਕਰ ਵਿਖਾਇਆ ਹੈ, ਹੈਦਰਾਬਾਦ ਦੀ ਇਕ ਲਾਅ ਵਿਦਿਆਰਥਣ ਨੇ। ਮਾਈਕ੍ਰੋ ਕਲਾਕਾਰ ਨੇ 4042 ਚੌਲਾਂ ਦੇ ਦਾਣਿਆਂ 'ਤੇ 'ਭਗਵਦ ਗੀਤਾ' ਲਿਖੀ ਹੈ। ਇਸ ਕੰਮ ਨੂੰ ਕਰਨ ਵਿਚ ਵਿਦਿਆਰਥਣ ਨੂੰ 150 ਘੰਟੇ ਦਾ ਸਮਾਂ ਲੱਗਾ। ਇਸ ਮਾਈਕ੍ਰੋ ਕਲਾਕਾਰ ਦਾ ਨਾਂ ਹੈ, ਰਾਮਾਗਿਰੀ ਸਵਾਰਿਕਾ। ਉਸ ਦਾ ਕਹਿਣਾ ਹੈ ਕਿ ਮੈਂ 2,000 ਤੋਂ ਵੱਧ ਸੂਖਮ ਕਲਾਕ੍ਰਿਤੀਆਂ ਬਣਾਈਆਂ ਹਨ। ਸਵਾਰਿਕਾ ਮੁਤਾਬਕ ਉਹ ਮਿਲਕ ਕਲਾ, ਕਾਗਜ਼ ਦੀ ਨੱਕਾਸ਼ੀ, ਤਿਲ ਦੇ ਬੀਜ 'ਤੇ ਆਪਣੀ ਕਲਾਕਾਰੀ ਵਿਖਾ ਚੁੱਕੀ ਹੈ। 

ਇਹ ਵੀ ਪੜ੍ਹੋ: ਸਾਰੇ ਧਰਮਾਂ ਲਈ ਖ਼ਾਸ ਹੈ 'ਅਜਮੇਰ ਸ਼ਰੀਫ ਦਰਗਾਹ', ਜਿੱਥੇ ਹਰ ਵਿਅਕਤੀ ਦਾ ਝੁੱਕਦਾ ਹੈ ਸਿਰ

PunjabKesari

ਸਵਾਰਿਕਾ ਮੁਤਾਬਕ ਮੈਂ ਚੌਲਾਂ ਦੇ ਦਾਣਿਆਂ 'ਤੇ ਭਗਵਦ ਗੀਤਾ ਲਿਖੀ ਹੈ, ਜਿਸ ਨੂੰ ਖਤਮ ਕਰਨ ਵਿਚ 150 ਘੰਟੇ ਲੱਗੇ। ਮੈਂ ਮਾਈਕ੍ਰੋ ਆਰਟ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ 'ਤੇ ਕੰਮ ਕਰਦੀ ਹਾਂ। ਰਾਸ਼ਟਰੀ ਪੱਧਰ 'ਤੇ ਆਪਣੇ ਕੰਮ ਲਈ ਪਹਿਚਾਣ ਬਣਾਉਣ ਤੋਂ ਬਾਅਦ ਸਵਾਰਿਕਾ ਦੀ ਇੱਛਾ ਹੈ ਕਿ ਹੁਣ ਉਹ ਕੌਮਾਂਤਰੀ ਪੱਧਰ 'ਤੇ ਆਪਣੀ ਪਹਿਚਾਣ ਬਣਾਵੇ। 

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਰਾਸ਼ਟਰ ਦੇ ਨਾਮ ਦੇਣਗੇ ਸੰਦੇਸ਼

PunjabKesari

ਸਵਾਰਿਕਾ ਦਾ ਕਹਿਣਾ ਹੈ ਕਿ ਉਸ ਨੂੰ ਕਲਾ ਅਤੇ ਸੰਗੀਤ ਵਿਚ ਦਿਲਚਸਪੀ ਹੈ। ਇਸ ਲਈ ਬਚਪਨ ਤੋਂ ਹੀ ਮੈਨੂੰ ਕਈ ਪੁਰਸਕਾਰ ਮਿਲੇ ਹਨ। ਚਾਰ ਸਾਲ ਪਹਿਲਾਂ ਚੌਲ ਦੇ ਦਾਣੇ 'ਤੇ ਭਗਵਾਨ ਗਣੇਸ਼ ਦੀ ਤਸਵੀਰ ਬਣਾ ਕੇ ਮਾਈਕ੍ਰੋ ਆਰਟ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਇਕ ਹੀ ਚੌਲ ਦੇ ਦਾਣੇ 'ਤੇ ਅੰਗਰੇਜ਼ੀ ਦੀ ਪੂਰੀ ਵਰਣਮਾਲਾ ਲਿਖੀ। ਸਵਾਰਿਕਾ ਨੂੰ ਕੌਮਾਂਤਰੀ ਆਰਡਰ ਬੁੱਕ ਆਫ਼ ਰਿਕਾਰਡਜ਼ ਨਾਲ 2017 'ਚ ਸਨਮਾਨਤ ਕੀਤਾ ਗਿਆ। ਲਾਅ ਵਿਦਿਆਰਥਣ ਹੋਣ ਦੇ ਨਾਅਤੇ ਸਵਾਰਿਕਾ ਦਾ ਕਹਿਣਾ ਹੈ ਕਿ ਉਹ ਇਕ ਜੱਜ ਬਣਨਾ ਚਾਹੁੰਦੀ ਸੀ।

ਇਹ ਵੀ ਪੜ੍ਹੋ: ਸਨਸਨੀ ਵਾਰਦਾਤ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਜੀਭ ਕੱਟ ਕੇ ਦਰੱਖ਼ਤ ਨਾਲ ਲਟਕਾਈ ਲਾਸ਼

PunjabKesari

 


author

Tanu

Content Editor

Related News