ਭਾਰਤ ’ਚ ਪਹਿਲੀ ਵਾਰ ਨਦੀ ਦੇ ਹੇਠਾਂ ਦੌੜੀ ਮੈਟਰੋ ਟਰੇਨ, ਹਾਵੜਾ ਤੋਂ ਪਹੁੰਚੀ ਕਲਕੱਤਾ
Thursday, Apr 13, 2023 - 04:04 AM (IST)
ਕਲਕੱਤਾ (ਭਾਸ਼ਾ)- ਕਲਕੱਤਾ ਮੈਟਰੋ ਨੇ ਬੁੱਧਵਾਰ ਨੂੰ ਉਸ ਸਮੇਂ ਇਤਿਹਾਸ ਰਚ ਦਿੱਤਾ, ਜਦੋਂ ਉਸ ਦੀ ਇਕ ਟਰੇਨ ਨੇ ਦੇਸ਼ ’ਚ ਪਹਿਲੀ ਵਾਰ ਇਕ ਨਦੀ ਹੇਠ ਬਣੀ ਸੁਰੰਗ ’ਚ ਦੌੜ ਲਗਾਈ। ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਮੈਟਰੋ ਦੀ ਇਸ ਟਰੇਨ ’ਚ ਸਿਰਫ ਅਧਿਕਾਰੀ ਅਤੇ ਇੰਜੀਨੀਅਰ ਸਵਾਰ ਸਨ। ਉਹ ਹੁਗਲੀ ਨਦੀ ਦੇ ਹੇਠੋਂ ਹੁੰਦੀ ਹੋਈ ਕੋਲਕਾਤਾ ਤੋਂ ਹਾਵੜਾ ਪਹੁੰਚੀ।
ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧੀਆਂ, ਸਾਵਰਕਰ ਦੇ ਪੋਤਰੇ ਨੇ ਦਰਜ ਕਰਵਾਈ ਸ਼ਿਕਾਇਤ, ਪੜ੍ਹੋ ਪੂਰਾ ਮਾਮਲਾ
ਅਧਿਕਾਰੀ ਨੇ ਕਿਹਾ ਕਿ ਕੋਲਕਾਤਾ ਅਤੇ ਉਸ ਦੇ ਉਪ ਨਗਰਾਂ ’ਚ ਵਸਦੇ ਨਾਗਰਿਕਾਂ ਨੂੰ ਆਧੁਨਿਕ ਆਵਾਜਾਈ ਵਿਵਸਥਾ ਮੁਹੱਈਆ ਕਰਵਾਉਣ ਦੀ ਦਿਸ਼ਾ ਇਹ ਇਕ ਕ੍ਰਾਂਤੀਕਾਰੀ ਕਦਮ ਹੈ। ਮੈਟਰੋ ਰੇਲਵੇ ਦੇ ਮਹਾਪ੍ਰਬੰਧਕ ਪੀ. ਉਦੇ ਕੁਮਾਰ ਰੈਡੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੋਲਕਾਤਾ ਦੇ ਮਹਾਕਰਨ ਸਟੇਸ਼ਨ ਤੋਂ ਹਾਵੜਾ ਮੈਦਾਨ ਸਟੇਸ਼ਨ ਤੱਕ ਟਰੇਨ ’ਚ ਯਾਤਰਾ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।