ਰੋਗੀ ਦੇ ਲੀਵਰ ਤੋਂ ਦਿਲ ’ਚ ਪਹੁੰਚਿਆ ਮੈਟੇਲਿਕ ਸਟੰਟ, 9 ਘੰਟੇ ਦੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਕੱਢਿਆ

Saturday, Oct 30, 2021 - 11:39 AM (IST)

ਰੋਗੀ ਦੇ ਲੀਵਰ ਤੋਂ ਦਿਲ ’ਚ ਪਹੁੰਚਿਆ ਮੈਟੇਲਿਕ ਸਟੰਟ, 9 ਘੰਟੇ ਦੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਕੱਢਿਆ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਨਿੱਜੀ ਹਸਪਤਾਲ ਵਿਚ 12 ਡਾਕਟਰਾਂ ਅਤੇ ਪੈਰਾਮੈਡੀਕਲ ਮੁਲਾਜ਼ਮਾਂ ਦੀ ਇਕ ਟੀਮ ਨੇ 35 ਸਾਲਾ ਇਕ ਵਿਅਕਤੀ ਦੀ 9 ਘੰਟੇ ਦੀ ਲੰਬੀ ਸਰਜਰੀ ਕੀਤੀ, ਜਿਸ ਦਾ ਮੈਟੇਲਿਕ ਸਟੰਟ ਲੀਵਰ ਤੋਂ ਦਿਲ ਵਿਚ ਚਲੇ ਜਾਣ ਕਾਰਨ ਐਰੋਟਿਕ ਸਾਈਨਸ ਟੁੱਟ ਗਈ ਸੀ। ਹਸਪਤਾਲ ਨੇ ਦਾਅਵਾ ਕੀਤਾ ਕਿ ਸਰਜਰੀ ਦੌਰਾਨ ਉਸ ਦੇ ਦਿਲ ਨੂੰ ਇਕ ਬਹੁਤ ਹੀ ਹੀ ਉੱਨਤ ਤਕਨੀਕ ਦੀ ਵਰਤੋਂ ਕਰ ਕੇ ਬੰਦ ਕਰ ਦਿੱਤਾ ਗਿਆ ਸੀ ਅਤੇ ਮੈਟੇਲਿਕ ਦੇ ਸਟੇਂਟ ਨੂੰ ਕੱਟ ਕੇ ਛੋਟਾ ਕਰ ਦਿੱਤਾ। ਇਸ ਨਾਲ ਉਨ੍ਹਾਂ ਦੀ ਐਰੋਟਿਕ ਸਾਈਨਸ ਦਾ ਟੁੱਟਣਾ ਬੰਦ ਹੋ ਗਿਆ ਅਤੇ ਉਸ ਦੇ ਦਿਲ ਦੇ ਸੱਜੇ ਪਾਸੇ ਵਾਲੇ ਵਾਲਵ ਦੀ ਮੁਰੰਮਤ ਕੀਤੀ ਗਈ।

ਇਹ ਵੀ ਪੜ੍ਹੋ : ਜਗਦੀਸ਼ ਟਾਈਟਲਰ ਨੂੰ ਕਾਂਗਰਸ ’ਚ ਵੱਡੀ ਜ਼ਿੰਮੇਵਾਰੀ ਮਿਲਣ ’ਤੇ ਮਨਜਿੰਦਰ ਸਿਰਸਾ ਨੇ ਚੁੱਕੇ ਸਵਾਲ

ਡਾਕਟਰਾਂ ਨੇ ਕਿਹਾ ਕਿ ਰੋਗੀ ਦੇ ਦਿਲ ਦੀ ਧੜਕਨ ਰੁਕਣ, ਲੀਵਰ ਵਿਚ ਗੜਬੜੀ ਅਤੇ ਪਲੇਟਲੈਟਸ ਦੇ ਗੰਭੀਰ ਲੱਛਣ ਦਿਖਾਈ ਦੇ ਰਹੇ ਸਨ। ਉਸਦੀ ਸਰਜਰੀ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਮੈਟੇਲਿਕ ਦਾ ਸਟੰਟ ਉਸ ਦੇ ਦਿਲ ਦੀ ਨਾੜ ਵਿਚ ਪੂਰੀ ਤਰ੍ਹਾਂ ਵੜ ਗਿਆ ਸੀ। ਇਸ ਸਰਜਰੀ ਵਿਚ ਮੁੱਖ ਚੁਣੌਤੀਆਂ ਵਿਚ ਸਰਜਰੀ ਤੋਂ ਬਾਅਦ ਹਾਰਟ (ਦਿਲ) ਦੇ ਫਟਣ ਅਤੇ ਕੰਟਰੋਲ ਤੋਂ ਬਾਹਰ ਖੂਨ ਦੇ ਵੱਗਣ ਅਤੇ ਲੀਵਰ ਦੇ ਕੰਮ ਬੰਦ ਕਰਨ ਦਾ ਬਹੁਤ ਜ਼ਿਆਦਾ ਜ਼ੋਖਮ ਸੀ। ਆਮ ਤੌਰ ’ਤੇ ਇਸ ਤਰ੍ਹਾਂ ਦੀ ਸਰਜਰੀ ਵਿਚ ਬਚਣ ਦੀ ਸਿਰਫ਼ 30 ਫੀਸਦੀ ਸੰਭਾਵਨਾ ਹੁੰਦੀ ਹੈ। ਡਾ. ਰਿਤਵਿਕ ਰਾਜ ਭੁਈਆਂ ਨੇ ਕਿਹਾ ਕਿ ਅਸੀਂ ਜਾਂਚ ਕੀਤੀ ਅਤੇ ਪਾਇਆ ਕਿ ਦਿਲ ਦਾ ਸੱਜਾ ਹਿੱਸਾ ਨੁਕਸਾਨਿਆ ਗਿਆ ਸੀ। ਅਸੀਂ ਆਪ੍ਰੇਸ਼ਨ ਕੀਤਾ ਜੋ ਸਫ਼ਲ ਰਿਹਾ। 2 ਹਫ਼ਤੇ ਤੋਂ ਬਾਅਦ ਰੋਗੀ ਨੂੰ ਛੁੱਟੀ ਦੇ ਦਿੱਤੀ ਗਈ। ਉਸਨੇ ਆਪਣੀਆਂ ਆਮ ਸਰਗਰਮੀਆਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News