ਰਾਤ ਨੂੰ ਬੱਚੀ ਨੂੰ ਦੁੱਧ ਪਿਆਉਣ ਉੱਠੀ ਮਾਂ ਤਾਂ ਫੇਸਬੁੱਕ ਵੱਲੋਂ ਆਈ ਈ-ਮੇਲ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
Friday, Nov 11, 2022 - 02:15 PM (IST)
ਨਵੀਂ ਦਿੱਲੀ– ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ‘ਮੇਟਾ’ ਨੇ ਵੀ ਆਪਣੇ ਕਰਮਚਾਰੀਆਂ ਦੀ ਵੱਡੇ ਪੱਧਰ ’ਤੇ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ’ਚ ਮੈਟਰਨਿਟੀ ਲੀਵ ’ਤੇ ਗਈ ਇਕ ਕਮਿਊਨੀਕੇਸ਼ਨ ਮੈਨੇਜਰ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸਨੇ ਦੱਸਿਆ ਕਿ ਉਹ ਆਪਣੀ 3 ਮਹੀਨਿਆਂ ਦੀ ਬੱਚੀ ਨੂੰ ਰਾਤ ਨੂੰ ਦੁੱਧ ਪਿਆਉਣ ਉੱਠੀ ਤਾਂ ਮੈਨੂੰ ‘ਮੇਟਾ’ ਕੰਪਨੀ ਵੱਲੋਂ ਇਕ ਈ-ਮੇਲ ਆਈ। ਇਸ ਮੇਲ ’ਚ ਕੰਪਨੀ ’ਚੋਂ ਕੱਢੇ ਗਏ ਕਰਮਚਾਰੀਆਂ ਦੀ ਲਿਸਟ ਸੀ ਜਿਸ ਵਿਚ ਆਪਣਾ ਨਾਂ ਵੇਖ ਕੇ ਮੇਰੇ ਹੋਸ਼ ਉਡ ਗਏ।
ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ
ਭਾਰਤੀ ਮੂਲ ਦੀ ਅਨੇਕਾ ਪਟੇਲ ਨੇ ਲਿੰਕਡਿਨ ਪੋਸਟ ’ਚ ਆਪਣੇ ਹਾਲਾਤ ਦੱਸਦੇ ਹੋਏ ਲਿਖਿਆ ਕਿ ਹੁਣ ਅੱਗੇ ਕੀ? ਇਸਦਾ ਜਵਾਬ ਮੁਸ਼ਕਿਲ ਹੈ। ਮੇਰੀ ਮੈਟਰਨਿਟੀ ਲੀਵ ਫਰਵਰੀ ਮਹੀਨੇ ’ਚ ਖ਼ਤਮ ਹੋਣੀ ਸੀ। ਕੁੜੀ ਹੋਣ ਤੋਂ ਬਾਅਦ ਮੇਰੇ ਲਈ ਇਹ ਕੁਝ ਸ਼ੁਰੂਆਤੀ ਮਹੀਨੇ ਚੁਣੌਤੀ ਵਾਲੇ ਰਹੇ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਅਨੇਕਾ ਪਟੇਲ ਨੂੰ ਮੇਟਾ ’ਚ ਮਈ 2020 ’ਚ ਨੌਕਰੀ ਮਿਲੀ ਸੀ, ਉਸ ਦੌਰਾਨ ਕੋਵਿਡ ਮਹਾਮਾਰੀ ਦੌਰਾਨ ਕੰਪਨੀ ਨੇ ਵੱਡੇ ਪੱਧਰ ’ਤੇ ਭਾਰਤੀ ਕੀਤੀ ਸੀ। ਕੰਪਨੀ ਨੂੰ ਲੱਗਾ ਸੀ ਆਨਲਾਈਨ ਟ੍ਰੈਫਿਕ ’ਚ ਅਚਾਨਕ ਆਇਆ ਵਾਧਾ ਸਥਾਈ ਹੈ। ਜਿਸਦੇ ਚਲਦੇ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਦੋ ਸਾਲਾਂ ’ਚ ਦੁਗਣੀ ਹੋ ਕੇ ਕਰੀਬ 90,000 ਪਹੁੰਚ ਗਈ।
ਇਹ ਵੀ ਪੜ੍ਹੋ– ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
ਅਨੇਕਾ ਪਟੇਲ ਨੇ ਅੱਗੇ ਪੋਸਟ ’ਚ ਲਿਖਿਆ ਕਿ ਮੈਂ ਅਗਲੇ ਕੁਝ ਮਹੀਨੇ ਆਪਣਾ ਸਮਾਂ ਆਪਣੀ ਧੀ ਨੂੰ ਦੇਵਾਂਗੀ ਅਤੇ ਨਵੇਂ ਸਾਲ ’ਚ ਕੰਮ ਕਰਨ ਲਈ ਤਿਆਰ ਰਹਾਂਗੀ। ਦੱਸ ਦੇਈਏ ਕਿ ਮੇਟਾ ਨੇ ਆਪਣੀ ਕਰਮਚਾਰੀਆਂ ਦੀ ਗਿਣਤੀ ’ਚ 13 ਫੀਸਦੀ ਦੀ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 499 ਰੁਪਏ ’ਚ ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 3300GB ਡਾਟਾ