ਪਾਕਿ ਤੇ ਉਸ ਦੇ ਹਮਦਰਦ ਦੇਸ਼ਾਂ ਨੂੰ ਸੰਦੇਸ਼ ਹੈ Pok 'ਚ ਕਾਰਵਾਈ, 'ਮੋਦੀ ਜੋ ਕਹਿੰਦਾ ਹੈ ਉਹ ਕਰਦਾ ਹੈ'

10/21/2019 1:18:44 AM

ਨਵੀਂ ਦਿੱਲੀ — ਪਹਿਲਾ ਸਰਜੀਕਲ ਸਟ੍ਰਾਇਕ, ਫਿਰ ਏਅਰ ਸਟ੍ਰਾਇਕ ਤੇ ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਗੁਲਾਮ ਕਸ਼ਮੀਰ 'ਚ ਅੱਤਵਾਦੀਆਂ 'ਤੇ ਭਿਆਨਕ ਗੋਲੀਬਾਰੀ ਕਰਕੇ ਭਾਰਤ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਆਪਣੀ ਲੜਾਈ ਲੜਨ 'ਚ ਸਮਰੱਥ ਵੀ ਹੈ ਅਤੇ ਹਰ ਕੋਸ਼ਿਸ਼ ਦਾ ਕਰਾਰਾ ਜਵਾਬ ਦੇਣ ਦੀ ਹਿੰਮਤ ਵੀ ਰੱਖਦਾ ਹੈ।

ਇਹ ਸੰਦੇਸ਼ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ ਦਿਨਾਂ 'ਚ ਪਾਕਿਸਤਾਨ ਨਾ ਸਿਰਫ ਅੰਤਰਰਾਸ਼ਟਰੀ ਮੰਚਾਂ 'ਤੇ ਕਸ਼ਮੀਰ ਦਾ ਰੋਣਾ ਰੋਂਦਾ ਰਿਹਾ, ਸਗੋਂ ਖੁੱਲ੍ਹੇ ਤੌਰ 'ਤੇ ਨਿਊਕਲੀਅਰ ਹਮਲੇ ਦੀ ਧਮਕੀ ਵੀ ਦਿੰਦਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦਾ ਸੰਦੇਸ਼ ਨਾ ਸਿਰਫ ਪਾਕਿਸਤਾਨ ਲਈ ਹੈ ਸਗੋਂ ਉਨ੍ਹਾਂ ਦੇਸ਼ਾਂ ਲਈ ਵੀ ਹੈ ਜੋ ਕਿਸੇ ਖਾਸ ਨਜ਼ਰੀਏ ਕਾਰਨ ਪਾਕਿਸਤਾਨ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ।

'ਮੋਦੀ ਜੋ ਕਹਿੰਦਾ ਹੈ ਉਹ ਕਰਦਾ ਹੈ'
ਹਾਲੇ ਦੋ ਦਿਨ ਪਹਿਲਾਂ ਹੀ ਹਰਿਆਣਾ ਦੀ ਇਕ ਚੋਣ ਰੈਲੀ 'ਚ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਕਿਹਾ ਸੀ, 'ਮੋਦੀ ਜੋ ਕਹਿੰਦਾ ਹੈ, ਉਹ ਕਰਦਾ ਹੈ।' ਇਹ ਬਿਆਨ ਹਾਲਾਂਕਿ ਪਾਕਿਸਤਾਨ 'ਚ ਜਾ ਰਹੇ ਪਾਣੀ ਨੂੰ ਰੋਕਣ ਦੇ ਬਿਆਨਾਂ ਅਤੇ ਉਸ ਦੇ ਜਵਾਬ 'ਚ ਪਾਕਿਸਤਾਨ ਦੀ ਘੁੜਕੀਆਂ ਨਾਲ ਸਬੰਧਿਤ ਸੀ, ਪਰ ਐਤਵਾਰ ਨੂੰ ਪੀ.ਓ.ਕੇ. 'ਚ ਅੱਤਵਾਦੀ ਲਾਂਡ ਪੈਡ ਨੂੰ ਤਬਾਹ ਕਰਨ ਨੂੰ ਵੀ ਹੁਣ ਉਸੇ ਨਾਲ ਜੋੜ ਕੇ ਦੱਖਿਆ ਜਾ ਰਿਹਾ ਹੈ।


Inder Prajapati

Content Editor

Related News